
ਪੁਲਿਸ ਨੇ ਐਫਆਈਆਰ ਦਰਜ ਕਰਕੇ ਨਾਬਾਲਿਗ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ।
ਜਲੋਨ: ਦੇਸ਼ ਵਿਚ ਲਗਾਤਾਰ ਅਪਰਾਧਿਕ ਮਾਮਲੇ ਵੱਧ ਰਹੇ ਹਨ। ਕੋਈ ਦਿਨ ਵੀ ਅਜਿਹਾ ਭਾਰਤ ਦੇ ਅੰਦਰ ਖ਼ਾਲੀ ਨਹੀਂ ਜਾਂਦਾ, ਜਿਸ ਦਿਨ ਕਿਸੇ ਔਰਤ ਬੱਚੀ ਦਾ ਬਲਾਤਕਾਰ ਨਾ ਹੋਇਆ ਹੋਵੇ। ਹਰ ਦਿਨ ਹੀ ਕਿਸੇ ਨਾ ਕਿਸੇ ਜ਼ਿਲ੍ਹੇ, ਪਿੰਡ, ਕਸਬੇ ਜਾਂ ਫਿਰ ਮੁਹੱਲੇ ਦੇ ਵਿੱਚ ਬਲਾਤਕਾਰ ਜਿਹੀਆਂ ਘਟਨਾਵਾਂ ਸੁਣਨ ਨੂੰ ਮਿਲ ਹੀ ਜਾਂਦੀਆਂ ਹਨ। ਦੱਸ ਦੇਈਏ ਕਿ ਅੱਜ ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਜਲੋਨ 'ਚ ਵੇਖਣ ਨੂੰ ਮਿਲ ਰਿਹਾ ਹੈ।
rape
ਜਲੋਨ ਵਿਚ 12 ਵੀਂ ਕਲਾਸ ਦੇ ਨਾਬਾਲਗ ਵਿਦਿਆਰਥਣ ਨਾਲ ਗੈਂਗਰੇਪ ਦੀ ਘਟਨਾ ਦੇਖਣ ਨੂੰ ਮਿਲੀ ਹੈ। ਇਸ ਘਟਨਾ ਤੋਂ ਬਾਅਦ ਇਲਜ਼ਾਮ ਲਗਾਇਆ ਗਿਆ ਹੈ ਕਿ ਦੋ ਨੌਜਵਾਨਾਂ ਨੇ ਪਹਿਲਾਂ ਉਸਨੂੰ ਅਗਵਾ ਕੀਤਾ, ਫਿਰ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਐਫਆਈਆਰ ਦਰਜ ਕਰਕੇ ਨਾਬਾਲਿਗ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ। ਇਹ ਉੜੈ ਕੋਤਵਾਲੀ ਖੇਤਰ ਦੀ ਘਟਨਾ ਹੈ। ਅਜੇ ਤੱਕ ਐਸਪੀ ਨੇ ਇਸ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।