
ਹਰਿਆਣੇ ਦੇ ਰੇਵਾੜੀ ਵਿਚ ਸੀ.ਬੀ.ਐਸ.ਈ ਟਾਪਰ ਰਹੀ ਇੱਕ ਮੁਟਿਆਰ ਨਾਲ ਗੈਂਗਰੇਪ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਇੱਕ ਵਿਅਕਤੀ ਨੂੰ
ਰੇਵਾੜੀ : ਹਰਿਆਣੇ ਦੇ ਰੇਵਾੜੀ ਵਿਚ ਸੀ.ਬੀ.ਐਸ.ਈ ਟਾਪਰ ਰਹੀ ਇੱਕ ਮੁਟਿਆਰ ਨਾਲ ਗੈਂਗਰੇਪ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਇੱਕ ਵਿਅਕਤੀ ਨੂੰ ਕਸਟਡੀ ਵਿਚ ਲਿਆ ਹੈ। ਮੀਡੀਆ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਨੂੰ ਇਸ ਮਾਮਲੇ `ਚ ਹਿਰਾਸਤ `ਚ ਲਿਆ ਹੈ।ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਪੀੜਤਾ ਦੀ ਮਾਂ ਨੇ ਚੈਕ ਵਾਪਸ ਕਰਨ ਦੀ ਗੱਲ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਕੱਲ ਕੁਝ ਅਧਿਕਾਰੀਆਂ ਨੇ ਮੈਨੂੰ ਚੈਕ ਦਿੱਤਾ ਸੀ। ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਮੈਂ ਉਹਨਾਂ ਨੂੰ ਚੈਕ ਵਾਪਸ ਕਰਨ ਜਾ ਰਹੀ ਹਾਂ। ਮਿਲੀ ਜਾਣਕਾਰੀ ਦੇ ਮੁਤਾਬਕ ਪੀੜਤਾ ਦੀ ਮਾਂ ਨੇ ਕਿਹਾ, ਸਾਨੂੰ ਨਿਆਂ ਚਾਹੀਦਾ ਹੈ ਅਤੇ ਨਾ ਕਿ ਪੈਸਾ। ਹੁਣ ਪੰਜ ਦਿਨ ਹੋ ਗਏ ਹਨ ਅਤੇ ਅਜੇ ਤੱਕ ਕੋਈ ਵੀ ਆਰੋਪੀ ਗਿਰਫਤਾਰ ਨਹੀਂ ਹੋ ਸਕਿਆ ਹੈ।
ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਸ਼ਨੀਵਾਰ ਨੂੰ ਫਰਾਰ ਚੱਲ ਰਹੇ ਤਿੰਨ ਆਰੋਪੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਆਰੋਪੀਆਂ ਦੀ ਪਹਿਚਾਣ ਮਨੀਸ਼ , ਨੀਸ਼ੂ ਅਤੇ ਪੰਕਜ ਦੇ ਰੂਪ ਵਿੱਚ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਪੰਕਜ ਭਾਰਤੀ ਫੌਜ ਵਿਚ ਸ਼ਾਮਿਲ ਹੈ। ਹਰਿਆਣੇ ਦੇ ਪੁਲਿਸ ਮਹਾਨਿਦੇਸ਼ਕ ਬੀ . ਏਸ . ਸੰਧੂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੁਟਿਆਰ ਨਾਲ ਗੈਂਗਰੇਪ ਦੇ ਤਿੰਨ ਆਰੋਪੀਆਂ ਵਿੱਚੋਂ ਇੱਕ ਫੌਜ ਦਾ ਜਵਾਨ ਹੈ, ਜੋ ਫਿਲਹਾਲ ਰਾਜਸਥਾਨ ਵਿਚ ਹੈ ਅਤੇ ਉਸ ਨੂੰ ਫੜਨ ਲਈ ਪੁਲਿਸ ਟੀਮ ਰਾਜਸਥਾਨ ਰਵਾਨਾ ਹੋ ਗਈ ਹੈ।
Rewari gangrape case: 1 person has been taken into custody by the SIT. #Haryana
— ANI (@ANI) September 16, 2018
ਡੀ ਜੀ ਪੀ ਨੇ ਦੱਸਿਆ , ਦੋ ਹੋਰ ਆਰੋਪੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਵੀ ਛੇਤੀ ਹੀ ਪੁਲਿਸ ਦੀ ਗਿਰਫਤ ਵਿਚ ਹੋਣਗੇ। ਡੀਜੀਪੀ ਨੇ ਦੱਸਿਆ ਕਿ ਸਾਰੇ ਆਰੋਪੀ ਪੀੜਤਾ ਨੂੰ ਪਹਿਲਾਂ ਤੋਂ ਜਾਣਦੇ ਸਨ। ਦਸ ਦੇਈਏ ਕਿ 19 ਸਾਲ ਦੀ ਮੁਟਿਆਰ ਦੇ ਨਾਲ ਗੈਂਗਰੇਪ ਬੁੱਧਵਾਰ ਨੂੰ ਹੋਇਆ ਜਦੋਂ ਉਹ ਕੋਚਿੰਗ ਸੈਂਟਰ ਤੋਂ ਘਰ ਆ ਰਹੀ ਸੀ।
ਉਸੀ ਸਮੇਂ ਬਸ ਅੱਡੇ ਤੋਂ ਪੰਕਜ ਅਤੇ ਮਨੀਸ਼ ਨਾਮ ਦੇ ਦੋ ਜਵਾਨਾਂ ਨੇ ਮੁਟਿਆਰ ਨੂੰ ਲਿਫਟ ਦੇਣ ਦੇ ਬਹਾਨੇ ਅਗਵਾ ਕਰ ਲਿਆ। ਹਾਲਾਂਕਿ ਮੁਲਜ਼ਮ ਮੁਟਿਆਰ ਦੇ ਪਿੰਡ ਦੇ ਹੀ ਰਹਿਣ ਵਾਲੇ ਸਨ, ਇਸ ਲਈ ਉਹ ਉਨ੍ਹਾਂ ਨੂੰ ਜਾਣਦੀ ਸੀ। ਮੁਲਜ਼ਮ ਮੁਟਿਆਰ ਨੂੰ ਲਿਫਟ ਦੇ ਕੇ ਉਸ ਨੂੰ ਇਕ ਸੁੰਨਸਾਨ ਸਥਾਨ ਉੱਤੇ ਲੈ ਗਏ ਜਿੱਥੇ ਉਸ ਨੂੰ ਨਸ਼ੀਲਾ ਪਾਣੀ ਪਦਾਰਥ ਪਿਲਾ ਕੇ ਉਸ ਨਾਲ ਸਾਮੂਹਕ ਬਲਾਤਕਾਰ ਕੀਤਾ।