Haryana News: ਅਣਖ ਖਾਤਰ ਪਿਓ ਨੇ ਨਵ-ਵਿਆਹੀ ਧੀ 'ਤੇ ਦਾਗੀਆਂ ਗੋਲੀਆਂ; ਜਵਾਈ ਨੂੰ ਵੀ ਕੀਤਾ ਜ਼ਖ਼ਮੀ
Published : Nov 16, 2023, 11:47 am IST
Updated : Nov 16, 2023, 6:42 pm IST
SHARE ARTICLE
File Photo
File Photo

'ਛੇ ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ'

Haryana News: ਹਰਿਆਣਾ ਦੇ ਚਰਖੀ ਦਾਦਰੀ ਸਬ-ਡਿਵੀਜ਼ਨ ਦੇ ਬੌਂਦਕਲਾਂ ਥਾਣਾ ਖ਼ੇਤਰ ‘ਚ ਆਨਰ ਕਿਲਿੰਗ (Honor Killing) ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਅਨੁਸਾਰ 25 ਸਾਲਾ ਨੌਜਵਾਨ ਦਾ ਛੇ ਮਹੀਨੇ ਪਹਿਲਾਂ ਪਿੰਡ ਦੀ ਹੀ ਇੱਕ ਕੁੜੀ ਨਾਲ ਪ੍ਰੇਮ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਰਿਵਾਰ ਉਨ੍ਹਾਂ ਦੇ ਵਿਆਹ ਤੋਂ ਨਾਖੁਸ਼ ਸੀ।

ਛੇ ਮਹੀਨਿਆਂ ਤੋਂ ਕੁੜੀ ਦਾ ਪਿਓ ਆਪਣੀ ਧੀ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਦੇਰ ਸ਼ਾਮ ਕੁੜੀ ਦਾ ਪਿਓ ਆਪਣੇ ਭਾਂਣਜੇ ਅਤੇ ਹੋਰ ਸਾਥੀਆਂ ਨਾਲ ਧੀ ਦੇ ਸਹੁਰੇ ਘਰ ਪਹੁੰਚ ਗਿਆ ਸੀ ਅਤੇ ਧੀ ਨੂੰ ਆਪਣੇ ਨਾਲ ਜ਼ਬਰਦਸਤੀ ਲਿਜਾਣ ਦੀ ਕੋਸ਼ਿਸ਼ ਕਰਨ ਲਗਾ। ਘਰਵਾਲੀ ਨੂੰ ਵਿਰੋਧ ਕਰਦਿਆਂ ਵੇਖ ਕੁੜੀ ਦੇ ਘਰਵਾਲੇ ਨੇ ਵੀ ਇਸ ਦਾ ਵਿਰੋਧ ਕੀਤਾ। ਇਸ ‘ਤੇ ਪਿਤਾ ਨੇ ਜਵਾਈ ਦੇ ਮੋਢੇ ‘ਤੇ ਗੋਲੀ ਮਾਰ ਦਿੱਤੀ ਅਤੇ ਮੁਲਜ਼ਮ ਆਪਣੀ ਕੁੜੀ ਨੂੰ ਨਾਲ ਲੈ ਆਇਆ। ਜਦੋਂ ਦੋਸ਼ੀ ਆਪਣੇ ਪਿੰਡ ਨੇੜੇ ਪਹੁੰਚਿਆ ਤਾਂ ਉਸ ਨੇ ਆਪਣੀ ਧੀ ਨੂੰ ਪੰਜ-ਛੇ ਗੋਲੀਆਂ ਮਾਰ ਦਿਤੀਆਂ। ਕੁੜੀ ਨੂੰ ਇਲਾਜ ਲਈ ਰੋਹਤਕ ਪੀਜੀਆਈ ਲਿਜਾਇਆ ਗਿਆ ਹੈ। 

ਡੀਐਸਪੀ ਸੁਭਾਸ਼ ਚੰਦਰ ਨੇ ਦੱਸਿਆ ਕਿ ਪਤਾ ਲੱਗਣ 'ਤੇ ਬੌਂਦਕਲਾਂ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਅਧਿਕਾਰੀ ਨੂੰ ਬਿਆਨ ਦਰਜ ਕਰਨ ਲਈ ਰੋਹਤਕ ਪੀਜੀਆਈ ਭੇਜ ਦਿੱਤਾ ਗਿਆ ਹੈ। ਪੁਲਿਸ ਦੀਆਂ ਹੋਰ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

(For more news apart from News of honor killing, stay tuned to Rozana Spokesman)

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement