
ਰਿਪੋਰਟਾਂ ਮੁਤਾਬਕ, 'ਅਜਮੇਰ ਤੋਂ ਸਵੇਰੇ 6.55 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2.45 ਵਜੇ ਚੰਡੀਗੜ੍ਹ ਪਹੁੰਚੇਗੀ'
Vande Bharat Express: ਵੰਦੇ ਭਾਰਤ ਐਕਸਪ੍ਰੈਸ ਅਜਮੇਰ ਤੋਂ ਸਵੇਰੇ 6.55 ਵਜੇ ਰਵਾਨਾ ਹੋਵੇਗੀ। ਇਹ ਦੁਪਹਿਰ 2.45 ਵਜੇ ਚੰਡੀਗੜ੍ਹ ਪਹੁੰਚੇਗੀ। ਫਿਰ ਉਸੇ ਦਿਨ ਇਹ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਦਿੱਲੀ, ਜੈਪੁਰ ਹੁੰਦੇ ਹੋਏ ਅਜਮੇਰ ਪਹੁੰਚੇਗੀ।
ਵੰਦੇ ਭਾਰਤ ਦੇ ਯਾਤਰੀਆਂ ਲਈ ਇਹ ਇੱਕ ਅਹਿਮ ਖ਼ਬਰ ਹੈ। ਭਾਰਤੀ ਰੇਲਵੇ ਅਨੁਸਾਰ ਚੰਡੀਗੜ੍ਹ ਅਤੇ ਰਾਜਸਥਾਨ ਦੇ ਲੋਕਾਂ ਲਈ ਬਹੁਤ ਵਧੀਆ ਹੋਵੇਗਾ। ਭਾਰਤੀ ਰੇਲਵੇ ਜਲਦ ਹੀ ਰਾਜਸਥਾਨ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਿਹਾ ਹੈ। ਚਰਚਾ ਹੈ ਕਿ ਅਜਮੇਰ ਤੋਂ ਦਿੱਲੀ ਤੱਕ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਜਲਦੀ ਹੀ ਚੰਡੀਗੜ੍ਹ ਤੱਕ ਵਧਾਇਆ ਜਾਵੇਗਾ। ਇਸ ਦੀ ਤਰੀਕ ਵੀ ਜਲਦੀ ਹੀ ਐਲਾਨੀ ਜਾਵੇਗੀ।
ਨਵੀਂ ਵਿਵਸਥਾ ਮੁਤਾਬਕ ਵੰਦੇ ਭਾਰਤ ਹੁਣ ਅਜਮੇਰ ਤੋਂ ਦਿੱਲੀ ਦੇ ਰਸਤੇ ਜੈਪੁਰ ਅਤੇ ਫਿਰ ਦਿੱਲੀ ਤੋਂ ਚੰਡੀਗੜ੍ਹ ਜਾਵੇਗਾ। ਇਸ ਨਾਲ ਰਾਜਸਥਾਨ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵੱਡਾ ਫ਼ਾਇਦਾ ਹੋਵੇਗਾ।
ਯਾਦ ਰਹੇ ਕਿ ਹਾਲ ਹੀ 'ਚ ਅਜਮੇਰ ਅਤੇ ਦਿੱਲੀ ਵਿਚਾਲੇ ਵੰਦੇ ਭਾਰਤ ਟਰੇਨ ਸ਼ੁਰੂ ਕੀਤੀ ਗਈ ਸੀ, ਜੋ ਪਹਿਲਾਂ ਜੈਪੁਰ ਅਤੇ ਦਿੱਲੀ ਵਿਚਾਲੇ ਚੱਲਦੀ ਸੀ, ਪਰ ਹੁਣ ਇਸ ਦੇ ਵਿਸਥਾਰ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਵਿਸਥਾਰ ਨਾਲ ਹੁਣ ਇਸ ਨੂੰ ਦਿੱਲੀ ਤੋਂ ਚੰਡੀਗੜ੍ਹ ਤੱਕ ਵੀ ਚਲਾਇਆ ਜਾਵੇਗਾ, ਜਿਸ ਨਾਲ ਰੇਲਵੇ ਦੀ ਆਮਦਨ ਵਧੇਗੀ ਅਤੇ ਕਈ ਯਾਤਰੀਆਂ ਨੂੰ ਇਸ ਰੂਟ 'ਤੇ ਸਫ਼ਰ ਕਰਨਾ ਆਸਾਨ ਹੋ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਵੰਦੇ ਭਾਰਤ ਐਕਸਪ੍ਰੈਸ ਅਜਮੇਰ ਤੋਂ ਸਵੇਰੇ 6.55 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2.45 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਉਸੇ ਦਿਨ ਚੰਡੀਗੜ੍ਹ ਤੋਂ ਵਾਪਿਸ ਆਵੇਗੀ ਅਤੇ ਦਿੱਲੀ, ਜੈਪੁਰ ਹੁੰਦੇ ਹੋਏ ਵਾਪਸ ਅਜਮੇਰ ਜਾਵੇਗੀ।
(For more news apart from Know about Vande Bharat Express destination and timing, stay tuned to Rozana Spokesman)