ਇਸ਼ਤਿਹਾਰ 'ਚ ਲਿਖਿਆ ਹੈ ਕਿ ਮਿੱਠੂ ਦੇ ਗਲੇ 'ਤੇ ਕੰਠ ਦਾ ਨਿਸ਼ਾਨ ਹੈ ਅਤੇ ਇਹ ਇਸ਼ਤਿਹਾਰ ਸ਼ਹਿਰ ਦੀਆਂ ਕੰਧਾਂ 'ਤੇ ਚਿਪਕਾਇਆ ਗਿਆ
Ayodhya Parrot Lost News : ਕੁੱਝ ਲੋਕਾਂ ਨੂੰ ਆਪਣੇ ਪੰਛੀਆਂ ਨਾਲ ਇੰਨਾ ਪਿਆਰ ਹੋ ਜਾਂਦਾ ਹੈ ਕਿ ਉਹ ਉਨ੍ਹਾਂ ਲਈ ਕੁਝ ਵੀ ਸਕਦੇ ਹਨ। ਅਯੁੱਧਿਆ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੋਤਵਾਲੀ ਨਗਰ ਇਲਾਕੇ ਦੀ ਨੀਲ ਬਿਹਾਰ ਕਾਲੋਨੀ 'ਚ ਰਹਿਣ ਵਾਲੇ ਪੰਛੀ ਪ੍ਰੇਮੀ ਸ਼ੈਲੇਸ਼ ਕੁਮਾਰ ਦਾ ਮਿੱਠੂ ਤੋਤਾ ਗੁੰਮ ਹੋ ਗਿਆ ਹੈ। ਉਸ ਦੀ ਭਾਲ ਲਈ ਉਸ ਨੇ 10 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਜਿਸ ਨੂੰ ਲੈ ਕੇ ਸ਼ਹਿਰ 'ਚ ਚਰਚਾ ਜ਼ੋਰਾਂ 'ਤੇ ਹੈ।
ਦਰਅਸਲ ਸ਼ੈਲੇਸ਼ ਕੁਮਾਰ ਨੇ ਇੱਕ ਤੋਤੇ ਮਿੱਠੂ ਨੂੰ ਪਾਲ ਰੱਖਿਆ ਸੀ। ਮਿੱਠੂ ਪਰਿਵਾਰ ਦੀ ਤਰ੍ਹਾਂ ਸੀ। ਕੁਝ ਦਿਨ ਪਹਿਲਾਂ ਹੀ ਸ਼ੈਲੇਸ਼ ਕੁਮਾਰ ਦੇ ਘਰ ਰਹਿਣ ਵਾਲਾ ਮਿੱਠੂ ਪਿੰਜਰੇ ਤੋਂ ਬਾਹਰ ਆ ਕੇ ਅਸਮਾਨ ਵੱਲ ਉਡ ਗਿਆ। ਜਿਸ ਤੋਂ ਬਾਅਦ ਸ਼ੈਲੇਸ਼ ਕੁਮਾਰ ਦਾ ਪੂਰਾ ਪਰਿਵਾਰ ਮਿੱਠੂ ਨੂੰ ਲੱਭਣ ਲਈ ਲੱਗਿਆ ਹੋਇਆ ਹੈ। ਇੰਨਾ ਹੀ ਨਹੀਂ ਸ਼ੈਲੇਸ਼ ਕੁਮਾਰ ਨੇ ਮਿੱਠੂ ਨੂੰ ਲੱਭਣ ਵਾਲੇ ਨੂੰ 10 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਇਸ਼ਤਿਹਾਰ ਵੀ ਛਪਵਾ ਦਿੱਤਾ ਹੈ।
ਇਸ ਇਸ਼ਤਿਹਾਰ ਵਿੱਚ ਮਿੱਠੂ ਦੀ ਪਛਾਣ ਦੱਸੀ ਗਈ ਹੈ। ਇਸ਼ਤਿਹਾਰ 'ਚ ਲਿਖਿਆ ਹੈ ਕਿ ਮਿੱਠੂ ਦੇ ਗਲੇ 'ਤੇ ਕੰਠ ਦਾ ਨਿਸ਼ਾਨ ਹੈ ਅਤੇ ਇਹ ਇਸ਼ਤਿਹਾਰ ਸ਼ਹਿਰ ਦੀਆਂ ਕੰਧਾਂ 'ਤੇ ਚਿਪਕਾਇਆ ਗਿਆ ਹੈ। ਪਤਾ ਦੇਣ ਲਈ ਇਸ ਵਿੱਚ ਕਈ ਮੋਬਾਈਲ ਨੰਬਰ ਵੀ ਲਿਖੇ ਹੋਏ ਹਨ। ਫਿਲਹਾਲ ਮਿੱਠੂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਪੰਛੀ ਪ੍ਰੇਮੀ ਹੈ, ਜਿਸ ਨੂੰ ਵੀ ਇਸ ਬਾਰੇ ਪਤਾ ਚੱਲਦਾ ਹੈ, ਉਸ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਅਤੇ ਉਸ ਦਾ ਇਨਾਮ ਲੈਣਾ ਚਾਹੀਦਾ ਹੈ।