Bijnor Accident: ਵਿਆਹ ਕਰਵਾ ਕੇ ਘਰ ਆ ਰਹੇ ਲਾੜਾ-ਲਾੜੀ ਸਮੇਤ 7 ਦੀ ਦਰਦਨਾਕ ਹਾਦਸੇ ਵਿਚ ਮੌਤ
Published : Nov 16, 2024, 10:30 am IST
Updated : Nov 16, 2024, 10:57 am IST
SHARE ARTICLE
Bijnor BrideGroom Accident News
Bijnor BrideGroom Accident News

Bijnor Accident: ਆਟੋ ਨਾਲ ਟਕਰਾਈ ਕਾਰ

Bijnor BrideGroom Accident News: ਯੂਪੀ ਦੇ ਬਿਜਨੌਰ ਵਿੱਚ ਇੱਕ ਬੇਕਾਬੂ ਕਾਰ ਨੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ। ਆਟੋ ਸੜਕ ਕਿਨਾਰੇ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ 'ਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤ ਹੋ ਗਈ। 2 ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਲਾੜਾ-ਲਾੜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਤ 1:30 ਵਜੇ ਝਾਰਖੰਡ ਤੋਂ ਮੁਰਾਦਾਬਾਦ ਸਟੇਸ਼ਨ 'ਤੇ ਰੇਲਗੱਡੀ ਰਾਹੀਂ ਉਤਰੇ ਅਤੇ ਉਥੋਂ ਇਕ ਆਟੋ ਵਿਚ ਧਾਮਪੁਰ ਆ ਰਹੇ ਸਨ।

ਇਹ ਹਾਦਸਾ ਸ਼ਨਿੱਚਰਵਾਰ ਰਾਤ 2 ਵਜੇ ਧਾਮਪੁਰ ਥਾਣੇ ਦੇ ਨੈਸ਼ਨਲ ਹਾਈਵੇ-74 ਦੇ ਫਾਇਰ ਸਟੇਸ਼ਨ ਨੇੜੇ ਵਾਪਰਿਆ। ਜਾਣਕਾਰੀ ਮੁਤਾਬਕ ਬਿਜਨੌਰ ਜ਼ਿਲੇ ਦੇ ਤਿਬੜੀ ਪਿੰਡ ਦਾ ਰਹਿਣ ਵਾਲਾ ਖੁਰਸ਼ੀਦ ਆਪਣੇ ਬੇਟੇ ਵਿਸ਼ਾਲ ਦਾ ਵਿਆਹ ਕਰਨ ਝਾਰਖੰਡ ਗਿਆ ਸੀ। ਉਹ ਵਿਆਹ ਤੋਂ ਬਾਅਦ ਪਰਿਵਾਰ ਸਮੇਤ ਪਿੰਡ ਪਰਤ ਰਹੇ ਸਨ। ਉਸ ਦੇ ਨਾਲ ਵਿਸ਼ਾਲ, ਉਸ ਦੀ ਪਤਨੀ ਖੁਸ਼ੀ, ਚਾਚੀ ਰੂਬੀ, ਚਾਚਾ ਮੁਮਤਾਜ਼, ਚਚੇਰੀ ਭੈਣ ਬੁਸ਼ਰਾ ਅਤੇ ਦੋ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।

ਟਰੇਨ ਰਾਹੀਂ ਮੁਰਾਦਾਬਾਦ ਸਟੇਸ਼ਨ ਆਏ। ਉਥੋਂ ਘਰ ਆਉਣ ਲਈ ਆਟੋ ਬੁੱਕ ਕਰਵਾਇਆ ਸੀ। ਧਾਮਪੁਰ ਦੇ ਨਗੀਨਾ ਮਾਰਗ 'ਤੇ ਸਥਿਤ ਫਾਇਰ ਸਟੇਸ਼ਨ ਨੇੜੇ ਇਕ ਕ੍ਰੇਟਾ ਕਾਰ ਨੇ ਉਨ੍ਹਾਂ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਖੁਰਸ਼ੀਦ (65), ਵਿਸ਼ਾਲ (25), ਖੁਸ਼ੀ (22), ਮੁਮਤਾਜ਼ (45), ਰੂਬੀ (42), ਬੁਸ਼ਰਾ ਅਤੇ ਆਟੋ ਚਾਲਕ ਅਜਾਬ ਦੀ ਮੌਤ ਹੋ ਗਈ।

ਦੋ ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। 7 ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement