
ਇਸ ਮਾਮਲੇ ’ਚ ਦਿੱਲੀ ਪੁਲਿਸ ਨੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਨਿਰਦੇਸ਼ਾਂ 'ਤੇ FIR ਦਰਜ ਕੀਤੀ ਸੀ।
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ਵਿਚ ਸਾਬਕਾ IAS ਅਤੇ ਕਾਰਕੁਨ ਹਰਸ਼ ਮੰਦਰ (Activist Harsh Mander) ਦੇ ਨਿਵਾਸ ਅਤੇ ਦਫ਼ਤਰ ਉੱਤੇ ਛਾਪੇਮਾਰੀ (Raid) ਕੀਤੀ ਹੈ। ਈਡੀ ਨੇ ਇਹ ਕਾਰਵਾਈ ਵੀਰਵਾਰ ਨੂੰ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਦੁਆਰਾ ਦਰਜ FIR ਦੇ ਅਧਾਰ ’ਤੇ ਕੀਤੀ ਹੈ। ਇਸ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਹਰਸ਼ ਮੰਦਰ ਅਤੇ ਉਨ੍ਹਾਂ ਦੀ ਪਤਨੀ ਜਰਮਨੀ ਲਈ ਰਵਾਨਾ ਹੋ ਗਏ ਸਨ ਅਤੇ ED ਨੇ ਉਨ੍ਹਾਂ ਦੇ ਪਿੱਛੋਂ ਛਾਪੇਮਾਰੀ ਕੀਤੀ ਹੈ। ਚਿਲਡਰਨ ਹੋਮਜ਼ (Children homes) ਵਿਚ ਪੈਸੇ ਦੀ ਗੜਬੜੀ (Money Laundering) ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਲਈ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
Harsh Mander
ਹਰਸ਼ ਮੰਦਰ ਵੀਰਵਾਰ ਸਵੇਰੇ 3 ਵਜੇ ਬਰਲਿਨ ਲਈ ਰਵਾਨਾ ਹੋਏ ਸਨ। ਉਹ 6 ਮਹੀਨਿਆਂ ਦੀ ਫੈਲੋਸ਼ਿਪ ਲਈ ਬਰਲਿਨ ਦੀ ਰਾਬਰਟ ਬੋਸ਼ ਅਕੈਡਮੀ ਗਏ ਹਨ। ਲਗਭਗ ਤਿੰਨ ਘੰਟਿਆਂ ਬਾਅਦ, ED ਨੇ ਉਨ੍ਹਾਂ ਦੇ ਵਸੰਤ ਕੁੰਜ ਨਿਵਾਸ ਅਤੇ ਸੈਂਟਰ ਫਾਰ ਇਕੁਇਟੀ ਸਟੱਡੀਜ਼ ਵਿਖੇ ਉਨ੍ਹਾਂ ਦੇ ਦਫ਼ਤਰ (Office) 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਉਨਾਂ ਦੀ NGO ਦੁਆਰਾ ਚਲਾਏ ਜਾ ਰਹੇ 2 ਚਿਲਡਰਨ ਹੋਮਜ਼ 'ਤੇ ਵੀ ਛਾਪੇਮਾਰੀ ਕੀਤੀ ਗਈ।
ਇਹ ਵੀ ਪੜ੍ਹੋ: ਭੁਪੇਂਦਰ ਪਟੇਲ ਦੇ ਮੰਤਰੀ ਮੰਡਲ 'ਚ 24 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
Harsh Mander
ਇਸ ਮਾਮਲੇ ’ਚ ਦਿੱਲੀ ਪੁਲਿਸ (Delhi Police) ਨੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਦੇ ਨਿਰਦੇਸ਼ਾਂ 'ਤੇ ਐਫਆਈਆਰ ਦਰਜ ਕੀਤੀ ਸੀ। NCPCR ਦੇ ਅਨੁਸਾਰ, ਹਰਸ਼ ਮੰਦਰ ਦੇ ਦੋ ਚਿਲਡਰਨ ਹੋਮਜ਼ - ਉਮੀਦ ਅਮਨ ਘਰ (ਮੁੰਡਿਆਂ ਲਈ) ਅਤੇ ਖੁਸ਼ੀ ਰੇਨਬੋ ਹੋਮ (ਲੜਕੀਆਂ ਲਈ) ਵਿਚ ਪੈਸੇ ਦੀ ਗੜਬੜੀ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ।
ਇਹ ਵੀ ਪੜ੍ਹੋ: ਮੁਹਾਲੀ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ, ਸ਼ੀਸ਼ਿਆਂ ’ਤੇ ਲੱਗੀ ਸੀ ਕਾਲੀ ਫਿਲਮ
ED
ਦੱਸ ਦੇਈਏ ਕਿ ਮੰਦਰ, 1980 ਵਿਚ IAS ਅਧਿਕਾਰੀ ਬਣੇ। ਇਸ ਦੌਰਾਨ ਉਨ੍ਹਾਂ ਨੂੰ ਮੱਧ ਪ੍ਰਦੇਸ਼ ਅਤੇ ਫਿਰ ਛੱਤੀਸਗੜ੍ਹ ਵਿਚ ਪੋਸਟਿੰਗ ਮਿਲੀ। 2002 ਵਿਚ ਗੁਜਰਾਤ ਦੰਗਿਆਂ ਤੋਂ ਬਾਅਦ, ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਇਕ NGO ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।