
‘ਜੇ PM ਨੇ ਜਿਹਾਦੀ ਸੰਗਠਨਾਂ ਖਿਲਾਫ਼ ਸਖ਼ਤ ਕਦਮ ਚੁੱਕਦੇ ਤਾਂ ਜ਼ਿਆਦਾਤਰ ਮੁਸਲਿਮ ਉਹਨਾਂ ਦਾ ਸਮਰਥਨ ਕਰਦੇ’
ਨਵੀਂ ਦਿੱਲੀ: ਸੀਨੀਅਰ ਪੱਤਰਕਾਰ ਅਤੇ ਲੇਖਿਕਾ ਤਵਲੀਨ ਸਿੰਘ ਨੇ ਅਪਣੇ ਇਕ ਲੇਖ ਵਿਚ ਕਿਹਾ ਹੈ ਕਿ ਅਜ਼ਾਦੀ ਦਿਹਾੜੇ ਦਾ ਸਮਾਂ ਮੇਰੇ ਲਈ ਬਿਤੇ ਹੋਏ ਸਾਲ ਵੱਲ਼ ਝਾਕਣ ਦਾ ਸਮਾਂ ਹੁੰਦਾ ਹੈ। ਇਸ ਸਾਲ ਇਹ ਸਮੀਖਿਆ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਭਾਰਤ ਨੇ 15 ਅਗਸਤ 2019 ਤੋਂ ਬਾਅਦ ਕਈ ਬਦਲਾਅ ਦੇਖੇ ਹਨ। ਉਹਨਾਂ ਨੇ ਕਿਹਾ ਮੇਰੇ ਸੁਝਾਅ ਵਿਚ ਜਦੋਂ ਭਵਿੱਖ ਦੇ ਇਤਿਹਾਸਕਾਰ ਇਹਨਾਂ 12 ਮਹੀਨਿਆਂ ਦੀ ਪੜਤਾਲ ਕਰਨਗੇ ਤਾਂ ਉਹ ਇਸ ਨੂੰ ਭਾਰਤ ਦੇ ਨਫ਼ਰਤ ਦੇ ਸਾਲ ਦੇ ਰੂਪ ਵਿਚ ਪ੍ਰਭਾਸ਼ਿਤ ਕਰ ਸਕਦੇ ਹਨ।
PM Modi
ਉਹਨਾਂ ਨੇ ਕਿਹਾ ਕਿ ਇਹ ਉਹ ਸਾਲ ਵੀ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨੇ ਖੁਦ ਉਸ ਕੰਮ ਨੂੰ ਪੂਰਾ ਕੀਤਾ ਜਿਸ ਨੂੰ ਆਰਐਸਐਸ ਵੰਡ ਦਾ ‘ਅਧੂਰਾ ਕੰਮ’ ਕਹਿੰਦਾ ਹੈ। ਉਹਨਾਂ ਕਿਹਾ ਵਿਅੰਗਾਤਮਕ ਗੱਲ ਇਹ ਹੈ ਕਿ ਪਾਕਿਸਤਾਨ ਦੇ ਨੇਤਾ ਵੀ ਇਸ ਪ੍ਰਗਟਾਵੇ ਦੀ ਵਰਤੋਂ ਕਰਦੇ ਹਨ ਪਰ ਉਹਨਾਂ ਲਈ ਇਸ ਦਾ ਮਤਲਬ ਸਿਰਫ਼ ਜੰਮੂ-ਕਸ਼ਮੀਰ ਨੂੰ ਨਿਰਪੱਖ ਜਾਂ ਬੇਈਮਾਨੀ ਨਾਲ ਅਪਣੇ ਅਧਿਕਾਰ ਵਿਚ ਲੈਣਾ ਹੈ।
BJP
