
Websites Banned News : ਭਲਕੇ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
Streaming of 'Malik', 'Sarbala Ji' films banned on 56 websites: ਦਿੱਲੀ ਹਾਈ ਕੋਰਟ ਨੇ 56 ਵੈੱਬਸਾਈਟਾਂ ਨੂੰ ਟਿਪਸ ਫਿਲਮਸ ਲਿਮਟਿਡ ਵਲੋਂ ਨਿਰਮਿਤ ਨਵੀਂ ਰਿਲੀਜ਼ ਹੋਈਆਂ ਬਾਲੀਵੁੱਡ ਫਿਲਮਾਂ ‘ਮਾਲਿਕ’ ਅਤੇ ‘ਸਰਬਾਲਾ ਜੀ’ ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਉਤੇ ਰੋਕ ਲਗਾ ਦਿਤੀ ਹੈ। ਜਸਟਿਸ ਅਮਿਤ ਬਾਂਸਲ ਨੇ ਵੈੱਬਸਾਈਟਾਂ ਨੂੰ ਬਿਨਾਂ ਉਚਿਤ ਪ੍ਰਵਾਨਗੀ ਦੇ ਨਿਰਮਾਤਾ ਨਾਲ ਸਬੰਧਤ ਕਿਸੇ ਵੀ ਕਾਪੀਰਾਈਟ ਸਮੱਗਰੀ ਦੀ ਹੋਸਟਿੰਗ, ਸਟ੍ਰੀਮਿੰਗ ਜਾਂ ਵੰਡ ਕਰਨ ਤੋਂ ਰੋਕ ਦਿਤਾ।
ਅਦਾਲਤ ਨੇ ਵੈੱਬਸਾਈਟਾਂ ਨੂੰ ਰਾਜਕੁਮਾਰ ਰਾਓ, ਮਾਨੁਸ਼ੀ ਚਿੱਲਰ ਦੀ ਅਦਾਕਾਰੀ ਵਾਲੀ ਫਿਲਮ ‘ਮਾਲਿਕ’ ਅਤੇ ਅਤੇ ਐਮੀ ਵਿਰਕ ਤੇ ਗਿੱਪੀ ਗਰੇਵਾਲ ਦੀ 18 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਸਰਬਾਲਾ ਜੀ’ ਦੀ ਸਟ੍ਰੀਮਿੰਗ ਤੋਂ ਰੋਕ ਦਿਤਾ।
ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰ ’ਚ ਮਾਮਲਾ ਸ਼ਿਕਾਇਤਕਰਤਾ ਦੇ ਹੱਕ ’ਚ ਬਣਦਾ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ 17 ਨਵੰਬਰ ਨੂੰ ਤੈਅ ਕੀਤੀ ਹੈ। ਟਿਪਸ ਫਿਲਮਸ ਲਿਮਟਿਡ ਨੇ ਆਨਲਾਈਨ ਪਾਇਰੇਸੀ ਦੇ ‘ਆਉਣ ਵਾਲੇ ਖਤਰੇ’ ਦਾ ਹਵਾਲਾ ਦਿੰਦੇ ਹੋਏ ਅਦਾਲਤ ਦਾ ਦਰਵਾਜ਼ਾ ਖੜਕਾਇਆ। (ਪੀਟੀਆਈ)
"(For more news apart from “Streaming of 'Malik', 'Sarbala Ji' films banned on 56 websites, ” stay tuned to Rozana Spokesman.)