ਸਾਬਕਾ ਮੰਤਰੀ ਸੰਦੀਪ ਸਿੰਘ ’ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਸਸਪੈਂਡ
Published : Aug 16, 2023, 10:06 am IST
Updated : Aug 16, 2023, 10:06 am IST
SHARE ARTICLE
Haryana female coach who filed FIR against minister Sandeep Singh suspended
Haryana female coach who filed FIR against minister Sandeep Singh suspended

ਕੋਚ ਨੇ ਕਿਹਾ, ਮੇਰੇ 'ਤੇ ਸਮਝੌਤਾ ਕਰਨ (ਕੇਸ ਵਾਪਸ ਲੈਣ) ਲਈ ਦਬਾਅ ਪਾਇਆ ਜਾ ਰਿਹਾ ਹੈ

 

ਚੰਡੀਗੜ੍ਹ: ਹਰਿਆਣਾ ਦੇ ਖੇਡ ਵਿਭਾਗ ਨੇ ਹਰਿਆਣਾ ਸਰਕਾਰ ਦੇ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ 'ਤੇ ਜਿਨਸੀ ਸੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਜੂਨੀਅਰ ਅਥਲੈਟਿਕ ਕੋਚ ਨੂੰ ਮੁਅੱਤਲ ਕਰ ਦਿਤਾ ਹੈ। ਮਹਿਲਾ ਕੋਚ ਨੇ ਦਸੰਬਰ 2022 ਵਿਚ ਸੰਦੀਪ ਸਿੰਘ ਵਿਰੁਧ ਚੰਡੀਗੜ੍ਹ ਵਿਚ ਐਫ.ਆਈ.ਆਰ. ਦਰਜ ਕਰਵਾਈ ਸੀ। ਮੁਅੱਤਲ ਕੀਤੇ ਜਾਣ ਦੇ ਸਵਾਲ 'ਤੇ ਮਹਿਲਾ ਕੋਚ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਕੋਈ ਸਮਝੌਤਾ ਕਰਨ ਅਤੇ ਮਾਮਲੇ ਨੂੰ ਸੁਲਝਾਉਣ ਤੋਂ ਇਨਕਾਰ ਕਰ ਰਹੀ ਹੈ।

ਇਹ ਵੀ ਪੜ੍ਹੋ: ਮਾਮੂਲੀ ਤਕਰਾਰ ਤੋਂ ਬਾਅਦ ਪੁੱਤ ਨੇ ਪਿਓ ਨੂੰ ਦਿਤੀ ਦਰਦਨਾਕ ਮੌਤ, ਮੁਲਜ਼ਮ ਗ੍ਰਿਫ਼ਤਾਰ

ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ 11 ਅਗਸਤ ਨੂੰ ਜਾਰੀ ਹੁਕਮਾਂ ਵਿਚ ਕਿਹਾ, "ਪੰਚਕੂਲਾ ਦੇ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਵਿਚ ਤਾਇਨਾਤ ਜੂਨੀਅਰ ਅਥਲੈਟਿਕ ਕੋਚ ਦੀਆਂ ਸੇਵਾਵਾਂ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤੀਆਂ ਗਈਆਂ ਹਨ।"ਮਹਿਲਾ ਵਲੋਂ ਮੰਤਰੀ ਵਿਰੁਧ ਐਫ.ਆਈ.ਆਰ. ਦਰਜ ਕਰਵਾਉਣ ਤੋਂ ਸੱਤ ਮਹੀਨੇ ਬਾਅਦ ਖੇਡ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ।  

ਇਹ ਵੀ ਪੜ੍ਹੋ: ਬਰਨਾਲਾ ’ਚ ਮਾਂ-ਧੀ ਦਾ ਕਤਲ: ਅਣਪਛਾਤੇ ਲੋਕਾਂ ਨੇ ਘਰ ਵਿਚ ਦਾਖਲ ਹੋ ਕੇ ਕੀਤਾ ਹਮਲਾ; ਜਵਾਈ ਗੰਭੀਰ ਜ਼ਖ਼ਮੀ

ਮਹਿਲਾ ਕੋਚ ਮੁਤਾਬਕ ਜਿਸ ਦਿਨ ਉਸ ਨੂੰ ਮੁਅੱਤਲ ਕੀਤਾ ਗਿਆ, ਉਸ ਦਿਨ ਉਹ ਦਫ਼ਤਰ ਵਿਚ ਮੌਜੂਦ ਸੀ। ਇਹ ਹੁਕਮ ਸ਼ਾਮ ਨੂੰ ਉਸ ਕੋਲ ਪਹੁੰਚ ਗਿਆ। ਉਸ ਨੇ ਕਿਹਾ, “ਹਾਂ, ਮੈਨੂੰ ਮੁਅੱਤਲ ਕਰ ਦਿਤਾ ਗਿਆ ਹੈ। ਮੇਰੇ 'ਤੇ ਸਮਝੌਤਾ ਕਰਨ (ਕੇਸ ਵਾਪਸ ਲੈਣ) ਲਈ ਦਬਾਅ ਪਾਇਆ ਜਾ ਰਿਹਾ ਹੈ”। ਉਸ ਦਾ ਕਹਿਣਾ ਹੈ ਕਿ, “ਮੈਨੂੰ ਮੇਰੀ ਮੁਅੱਤਲੀ ਦੇ ਕਾਰਨਾਂ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ। ਪਤਾ ਨਹੀਂ ਇਹ ਕਦਮ ਕਿਉਂ ਚੁੱਕਿਆ ਗਿਆ। ਇਹ ਸਰਕਾਰ ਦਾ ਮੇਰੇ 'ਤੇ ਦਬਾਅ ਪਾਉਣ ਦਾ ਇਕ ਹੋਰ ਤਰੀਕਾ ਹੈ, ਪਰ ਮੈਂ ਝੁਕਣ ਵਾਲੀ ਨਹੀਂ ਹਾਂ।''

ਇਹ ਵੀ ਪੜ੍ਹੋ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਸਣੇ ਕਈਆਂ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੂੰ ਦਿਤੀ ਸ਼ਰਧਾਂਜਲੀ

ਜ਼ਿਕਰਯੋਗ ਹੈ ਕਿ 31 ਦਸੰਬਰ 2022 ਦੀ ਰਾਤ ਨੂੰ ਚੰਡੀਗੜ੍ਹ ਪੁਲਿਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਸੰਦੀਪ ਸਿੰਘ ਵਿਰੁਧ ਜਿਨਸੀ ਸੋਸ਼ਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ। ਸੰਦੀਪ ਸਿੰਘ ਵਿਰੁਧ ਐਫ.ਆਈ.ਆਰ. ਚੰਡੀਗੜ੍ਹ ਵਿਚ ਦਰਜ ਕੀਤੀ ਗਈ ਸੀ, ਇਸ ਵਿਚ ਧਾਰਾ 354, 354ਏ, 354ਬੀ, 342 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement