
ਡਿਗਰੀ ਐਵਾਰਡ ਹਾਸਲ ਕਰਨ ਵਾਲੀ ਰਾਜ ਦੀ ਸੱਭ ਤੋਂ ਘੱਟ ਉਮਰ ਦੀ ਡਾਕਟਰ
ਜੰਮੂ : ਜੰਮੂ-ਕਸ਼ਮੀਰ ਦੀ ਧੀ ਡਾ. ਹਰਕੀਰਤ ਕੌਰ ਨੇ ਰਾਜ ਦੀ ਪਹਿਲੀ ਮਹਿਲਾ ਨਿਓਨੈਟੋਲੋਜਿਸਟ ਵਜੋਂ ਇਤਿਹਾਸ ਰਚਿਆ ਹੈ। ਉਸ ਨੂੰ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਲਖਨਊ ਉੱਤਰ ਪ੍ਰਦੇਸ ਵਿਖੇ ਨਿਓਨੈਟੋਲੋਜੀ ਵਿਚ ਡੀਐਮ (ਡਾਕਟਰੇਟ ਆਫ਼ ਮੈਡੀਸਨ) ਦੀ ਵੱਕਾਰੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ ਸੀ।
ਸੰਸਥਾ ਦੀ 27ਵੀਂ ਕਨਵੋਕੇਸ਼ਨ ਦੌਰਾਨ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮਾਨਯੋਗ ਰਾਜਪਾਲ, ਬ੍ਰਜੇਸ਼ ਪਾਠਕ, ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਮਯੰਕੇਸ਼ਵਰ ਸਰਨ ਸਿੰਘ, ਰਾਜ ਦੇ ਸਿਹਤ ਅਤੇ ਸਿਹਤ ਸਿਖਿਆ ਮੰਤਰੀ ਹਾਜ਼ਰ ਸਨ।
ਡਾ. ਹਰਕੀਰਤ ਦਾ ਜਨਮ ਜੰਮੂ ਸ਼ਹਿਰ ਵਿਚ ਹੋਇਆ ਹੈ, ਇਸ ਤੋਂ ਪਹਿਲਾਂ ਉਸ ਨੇ ਐਮ.ਬੀ.ਬੀ.ਐਸ. ਅਤੇ ਸਾਨਦਾਰ ਅਕਾਦਮਿਕ ਰੀਕਾਰਡ ਦੇ ਨਾਲ ਜੀਐਮਸੀ ਜੰਮੂ ਤੋਂ ਐਮ.ਡੀ. (ਪੈਡੈਟਿ੍ਰਕਸ) ਹਾਸਲ ਕੀਤੀ। ਉਸ ਤੋਂ ਬਾਅਦ ਉਸ ਨੇ ਅਪਣੀ ਐਨ.ਈ.ਈ.ਟੀ. (ਐਸ ਐਸ). ਦੀ ਪ੍ਰੀਖਿਆ ਪਾਸ ਕੀਤੀ ਅਤੇ ਸੁਪਰ ਸਪੈਸਲਿਟੀ ਕੋਰਸ ਲਈ ਪੀਜੀਆਈ ਲਖਨਊ ਚਲੀ ਗਈ। ਉਹ ਇਹ ਡਿਗਰੀ ਐਵਾਰਡ ਹਾਸਲ ਕਰਨ ਵਾਲੀ ਰਾਜ ਦੀ ਸੱਭ ਤੋਂ ਘੱਟ ਉਮਰ ਦੇ ਡਾਕਟਰਾਂ ਵਿਚੋਂ ਇਕ ਹੈ।