
ਚੇਤਨ ਚੌਹਾਨ ਦੀ ਵਿਗੜਦੀ ਸਿਹਤ ਤੋਂ ਬਾਅਦ ਉਹਨਾਂ ਨੂੰ ਸ਼ੁੱਕਰਵਾਰ ਨੂੰ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਉੱਤਰ ਪ੍ਰਦੇਸ਼ : ਭਾਰਤੀ ਟੈਸਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਉੱਤਰ ਪ੍ਰਦੇਸ਼ ਦੇ ਸਿਪਾਹੀ ਭਲਾਈ, ਹੋਮ ਗਾਰਡ, ਪੀਆਰਡੀ ਅਤੇ ਨਾਗਰਿਕ ਸੁਰੱਖਿਆ ਮੰਤਰੀ ਚੇਤਨ ਚੌਹਾਨ ਦਾ ਦਿਹਾਂਤ ਹੋ ਗਿਆ ਹੈ। ਚੇਤਨ ਚੌਹਾਨ ਦੀ ਵਿਗੜਦੀ ਸਿਹਤ ਤੋਂ ਬਾਅਦ ਉਹਨਾਂ ਨੂੰ ਸ਼ੁੱਕਰਵਾਰ ਨੂੰ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
Former Indian cricketer and UP Minister Chetan Chauhan passes away at a hospital in Gurugram.
— ANI (@ANI) August 16, 2020
He had tested positive for #COVID19. (File pic) pic.twitter.com/9viVVURezX
ਹਾਲਾਂਕਿ, ਉਸੇ ਦਿਨ ਹੀ ਉਹਨਾਂ ਦੇ ਰਿਸ਼ਤੇਦਾਰ ਮੁਕੁਲ ਨੇ ਦੱਸਿਆ ਸੀ ਕਿ ਚੇਤਨ ਚੌਹਾਨ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ, ਹਾਲਾਂਕਿ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਬੀਤੇ ਦਿਨੀਂ 11 ਜੁਲਾਈ ਨੂੰ ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਕੋਰੋਨਾ ਕਰ ਕੇ ਉਹਨਾਂ ਦੀ ਕਿਡਨੀ ਵਿਚ ਇਨਫੈਕਸ਼ਨ ਵਧ ਗਈ ਸੀ। ਮੇਦਾਂਤਾ ਹਸਪਤਾਲ ਨੇ ਵੀ ਕੋਈ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
Chetan Chauhan
ਚੇਤਨ ਚੌਹਾਨ ਯੋਗੀ ਸਰਕਾਰ ਦੇ ਦੂਜੇ ਅਜਿਹੇ ਮੰਤਰੀ ਹਨ, ਜਿਨ੍ਹਾਂ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਮੌਤ ਹੋਈ ਹੈ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਕਮਲਾ ਰਾਣੀ ਦੀ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਮੌਤ ਹੋਈ ਸੀ। ਚੇਤਨ ਚੌਹਾਨ ਲੰਬੇ ਸਮੇਂ ਤੋਂ ਸਿਆਸਤ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਸਨ। ਚੇਤਨ ਚੌਹਾਨ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਵੀ ਰਹੇ ਹਨ।
Coronavirus
ਦੱਸ ਦਈਏ ਕਿ ਯੂਪੀ ਦੇ ਅੱਧੇ ਤੋਂ ਜ਼ਿਆਦਾ ਕੈਬਨਿਟ ਮੰਤਰੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ। ਹੁਣ ਤੱਕ ਯੋਗੀ ਸਰਕਾਰ ਦੇ ਅੱਠ ਮੰਤਰੀ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ ਵਿਚ ਦੋ ਦੀ ਮੌਤ ਹੋ ਚੁੱਕੀ ਹੈ।