
New Delhi News: ਕਿਹਾ, 50 ਤੋਂ ਵੱਧ ਦੇਸ਼ਾਂ ਨੇ ਆਪਣੇ ਸੰਵਿਧਾਨ ਵਿੱਚ ਬਦਲਾਅ ਕੀਤੇ
New Delhi News: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਦਾ ਸੰਵਿਧਾਨ ਹੋਂਦ ਵਿੱਚ ਆਉਣ ਤੋਂ ਬਾਅਦ ਪਿਛਲੇ 75 ਸਾਲਾਂ ਵਿੱਚ ਸਮੇਂ ਦੀ ਕਸੌਟੀ 'ਤੇ ਖਰਾ ਉਤਰਿਆ ਹੈ, ਜਦੋਂ ਕਿ ਉਸੇ ਸਮੇਂ ਦੌਰਾਨ ਆਪਣੇ ਸੰਵਿਧਾਨਾਂ ਦਾ ਖਰੜਾ ਤਿਆਰ ਕਰਨ ਵਾਲੇ 50 ਦੇਸ਼ਾਂ ਵਿੱਚੋਂ ਜ਼ਿਆਦਾਤਰ ਨੇ ਇਸ ਨੂੰ ਸੋਧਿਆ ਜਾਂ ਬਦਲਿਆ ਹੈ। 'ਭਾਰਤੀ ਸੰਵਿਧਾਨ ਦੇ 75 ਸਾਲਾਂ ਦੇ ਸ਼ਾਨਦਾਰ ਸਫ਼ਰ' 'ਤੇ ਰਾਜ ਸਭਾ ਵਿੱਚ ਚਰਚਾ ਦੀ ਸ਼ੁਰੂਆਤ ਕਰਦਿਆਂ ਵਿੱਤ ਮੰਤਰੀ ਨੇ 15 ਔਰਤਾਂ ਸਣੇ ਸੰਵਿਧਾਨ ਸਭਾ ਦੇ 389 ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਜਿਨ੍ਹਾਂ ਨੇ ਬਹੁਤ ਹੀ ਚੁਣੌਤੀਪੂਰਨ ਮਾਹੌਲ ਵਿੱਚ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕੀਤਾ।
ਸੀਤਾਰਮਨ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ "ਸਮੇਂ ਦੀ ਕਸੌਟੀ 'ਤੇ ਖਰਾ ਉਤਰਿਆ ਹੈ।" ਅੱਜ ਅਸੀਂ ਭਾਰਤ ਦੇ ਲੋਕਤੰਤਰ ਦੇ ਵਿਕਾਸ 'ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ 75 ਸਾਲ ਪੂਰੇ ਕਰ ਰਿਹਾ ਹੈ ਅਤੇ "ਇਹ ਸਮਾਂ ਹੈ ਕਿ ਅਸੀਂ ਅਜਿਹੇ ਭਾਰਤ ਦੇ ਨਿਰਮਾਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਈਏ ਜੋ ਇਸ ਪਵਿੱਤਰ ਦਸਤਾਵੇਜ਼ ਵਿਚ ਦਰਜ ਭਾਵਨਾ ਨੂੰ ਬਰਕਰਾਰ ਰੱਖੇਗਾ।"
ਭਾਰਤ ਅਤੇ ਇਸ ਦੇ ਸੰਵਿਧਾਨ ਨੂੰ ਆਪਣੀ ਵੱਖਰੀ ਪਛਾਣ ਦੱਸਦਿਆਂ ਸੀਤਾਰਮਨ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ 50 ਤੋਂ ਵੱਧ ਦੇਸ਼ ਆਜ਼ਾਦ ਹੋਏ ਅਤੇ ਉਨ੍ਹਾਂ ਨੇ ਆਪਣੇ ਸੰਵਿਧਾਨ ਲਿਖੇ।ਉਨ੍ਹਾਂ ਕਿਹਾ , “ਪਰ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਸੰਵਿਧਾਨ 'ਚ ਬਦਲਾਅ ਕੀਤੇ , ਕਈਆਂ ਨੇ ਨਾ ਸਿਰਫ਼ ਉਨ੍ਹਾਂ ਨੂੰ ਸੋਧਿਆ ਹੈ, ਬਲਕਿ ਆਪਣੇ ਸੰਵਿਧਾਨਾਂ ਦੇ ਪੂਰੇ ਚਰਿੱਤਰ ਨੂੰ ਸ਼ਾਬਦਿਕ ਤੌਰ 'ਤੇ ਬਦਲ ਦਿਤਾ ਹੈ। ਪਰ ਸਾਡਾ ਸੰਵਿਧਾਨ ਸਮੇਂ ਦੀ ਕਸੌਟੀ 'ਤੇ ਖਰਾ ਉਤਰਿਆ ਹੈ।''
ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਸਮੇਂ-ਸਮੇਂ 'ਤੇ ਸੋਧਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ, "ਸੋਧ ਸਮੇਂ ਦੀ ਲੋੜ ਸੀ।" ਭਾਰਤੀ ਸੰਵਿਧਾਨ ਦੀ 75 ਸਾਲਾਂ ਦੀ ਸ਼ਾਨਦਾਰ ਯਾਤਰਾ' 'ਤੇ ਰਾਜ ਸਭਾ 'ਚ ਸੋਮਵਾਰ ਅਤੇ ਮੰਗਲਵਾਰ ਨੂੰ ਉੱਚ ਸਦਨ 'ਚ ਚਰਚਾ ਹੋਣੀ ਹੈ।
ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਸਮੇਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਬੋਲਣ ਦੇ ਚਾਹਵਾਨ ਸਾਰੇ ਬੁਲਾਰਿਆਂ ਨੂੰ ਚਰਚਾ ਦਾ ਸਮਾਂ ਵਧਾ ਕੇ ਅਨੁਕੂਲ ਬਣਾਇਆ ਜਾਵੇਗਾ।