
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ 26 ਸਤੰਬਰ ਨੂੰ ਅਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਇਸ ਮਹੀਨੇ 26 ਸਤੰਬਰ ਨੂੰ ਅਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ (Mann ki Baat) ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਸਬੰਧੀ ਉਹਨਾਂ ਨੇ ਪ੍ਰੋਗਰਾਮ ਲਈ ਦੇਸ਼ ਵਾਸੀਆਂ ਕੋਲੋਂ ਸੁਝਾਅ ਮੰਗੇ ਹਨ।
Mann ki Baat
ਹੋਰ ਪੜ੍ਹੋ: NCRB Report: ਦੇਸ਼ ਵਿਚ ਔਰਤਾਂ ਤੇ ਬੱਚਿਆਂ ਖਿਲਾਫ਼ ਅਪਰਾਧ ਦੇ ਮਾਮਲਿਆਂ ਵਿਚ ਆਈ ਕਮੀ
ਉਹਨਾਂ ਨੇ ਟਵੀਟ ਵਿਚ MyGov ਪੋਰਟਲ ਦਾ ਲਿੰਕ ਵੀ ਸ਼ੇਅਰ ਕੀਤਾ ਅਤੇ ਲਿਖਿਆ, ‘ਇਸ ਮਹੀਨੇ 26 ਤਰੀਕ ਨੂੰ ਹੋਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਲਈ ਕਈ ਦਿਲਚਸਪ ਸੁਝਾਅ ਮਿਲ ਰਹੇ ਹਨ। ਤੁਸੀਂ ਵੀ ਅਪਣੇ ਸੁਝਾਅ ਸਾਂਝੇ ਕਰ ਸਕਦੇ ਹੋ’।
Tweet
ਹੋਰ ਪੜ੍ਹੋ: ਸ਼ਰਾਰਤੀ ਅਨਸਰਾਂ ਵੱਲੋਂ ਸ਼ੋਸ਼ਲ ਮੀਡੀਆ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਝੂਠਾ ਪੱਤਰ ਵਾਇਰਲ
ਉਹਨਾਂ ਨੇ ਨਮੋ ਐਪ, ਮਾਈਗੋਵ ਅਤੇ 1800-11-7800 ’ਤੇ ਅਪਣਾ ਸੰਦੇਸ਼ ਰਿਕਾਰਡ ਕਰ ਕੇ ਭੇਜਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ 29 ਅਗਸਤ ਨੂੰ ਮਨ ਕੀ ਬਾਤ ਦੇ 80ਵੇਂ ਐਪੀਸੋਡ ਵਿਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਸੀ।