ਮੁੰਬਈ 'ਚ 12 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, 60 ਲੋਕਾਂ ਨੂੰ ਕੱਢਿਆ ਸੁਰੱਖਿਅਤ, 39 ਹਸਪਤਾਲ 'ਚ ਭਰਤੀ  
Published : Sep 16, 2023, 1:42 pm IST
Updated : Sep 16, 2023, 1:42 pm IST
SHARE ARTICLE
File Photo
File Photo

ਅਧਿਕਾਰੀ ਮੁਤਾਬਕ ਅੱਗ 12 ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ 'ਚ ਰੱਖੀਆਂ ਤਾਰਾਂ ਅਤੇ ਕਬਾੜ 'ਚ ਲੱਗੀ ਪਰ ਹੌਲੀ-ਹੌਲੀ ਅੱਗ ਦੀਆਂ ਲਪਟਾਂ ਉਪਰ ਵੱਲ ਵਧਣ ਲੱਗੀਆਂ

ਮੁੰਬਈ - ਮੁੰਬਈ ਦੇ ਕੁਰਲਾ ਇਲਾਕੇ ਵਿਚ ਸ਼ੁੱਕਰਵਾਰ ਰਾਤ ਨੂੰ ਇਕ 12 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗ ਗਈ, ਜਿਸ ਤੋਂ ਬਾਅਦ ਇਸ ਵਿਚ ਰਹਿ ਰਹੇ ਘੱਟੋ-ਘੱਟ 60 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।  ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ 12:10 ਵਜੇ ਝੁੱਗੀ-ਝੌਂਪੜੀ ਮੁੜ ਵਸੇਬਾ ਅਥਾਰਟੀ (ਐਸਆਰਏ) ਦੀ ਇਮਾਰਤ ਨੰਬਰ 7 ਵਿਚ ਵਾਪਰੀ। ਇਹ ਇਮਾਰਤ ਕੋਹਿਨੂਰ ਹਸਪਤਾਲ ਦੇ ਬਿਲਕੁਲ ਸਾਹਮਣੇ ਹੈ। 

ਅਧਿਕਾਰੀ ਮੁਤਾਬਕ ਇਮਾਰਤ 'ਚੋਂ ਸੁਰੱਖਿਅਤ ਬਾਹਰ ਕੱਢੇ ਗਏ 60 ਲੋਕਾਂ 'ਚੋਂ 39 ਨੂੰ ਦਮ ਘੁੱਟਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ, ''ਅੱਗ ਦੇਰ ਰਾਤ ਲੱਗੀ। ਇਸ ਸਬੰਧੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਸਮੇਤ ਚਾਰ ਫਾਇਰ ਇੰਜਨ, ਕਈ ਵੱਡੇ ਟੈਂਕਰ ਅਤੇ ਹੋਰ ਸਾਮਾਨ ਮੌਕੇ 'ਤੇ ਪਹੁੰਚ ਗਿਆ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਅਧਿਕਾਰੀ ਮੁਤਾਬਕ ਅੱਗ 12 ਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ 'ਚ ਰੱਖੀਆਂ ਤਾਰਾਂ ਅਤੇ ਕਬਾੜ 'ਚ ਲੱਗੀ ਪਰ ਹੌਲੀ-ਹੌਲੀ ਅੱਗ ਦੀਆਂ ਲਪਟਾਂ ਉਪਰ ਵੱਲ ਵਧਣ ਲੱਗੀਆਂ ਅਤੇ ਪੂਰੀ ਇਮਾਰਤ 'ਚ ਧੂੰਆਂ ਫੈਲ ਗਿਆ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਅਤੇ 1.45 ਵਜੇ ਅੱਗ 'ਤੇ ਕਾਬੂ ਪਾਇਆ।

ਉਨ੍ਹਾਂ ਨੇ ਕਿਹਾ ਕਿ ''ਇਮਾਰਤ ਦੀਆਂ ਕਈ ਮੰਜ਼ਿਲਾਂ 'ਤੇ ਫਸੇ 40-50 ਲੋਕਾਂ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪੌੜੀਆਂ ਰਾਹੀਂ ਬਚਾਇਆ। ਇਨ੍ਹਾਂ 'ਚੋਂ 39 ਲੋਕਾਂ ਨੇ ਦਮ ਘੁੱਟਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ 35 ਲੋਕਾਂ ਨੂੰ ਨਿਗਮ ਦੁਆਰਾ ਚਲਾਏ ਜਾ ਰਹੇ ਰਾਜਾਵਾੜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਦਕਿ ਚਾਰ ਹੋਰ ਨੂੰ ਕੋਹਿਨੂਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਅਧਿਕਾਰੀ ਮੁਤਾਬਕ ਹਸਪਤਾਲ 'ਚ ਦਾਖਲ ਸਾਰੇ ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।      

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement