IRS Dr. Amit Singhal News: ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ IRS ਦੀ 18 ਸਾਲਾਂ ਵਿੱਚ ਤਨਖਾਹ 4 ਕਰੋੜ ਅਤੇ ਜਾਇਦਾਦ ਨਿਕਲੀ 80 ਕਰੋੜ ਦੀ
Published : Jul 16, 2025, 10:18 am IST
Updated : Jul 16, 2025, 10:18 am IST
SHARE ARTICLE
IRS Dr. Amit Singhal property worth 80 crores  news
IRS Dr. Amit Singhal property worth 80 crores news

ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ IRS ਸਿੰਘਲ ਦੀ 18 ਸਾਲਾਂ ਵਿੱਚ ਤਨਖ਼ਾਹ 4 ਕਰੋੜ ਅਤੇ ਜਾਇਦਾਦ ਬਣਾਈ 80 ਕਰੋੜ ਦੀ

IRS Dr. Amit Singhal property worth 80 crores  news: ਕੋਪਨਹੇਗਨ ਹਾਸਪਿਟੈਲਿਟੀ ਦੇ ਡਾਇਰੈਕਟਰ ਅਤੇ ਲਾ ਪਿਨੋਜ਼ ਪੀਜ਼ਾ ਫਰੈਂਚਾਇਜ਼ੀ ਦੇ ਮਾਲਕ ਤੋਂ 25 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਆਈਆਰਐਸ ਡਾ. ਅਮਿਤ ਸਿੰਘਲ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 18 ਸਾਲਾਂ ਵਿੱਚ, ਸਿੰਘਲ ਨੂੰ ਆਪਣੇ ਖਾਤੇ ਵਿੱਚ ਲਗਭਗ 4 ਕਰੋੜ ਰੁਪਏ ਦੀ ਤਨਖ਼ਾਹ ਮਿਲੀ ਸੀ।

ਆਈਆਰਐਸ ਬਣਨ ਤੋਂ ਬਾਅਦ, ਉਸ ਨੇ ਹਰਿਆਣਾ, ਪੰਜਾਬ, ਦਿੱਲੀ, ਮੁੰਬਈ ਅਤੇ ਦੁਬਈ ਵਿੱਚ 80 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ। ਉਸ ਨੇ ਇਹ ਜਾਇਦਾਦ ਆਪਣੇ ਸਰੀਰਕ ਤੌਰ 'ਤੇ ਅਪਾਹਜ ਭਰਾ ਅਤੇ ਕੈਂਸਰ ਤੋਂ ਪੀੜਤ ਆਪਣੀ 75 ਸਾਲਾ ਮਾਂ ਦੇ ਨਾਮ 'ਤੇ ਖ਼ਰੀਦੀ ਸੀ। ਇਸ ਆਧਾਰ 'ਤੇ ਸੀਬੀਆਈ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰਨ ਜਾ ਰਹੀ ਹੈ।

ਸੀਬੀਆਈ ਨੂੰ ਦਿੱਤੀ ਸ਼ਿਕਾਇਤ ਵਿੱਚ, ਲਾ ਪਿਨੋਜ਼ ਪੀਜ਼ਾ ਫਰੈਂਚਾਇਜ਼ੀ ਦੇ ਮਾਲਕ ਸਨਮ ਕਪੂਰ ਨੇ ਕਿਹਾ ਸੀ ਕਿ ਉਹ ਸਿੰਘਲ ਨੂੰ ਸਾਲ 2019 ਵਿੱਚ ਮਿਲਿਆ ਸੀ। ਉਸ ਸਮੇਂ, 'ਆਈਆਰਐਸ ਸਿੰਘਲ ਮੁੰਬਈ ਦੇ ਕਸਟਮ ਵਿਭਾਗ ਵਿੱਚ ਸੰਯੁਕਤ ਨਿਰਦੇਸ਼ਕ ਵਜੋਂ ਤਾਇਨਾਤ ਸਨ। ਦੋਵਾਂ ਨੇ ਪਾਰਕਰ ਇੰਪੈਕਸ ਰਾਹੀਂ ਮੁੰਬਈ ਵਿੱਚ ਇੱਕ ਮਾਸਟਰ ਫਰੈਂਚਾਇਜ਼ੀ ਲਈ ਇੱਕ ਵਪਾਰਕ ਸੌਦਾ ਕੀਤਾ ਸੀ। ਪਰ ਆਪਸੀ ਮਤਭੇਦਾਂ ਕਾਰਨ ਇਹ ਸੌਦਾ ਟੁੱਟ ਗਿਆ। ਕੁਝ ਸਮਾਂ ਪਹਿਲਾਂ, ਕਪੂਰ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਕਿ ਸਿੰਘਲ 45 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਸੀਬੀਆਈ ਨੇ ਸਿੰਘਲ ਅਤੇ ਵਿਚੋਲੇ ਹਰਸ਼ ਕੋਟਕ ਨੂੰ 25 ਲੱਖ ਰੁਪਏ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ।

ਸਿੰਘਲ ਦੇ ਘਰ ਤੋਂ ਬਰਾਮਦ ਕੀਤੇ ਗਏ ਜ਼ਿਆਦਾਤਰ ਜਾਇਦਾਦ ਦੇ ਦਸਤਾਵੇਜ਼ ਉਸ ਦੀ ਮਾਂ ਅਤੇ ਭਰਾ ਦੇ ਨਾਮ 'ਤੇ ਹਨ। ਬਜ਼ੁਰਗ ਮਾਂ ਕੈਂਸਰ ਤੋਂ ਪੀੜਤ ਹੈ, ਜਦਕਿ ਭਰਾ ਸਰੀਰਕ ਤੌਰ 'ਤੇ ਅਪਾਹਜ ਹੈ। ਦੋਵਾਂ ਵਿੱਚੋਂ ਕਿਸੇ ਦਾ ਵੀ ਆਪਣਾ ਕੋਈ ਕਾਰੋਬਾਰ ਨਹੀਂ ਹੈ ਜਿਸ ਰਾਹੀਂ ਉਹ ਇੰਨੀ ਜਾਇਦਾਦ ਖਰੀਦ ਸਕਣ। ਇਸ ਤੋਂ ਇਲਾਵਾ, ਦੋਸ਼ੀ ਅਧਿਕਾਰੀ ਦੀਆਂ ਅਜੇ ਵੀ ਮੁੰਬਈ ਵਿੱਚ 2 ਕੰਪਨੀਆਂ ਚੱਲ ਰਹੀਆਂ ਹਨ ਜਿਨ੍ਹਾਂ ਵਿਚ ਦੂਜਾ ਦੋਸ਼ੀ ਹਰਸ਼ ਕੋਟਕ ਇੱਕ ਭਾਈਵਾਲ ਹੈ।

ਮੁਲਜ਼ਮ ਦੀ ਦਿੱਲੀ, ਮੁੰਬਈ, ਲੁਧਿਆਣਾ, ਬਠਿੰਡਾ, ਮੋਹਾਲੀ, ਜ਼ੀਰਕਪੁਰ ਅਤੇ ਨਿਊ ਚੰਡੀਗੜ੍ਹ ਦੇ ਨਾਲ-ਨਾਲ ਦੁਬਈ ਵਿੱਚ ਵੀ ਜਾਇਦਾਦ ਹੈ। ਮੋਹਾਲੀ ਫੇਜ਼-7 ਸੈਕਟਰ-61 ਵਿੱਚ ਸਿੰਘਲ ਦੇ ਘਰ ਦੀ ਤਲਾਸ਼ੀ ਦੌਰਾਨ, ਸੀਬੀਆਈ ਨੂੰ 3.5 ਕਿਲੋ ਸੋਨਾ, 2 ਕਿਲੋ ਚਾਂਦੀ ਦੇ ਗਹਿਣੇ, 1 ਕਰੋੜ ਰੁਪਏ ਦੀ ਨਕਦੀ ਅਤੇ ਵਿਦੇਸ਼ਾਂ ਵਿੱਚ ਜਾਇਦਾਦ ਦੇ ਦਸਤਾਵੇਜ਼ ਮਿਲੇ। ਬੈਂਕ ਲਾਕਰ, ਖਾਤੇ ਦੇ ਵੇਰਵੇ ਅਤੇ ਹੋਰ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਗਏ।

"(For more news apart from “IRS Dr. Amit Singhal property worth 80 crores  news, ” stay tuned to Rozana Spokesman.)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement