ਪੱਛਮੀ ਬੰਗਾਲ ਵਿਚ ਇਹਨਾਂ ਦਿਨਾਂ ਵਿਚ ਦੁਰਗਾ ਪੂਜਾ ਦੀ ਧੂਮ ਨਾਲ ਲੋਕਾਂ ਦੀ ਭੀੜ ਹੁੰਦੀ ਹੈ। ਰਾਜ ਦੇ ਸਾਰੇ ਹਿਸਿਆਂ ‘ਚ ਬਣੇ ਵੱਖ-ਵੱਖ....
ਕਲਕੱਤਾ (ਭਾਸ਼ਾ) : ਪੱਛਮੀ ਬੰਗਾਲ ਵਿਚ ਇਹਨਾਂ ਦਿਨਾਂ ਵਿਚ ਦੁਰਗਾ ਪੂਜਾ ਦੀ ਧੂਮ ਨਾਲ ਲੋਕਾਂ ਦੀ ਭੀੜ ਹੁੰਦੀ ਹੈ। ਰਾਜ ਦੇ ਸਾਰੇ ਹਿਸਿਆਂ ‘ਚ ਬਣੇ ਵੱਖ-ਵੱਖ ਪੰਡਾਲਾਂ ਵਿਚ ਦੁਰਗਾ ਪੂਜਾ ਮਨਾਈ ਜਾ ਰਹੀ ਹੈ। ਖੁਸ਼ੀਆਂ ਦੀ ਇਸ ਘੜੀ ‘ਚ ਅਤਿਵਾਦੀ ਗੜ-ਬੜ ਕਰ ਸਕਦੇ ਹਨ। ਖ਼ੁਫ਼ੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਜਮਾਤ-ਉਲ-ਮੁਜਾਹਿਦੀਨ ਬੰਗਲਾ ਦੇਸ਼ (ਜੇਐਮਬੀ) ਦੇ ਅਤਿਵਾਦੀ ਦੁਰਗਾ ਪੂਜਾ ‘ਚ ਰੰਗ ‘ਚ ਭੰਗ ਪਾਉਣ ਦੀ ਕੋਸ਼ਿਸ਼ ਵਿਚ ਹਨ। ਸੂਤਰਾਂ ਦੇ ਮੁਤਾਬਿਕ ਜੇਐਮਬੀ ਦੇ ਅਤਿਵਾਦੀ ਉਤਰੀ ਬੰਗਾਲ ਦੇ ਜਾ ਪੰਡਾਲਾਂ ‘ਚ ਬੰਬ ਧਮਾਕੇ ਕਰ ਸਕਦੇ ਹਨ।
ਸੂਚਨਾ ਮਿਲਣ ਤੋਂ ਬਾਅਦ ਬੰਗਲਾ ਸਕਿਉਰਿਟੀ ਏਜੰਸੀ ਨੇ ਬੀਐਸਐਫ਼ ਨੂੰ ਅਲਰਟ ਰਹਿਣ ਨੂੰ ਕਿਹਾ ਹੈ। ਇਸ ਤੋਂ ਇਲਾਵਾ ਇੰਟੈਲੀਜੈਂਸ ਬਿਊਰੋ ਨੂੰ ਵੀ ਪੂਰੇ ਮਾਮਲੇ ਉਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇਐਮਬੀ ਦੇ ਅਤਿਵਾਦੀ ਤਿੰਨ ਥਾਵਾਂ ਉਤੇ ਧਮਾਕੇ ਕਰਨ ਦੀ ਤਿਆਰੀ ਵਿਚ ਹਨ। ਜਲਪਾਈਗੁੜੀ, ਸਿਲੀਗੁੜੀ, ਅਤੇ ਕੋਚ ਬਿਹਾਰ ‘ਚ ਧਮਾਕਾ ਕਰਨ ਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਹਨਾਂ ਖੇਤਰਾਂ ਦੇ ਸਾਰਿਆਂ ਥਾਣਿਆ ਨੂੰ ਵੀ ਅਲਰਟ ‘ਤੇ ਰਹਿਣ ਲਈ ਕਿਹਾ ਗਿਆ ਹੈ।
