
ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਦੇਸ਼ਧ੍ਰੋਹ ਨਾਲ ਜੁੜੀ ਆਈਪੀਸੀ ਦੀ ਧਾਰਾ 124ਏ ਨੂੰ ਖ਼ਤਮ ਕਰਨ ਦੀ ਪੈਰਵਾਈ ਕਰਦਿਆਂ........
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਦੇਸ਼ਧ੍ਰੋਹ ਨਾਲ ਜੁੜੀ ਆਈਪੀਸੀ ਦੀ ਧਾਰਾ 124ਏ ਨੂੰ ਖ਼ਤਮ ਕਰਨ ਦੀ ਪੈਰਵਾਈ ਕਰਦਿਆਂ ਕਿਹਾ ਕਿ ਇਸ ਵੇਲੇ ਇਸ ਦਕਿਆਨੂਸੀ ਕਾਨੂੰਨ ਦੀ ਲੋੜ ਨਹੀਂ। ਉਨ੍ਹਾਂ ਦਾ ਇਹ ਬਿਆਨ ਉਸ ਵਕਤ ਆਇਆ ਹੈ ਜਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਦੋ ਸਾਲ ਪਹਿਲਾਂ ਹੋਈ ਕਥਿਤ ਨਾਹਰੇਬਾਜ਼ੀ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਹਾਲ ਹੀ ਵਿਚ ਘਨਈਆ ਕੁਮਾਰ ਤੇ ਹੋਰਾਂ ਵਿਰੁਧ ਦੋਸ਼ਪੱਤਰ ਦਾਖ਼ਲ ਕੀਤਾ ਹੈ।
ਸਿੱਬਲ ਨੇ ਟਵਿਟਰ 'ਤੇ ਲਿਖਿਆ, 'ਦੇਸ਼ਧ੍ਰੋਹ ਦੇ ਕਾਨੂੰਨ ਨੂੰ ਖ਼ਤਮ ਕੀਤਾ ਜਾਵੇ। ਇਹ ਪੁਰਾਣੇ ਸਮੇਂ ਦਾ ਕਾਨੂੰਨ ਹੈ। ਅਸਲੀ ਦੇਸ਼ਧ੍ਰੋਹ ਤਦ ਹੁੰਦਾ ਹੈ ਜਦ ਸੱਤਾ ਵਿਚ ਬੈਠੇ ਲੋਕ ਸੰਸਥਾਵਾਂ ਨਾਲ ਛੇੜਛਾੜ ਕਰਦੇ ਹਨ, ਕਾਨੂੰਨ ਦੀ ਦੁਰਵਰਤੋਂ ਕਰਦੇ ਹਨ, ਹਿੰਸਾ ਭੜਕਾ ਕੇ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ।' ਸਿੱਬਲ ਨੇ ਕਿਹਾ, 'ਇਨ੍ਹਾਂ ਲੋਕਾਂ ਨੂੰ 2019 ਦੀਆਂ ਲੋਕ ਸਪਾ ਚੋਣਾਂ ਵਿਚ ਸਜ਼ਾ ਦਿਉ। ਸਰਕਾਰ ਬਦਲੋ, ਦੇਸ਼ ਬਚਾਉ।' (ਏਜੰਸੀ)