ਤਵਲੀਨ ਸਿੰਘ ਨੇ ਹਾਲ ਹੀ ਵਿਚ ਕਰਨਾਟਕ ਦੇ ਬੰਗਲੁਰੂ ਵਿਚ ਹੋਈ ਹਿੰਸਾ ‘ਤੇ ਅਪਣੇ ਵਿਚਾਰ ਰੱਖੇ। ਉਹਨਾਂ ਕਿਹਾ ਕਿ ਬੰਗਲੁਰੂ ਹਿੰਸਾ ਤੋਂ ਸਵਾਲ ਉੱਠਦਾ ਹੈ ਕਿ ਕਿਸੇ ਨੇ ਵੀ ਉਸ ਹਿੰਸਾ ਬਾਰੇ ਨਹੀਂ ਪੁੱਛਿਆ ਜਿਸ ਵਿਚ ਅਸੀਂ ਲੋਕਾਂ ਨੇ ਜਿਹਾਦੀ ਭੀੜ ਨੂੰ ਪੁਲਿਸ ਥਾਣਿਆਂ ‘ਤੇ ਹਮਲਾ ਕਰਦੇ, ਪੁਲਿਸ ਗੱਡੀਆਂ ਅਤੇ ਜਨਤਕ ਜਾਇਦਾਦ ਨੂੰ ਅੱਗ ਹਵਾਲੇ ਕਰਦਿਆਂ ਦੇਖਿਆ।
RSS
ਉਹਨਾਂ ਕਿਹਾ ਕਿ ਹਿੰਸਾ ਕਥਿਤ ਤੌਰ ‘ਕੇ ਸੋਸ਼ਲਿਸਟ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਕੀਤੀ ਗਈ ਸੀ, ਜੋ ਪਾਪੁਲ ਫਰੰਟ ਆਫ ਇੰਡੀਆ (PFI) ਦੀ ਸਿਆਸੀ ਸ਼ਾਖਾ ਹੈ। ਪੀਐਫਆਈ ਖੁੱਲ੍ਹੇ ਤੌਰ ‘ਤੇ ਜਿਹਾਦੀ ਸੰਗਠਨ ਹੈ ਜੋ ਅਲ ਕਾਇਦਾ ਅਤੇ ਤਾਲਿਬਾਨ ਦੇ ਵਿਸ਼ਵ ਨਜ਼ਰੀਏ ਨੂੰ ਸਾਂਝਾ ਕਰਦਾ ਹੈ। ਸਵਾਲ ਉੱਠਦਾ ਹੈ ਕਿ ਛੇ ਸਾਲਾਂ ਵਿਚ ਇਸ ਸੰਗਠਨ ‘ਤੇ ਕਿਸੇ ਨੇ ਪਾਬੰਦੀ ਕਿਉਂ ਨਹੀਂ ਲਗਾਈ।
BJP-RSS
ਤਵਲੀਨ ਸਿੰਘ ਨੇ ਕਿਹਾ ਕਿ ਯਾਦ ਰੱਖੋ ਕਿ ਇਹ ਪੀਐਫਆਈ ਹੀ ਸੀ ਜੋ ਦਸ ਸਾਲ ਪਹਿਲਾਂ ਕੇਰਲ ਦੇ ਨਿਊਮੈਨ ਕਾਲਜ ਦੇ ਪ੍ਰੋਫੈਸਰ ਟੀਜੇ ਜੋਸੇਫ ਦਾ ਹੱਥ ਕੱਟਣ ਲਈ ਜ਼ਿੰਮੇਵਾਰ ਸੀ, ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਪ੍ਰੋਫੈਸਰ ਨੇ ਇਸਲਾਮ ਦੇ ਪੈਗੰਬਰ ਦਾ ਅਪਮਾਨ ਕੀਤਾ। ਇਸ ਸੰਗਠਨ ਦੇ ਵਿਚਾਰ ਅਤੇ ਵਿਚਾਰਧਾਰਾ ਭਾਰਤ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ਼ ਹੈ। .ਉਹਨਾਂ ਅੱਗੇ ਲਿਖਿਆ ਹੈ ਕਿ ਜੇਕਰ ਪੀਐਮ ਮੋਦੀ ਨੇ ਪੀਐਫਆਈ ਆਦਿ ਜਿਹਾਦੀ ਸੰਗਠਨਾਂ ਖਿਲਾਫ਼ ਸਖਤ ਕਦਮ ਚੁੱਕਿਆ ਹੁੰਦਾ ਤਾਂ ਜ਼ਿਆਦਾਤਰ ਮੁਸਲਿਮ ਉਹਨਾਂ ਦਾ ਸਮਰਥਨ ਕਰਦੇ।