ਇਸੇ ਸਾਲ ਅਗਸਤ ‘ਚ ਆਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਨਾਲ ਲੱਗਣ ਵਾਲੇ ਪੱਛਮੀ ਬੰਗਾਲ ਦੇ ਸਰਹੱਦੀ ਜਿਲ੍ਹਿਆਂ ਵਿਚ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇਐਮਬੀ) ਨੇ ਮਜਬੂਤੀ ਨਾਲ ਅਪਣੀਆਂ ਜੜ੍ਹਾਂ ਜਮਾਂ ਲਈਆਂ ਹਨ। ਮੰਨਿਆਂ ਜਾਂਦਾ ਹੈ ਕਿ ਬੰਗਲਾਦੇਸ਼ ‘ਚ ਸਖ਼ਤ ਕਾਰਵਾਈ ਤੋਂ ਬਾਅਦ ਜੇਐਮਬੀ ਦੇ ਅਤਿਵਾਦੀ ਭਾਰਤੀ ਸਰਹੱਦ ‘ਚ ਦਾਖ਼ਲ ਹੋ ਜਾਂਦੇ ਹਨ। ਅਤੇ ਉਹ ਅਪਣਾ ਠਿਕਾਣਾ ਬਣਾ ਲੈਂਦੇ ਹਨ। ਇਹ ਵੀ ਪੜ੍ਹੋ : ਭਾਰਤੀ ਸੁਰੱਖਿਆ ਬਲਾਂ ਦੀ ਨਿਗਰਾਨੀ ਚਲਦੇ ਪੱਛਮੀ ਬੰਗਾਲ ਦੇ ਵੱਖ-ਵੱਖ ਹਿਸਿਆਂ ਤੋਂ ਜੇਐਮਬੀ ਅਤਿਵਾਦੀਆਂ ਦੀ ਲਗਾਤਰਾ ਗ੍ਰਿਫ਼ਤਾਰੀ ਹੋ ਰਹੀ ਹੈ।
ਉਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਅਕਤੂਬਰ 2014 ਵਿਚ ਪੱਛਮੀ ਬੰਗਾਲ ਦੇ ਵਰਤਮਾਨ ਜਿਲ੍ਹੇ ਦੇ ਇਕ ਘਰ ਵਿਚ ਹੋਏ ਧਮਾਕੇ ਤੋਂ ਬਾਅਦ ਭਾਰਤ ਵਿਚ ਪਹਿਲੀ ਵਾਰ ਜੇਐਮਬੀ ਦਾ ਨਾਮ ਸਾਹਮਣੇ ਆਇਆ ਸੀ। ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪਿਆ ਗਿਆ ਹੈ। ਜਾਂਚ ਵਿਚ ਜਿਹੜੇ ਤੱਥ ਸਾਹਮਣੇ ਆਏ ਹਨ ਉਹ ਬਹੁਤ ਹੈਰਾਨ ਕਰਨ ਵਾਲੇ ਸੀ। ਜਾਣਕਾਰ ਮੰਨਦੇ ਹਨ ਕਿ ਜਿਸ ਤਰ੍ਹਾਂ ਜੇਐਮਬੀ ਅਤਿਵਾਦੀਆਂ ਦੀ ਪੱਛਮੀ ਬੰਗਾਲ ਉਤੇ ਨਜ਼ਰ ਹੈ, ਅਜਿਹੇ ਵਿਚ ਨਿਸ਼ਚਿਤ ਰੂਪ ਨਾਲ ਵੱਡਾ ਖ਼ਤਰਾ ਬਰਕਰਾਰ ਹੈ।
ਅਸਾਮ ਵਿਚ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨਆਰਸੀ) ਦੇ ਜਾਰੀ ਹੋਣ ਤੋਂ ਬਾਅਦ ਜਿਸ ਪ੍ਰਕਾਰ ਨਾਲ ਰਾਜਨੀਤੀ ਹੋ ਰਹੀ ਹੈ, ਉਸੇ ਤਰ੍ਹਾਂ ਹੀ ਡਰ ਇਸ ਗੱਲ ਦਾ ਵਧ ਗਿਆ ਹੈ ਕਿ ਅਤਿਵਾਦੀ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਅਤੇ ਕੁਝ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਹਨ। ਕੇਂਦਰੀ ਸੁਰੱਖਿਆ ਏਜੰਸੀਆਂ ਦਾ ਵੀ ਮੰਨਣਾ ਹੈ ਕਿ ਜੇਐਮਬੀ ਤੋਂ ਨਿਸ਼ਚਿਤ ਤੌਰ ‘ਤੇ ਖ਼ਤਰਾ ਹੈ।