1.10 ਕਰੋੜ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਰੰਗੇ ਹੱਥੀਂ ਗ੍ਰਿਫ਼ਤਾਰ
Published : Aug 16, 2020, 12:45 pm IST
Updated : Aug 16, 2020, 12:45 pm IST
SHARE ARTICLE
money
money

ਨੋਟ ਗਿਣਨ ਲਈ ਮੰਗਵਾਉਣੀ ਪਈ ਮਸ਼ੀਨ

ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਵੱਡੀ ਕਾਰਵਾਈ ਕਰਦਿਆਂ ਇਕ ਤਹਿਸੀਲਦਾਰ ਨੂੰ ਇਕ ਕਰੋੜ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਮਾਮਲਾ ਤੇਲੰਗਾਨਾ ਸੂਬੇ ਦਾ ਏ। ਤਹਿਸੀਲਦਾਰ ਦਾ ਨਾਮ ਈ ਬਾਲਾਰਾਜੂ ਨਾਗਾਰਾਜੂ ਹੈ ਜੋ ਮਡਚਲ ਮਲਕਾਜਗਿਰੀ ਜ਼ਿਲ੍ਹੇ ਦੀ ਕਿਸਾਰਾ ਤਹਿਸੀਲ ਵਿਚ ਤਹਿਸੀਲਦਾਰ ਹੈ।

photophoto

ਇਹ ਜ਼ਿਲ੍ਹਾ ਹੈਦਰਾਬਾਦ ਤੋਂ ਕੱਢ ਕੇ ਬਣਾਇਆ ਗਿਆ। ਏਸੀਬੀ ਅਨੁਸਾਰ 14 ਅਗਸਤ ਦੀ ਰਾਤ ਨੂੰ ਨਾਗਾਰਾਜੂ ਦੇ ਘਰ ਛਾਪਾ ਮਾਰਿਆ ਗਿਆ, ਜਿਸ ਦੌਰਾਨ ਉਸ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।

photophoto

ਛਾਪੇ ਦੀ ਕਾਰਵਾਈ 15 ਅਗਸਤ ਦੀ ਸਵੇਰ ਤੱਕ ਚੱਲੀ। ਇਸ ਛਾਪੇਮਾਰੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ  ਜਿਸ ਵਿਚ ਇਕ ਮੰਜੇ 'ਤੇ ਨੋਟਾਂ ਦੀਆਂ ਗੱਥੀਆਂ ਪਈਆਂ ਦਿਖਾਈ ਦੇ ਰਹੀਆਂ ਨੇ।

MoneyMone

ਇਨ੍ਹਾਂ ਨੋਟਾਂ ਵਿਚ ਜ਼ਿਆਦਾਦਰ 500 ਰੁਪਏ ਦੀਆਂ ਗੱਥੀਆਂ ਨੇ। ਕੁੱਝ ਗੱਥੀਆਂ 50, 100 ਅਤੇ 200 ਰੁਪਏ ਦੇ ਨੋਟਾਂ ਦੀਆਂ ਵੀ ਦਿਖਾਈ ਦੇ ਰਹੀਆਂ ਨੇ। ਇਕ ਹੋਰ ਵੀਡੀਓ ਵਿਚ ਨੋਟਾਂ ਨਾਲ ਭਰਿਆ ਹੋਇਆ ਬੈਗ ਵੀ ਦਿਖਾਈ ਦੇ ਰਿਹਾ। ਨੋਟਾਂ ਨਾਲ ਭਰੇ ਅਜਿਹੇ ਕਰੀਬ 3-4 ਬੈਗ ਇਸ ਤਹਿਸੀਲਦਾਰ ਦੇ ਘਰੋਂ ਮਿਲੇ ਨੇ।

ਦੋਸ਼ ਹੈ ਕਿ ਤਹਿਸੀਲਦਾਰ ਨੇ 28 ਏਕੜ ਜ਼ਮੀਨ ਨਾਲ ਜੁੜੀ ਫਾਈਲ ਨੂੰ ਪਾਸ ਕਰਨ ਦੇ ਬਦਲੇ ਇਹ ਰਿਸ਼ਵਤ ਮੰਗੀ ਸੀ। ਏਸੀਬੀ ਨੇ ਤਹਿਸੀਲਦਾਰ ਦੇ ਨਾਲ ਹੀ ਦੇਹਾਤ ਆਮਦਨ ਅਧਿਕਾਰੀ ਬੀ ਸਾਈਰਾਜ ਅਤੇ ਰਿਅਲ ਅਸਟੇਟ ਏਜੰਟਾਂ ਨੂੰ ਵੀ ਛਾਪੇ ਤੋਂ ਬਾਅਦ ਹਿਰਾਸਤ ਵਿਚ ਲੈ ਲਿਆ। ਤਹਿਸੀਲਦਾਰ ਦੇ ਘਰ ਤੋਂ ਜ਼ਬਤ ਹੋਈ ਰਕਮ ਨੂੰ ਗਿਣਨ ਦੇ ਲਈ ਏਸੀਬੀ ਅਧਿਕਾਰੀਆਂ ਨੂੰ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ।

ਅਧਿਕਾਰੀਆਂ ਦਾ ਕਹਿਣਾ ਕਿ ਨਾਗਾਰਾਜੂ ਨੇ ਰਿਸ਼ਵਤ ਵਿਚ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਦੱਸਿਆ ਜਾਂਦਾ ਕਿ ਸਵਾ ਕਰੋੜ ਰੁਪਏ ਵਿਚ ਗੱਲਬਾਤ ਤੈਅ ਹੋ ਗਈ। ਏਸੀਬੀ ਨੂੰ ਤਹਿਸੀਲਦਾਰ ਦੇ ਘਰ ਤੋਂ ਇਕ ਕਰੋੜ 10 ਲੱਖ ਰੁਪਏ ਤੋਂ ਇਲਾਵਾ 28 ਲੱਖ ਰੁਪਏ ਨਕਦ ਅਤੇ ਸੋਨਾ ਵੀ ਮਿਲਿਆ।

ਦੱਸ ਦਈਏ ਕਿ ਤੇਲੰਗਾਨਾ ਵਿਚ ਕਿਸੇ ਅਧਿਕਾਰੀ ਵੱਲੋਂ ਰਿਸ਼ਵਤ ਲਏ ਜਾਣ ਦਾ ਇਹ ਕੋਈ ਨਵਾਂ ਜਾਂ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਏਸੀਬੀ ਇਸੇ ਸਾਲ ਦੀ ਸ਼ੁਰੂ ਵਿਚ ਦੋ ਮਹਿਲਾ ਤਹਿਸੀਲਦਾਰਾਂ ਨੂੰ 93 ਅਤੇ 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਫੜ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Telangana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement