ਅਸੀਂ ਵਿਤਕਰਾ ਨਹੀਂ ਕਰਦੇ, ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ‘ਗ਼ਲਤਫਹਿਮੀ ਅਤੇ ਗ਼ਲਤ ਬਿਆਨੀ’ ਹੋਈ : ਫ਼ੌਜ
Published : Oct 16, 2023, 4:28 pm IST
Updated : Oct 16, 2023, 4:28 pm IST
SHARE ARTICLE
Amritpal Singh
Amritpal Singh

ਕਿਹਾ, ਖ਼ੁਦ ਨੂੰ ਪਹੁੰਚਾਈ ਸੱਟ ਨਾਲ ਹੋਣ ਵਾਲੀ ਮੌਤ ਦੇ ਮਾਮਲੇ ’ਚ ਫ਼ੌਜੀ ਸਨਮਾਨ ਨਹੀਂ ਦਿਤਾ ਜਾਂਦਾ

ਨਵੀਂ ਦਿੱਲੀ: ਫ਼ੌਜ ਨੇ ਐਤਵਾਰ ਨੂੰ ਕਿਹਾ ਕਿ ਅਗਨੀਵੀਰ ਅਮ੍ਰਿਤਪਾਲ ਸਿੰਘ ਨੇ ਸੰਤਰੀ ਡਿਊਟੀ ਦੌਰਾਨ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਅਤੇ ਉਸ ਦਾ ਸਸਕਾਰ ਫ਼ੌਜੀ ਸਨਮਾਨ ਨਾਲ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਖ਼ੁਦ ਨੂੰ ਪਹੁੰਚਾਈ ਸੱਟ ਨਾਲ ਹੋਣ ਵਾਲੀ ਮੌਤ ਦੇ ਮਾਮਲੇ ’ਚ ਅਜਿਹਾ ਸਨਮਾਨ ਨਹੀਂ ਦਿਤਾ ਜਾਂਦਾ। ਫ਼ੌਜ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਉਹ ਫ਼ੌਜੀਆਂ ਵਿਚਕਾਰ ਇਸ ਆਧਾਰ ’ਤੇ ਵਿਤਕਰਾ ਨਹੀਂ ਕਰਦੀ ਕਿ ਉਹ ‘ਅਗਨੀਪਥ ਯੋਜਨਾ’ ਦੇ ਲਾਗੂ ਹੋਣ ਤੋਂ ਪਹਿਲਾਂ ਜਾਂ ਬਾਅਦ ਫ਼ੌਜ ’ਚ ਸ਼ਾਮਲ ਹੋਏ ਸਨ। 

ਅਜਿਹੇ ਦੋਸ਼ ਸਨ ਕਿ ਅਮ੍ਰਿਤਪਾਲ ਸਿੰਘ ਦੇ ਸਸਕਾਰ ’ਚ ਫ਼ੌਜੀ ਸਨਮਾਨ ਨਹੀਂ ਦਿਤਾ ਗਿਆ ਕਿਉਂਕਿ ਉਹ ਅਗਨੀਵੀਰ ਫ਼ੌਜੀ ਸੀ। ਫ਼ੌਜ ਦੇ ਨਗਰੋਟਾ ਹੈੱਡਕੁਆਰਟਰ ਸਥਿਤ ਵਾਈਟ ਨਾਈਟ ਕੋਰ ਨੇ ਸਨਿਚਰਵਾਰ ਨੂੰ ਕਿਹਾ ਕਿ ਅਮ੍ਰਿਤਪਾਲ ਸਿੰਘ ਨੇ ਰਾਜੌਰੀ ਸੈਕਟ ’ਚ ਸੰਤਰੀ ਡਿਊਟੀ ਦੌਰਾਨ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਐਤਵਾਰ ਰਾਤ ਇਕ ਬਿਆਨ ’ਚ ਫ਼ੌਜ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਦੀ ਮੰਦਭਾਗੀ ਮੌਤ ਨਾਲ ਸਬੰਧਤ ਤੱਥਾਂ ਦੀ ਕੁਝ ‘ਗ਼ਲਤਫ਼ਹਿਮੀ ਅਤੇ ਗ਼ਲਤ ਬਿਆਨੀ’ ਹੋਈ ਹੈ। 

ਜ਼ਿਕਰਯੋਗ ਹੈ ਕਿ ਮਾਨਸਾ ਦੇ ਰਹਿਣ ਵਾਲੇ 19 ਸਾਲਾ ਸਿਪਾਹੀ ਅੰਮ੍ਰਿਤਪਾਲ ਸਿੰਘ ਦੀ ਬੁਧਵਾਰ ਨੂੰ ਜੰਮੂ-ਕਸ਼ਮੀਰ ’ਚ ਮੱਥੇ ’ਤੇ ਗੋਲੀ ਲੱਗਣ ਨਾਲ ਮੌਤ ਹੋ ਗਈ। ਸ਼ੁਕਰਵਾਰ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਕਲਾਂ ਲਿਆਂਦਾ ਗਿਆ। ਜਿੱਥੇ ਉਸ ਦਾ ਸਸਕਾਰ ਕੀਤਾ ਗਿਆ। ਇਸ ਸਮੇਂ ਦੌਰਾਨ ਉਸ ਨੂੰ ਕੋਈ ਫੌਜੀ ਸਨਮਾਨ ਨਹੀਂ ਮਿਲਿਆ। ਇਸ ਬਾਰੇ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਪੁਲਿਸ ਦੀ ਟੁਕੜੀ ਪਹੁੰਚੀ ਅਤੇ ਅੰਮ੍ਰਿਤਪਾਲ ਨੂੰ ਸਲਾਮੀ ਦਿਤੀ ਗਈ। ਪੰਜਾਬ ਦੇ ਕਿਸਾਨ ਆਗੂ ਰਮਨਦੀਪ ਸਿੰਘ ਮਾਨ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਫ਼ੌਜ ਵਲੋਂ ਗਾਰਡ ਆਫ਼ ਆਨਰ ਨਹੀਂ ਦਿਤਾ ਗਿਆ। ਕੀ ਅਗਨੀਵੀਰ ਸਿਪਾਹੀ ਨਹੀਂ, ਇਹ ਵਿਤਕਰਾ ਕਿਉਂ?’’

ਸਾਬਕਾ ਗਵਰਨਰ ਸਤਿਆਪਾਲ ਮਲਿਕ ਨੇ ਅਮ੍ਰਿਤਪਾਲ ਸਿੰਘ ਦਾ ਸਸਕਾਰ ਫ਼ੌਜੀ ਸਨਮਾਨਾਂ ਨਾਲ ਕੀਤੇ ਜਾਣ ’ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ‘ਅਗਨੀਵੀਰ ਬਣਾਏ ਹੀ ਇਸ ਲਈ ਗਏ ਹਨ ਕਿ ਉਸ ਨੂੰ ਸ਼ਹੀਦ ਦਾ ਦਰਜਾ ਨਾ ਦਿਤਾ ਜਾਵੇ।’ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਸਿਆਸੀ ਆਗੂਆਂ ਨੇ ਵੀ ਅਮ੍ਰਿਤਪਾਲ ਸਿੰਘ ਦੇ ਸਸਕਾਰ ਸਮੇਂ ਫ਼ੌਜੀ ਸਨਮਾਨ ਨਾ ਦਿਤੇ ਜਾਣ ’ਤੇ ਸਵਾਲ ਚੁੱਕੇ ਸਨ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ ਅਤੇ ਸ਼ਹੀਦ ਦੇ ਪ੍ਰਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪ੍ਰਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ। ਦੋ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਨੂੰ ਗਾਰਡ ਆਫ ਆਨਰ ਨਾ ਦਿਤੇ ਜਾਣ ਮਗਰੋਂ ਸ਼ਹੀਦ ਦੇ ਪ੍ਰਵਾਰ ਲਈ 1 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਸੀ।  ਪੀੜਤ ਪ੍ਰਵਾਰ ਨੂੰ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ।

ਮੁੱਖ ਮੰਤਰੀ ਨੇ ਦਸਿਆ ਕਿ ਸ਼ਹੀਦ ਅੰਮ੍ਰਿਤਪਾਲ ਦੇ ਪਿਤਾ ਦੇ ਮਨ ਵਿਚ ਗੁੱਸਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਤਾ ਗਿਆ। ਪਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਅਗਨੀਵੀਰ ਬਾਰੇ ਪਤਾ ਵੀ ਨਹੀਂ ਸੀ। ਉਨ੍ਹਾਂ ਨੇ ਤਾਂ ਅਪਣੇ ਪੁੱਤਰ ਨੂੰ ਫ਼ੌਜ ਵਿਚ ਭੇਜਿਆ ਸੀ। ਸਰਕਾਰ ਵਲੋਂ ਉਸ ਨੂੰ ਉਹੀ ਫ਼ੌਜ ਦੀ ਵਰਦੀ ਦਿਤੀ ਗਈ ਜੋ ਬਾਕੀਆਂ ਨੂੰ ਦਿਤੀ ਜਾਂਦੀ ਸੀ ਅਤੇ ਹਥਿਆਰ ਵੀ ਉਹੀ ਦਿਤੇ ਪਰ ਜਵਾਨਾਂ ਦੀਆਂ ਸ਼ਹੀਦੀਆਂ ਵਿਚ ਫਰਕ ਪਾ ਦਿਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਭ ਨੀਤੀਆਂ ਬਣਾਉਣ ਵਾਲਿਆਂ ਦਾ ਕੰਮ ਹੈ। ਜਿਨ੍ਹਾਂ ਨੂੰ ਸ਼ਹਾਦਤ ਦਾ ਹੀ ਨਹੀਂ ਪਤਾ। ਮੈਂ ਰੱਖਿਆ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਕੋਲ ਮਸਲਾ ਚੁੱਕਾਂਗਾ। 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement