
ਮੁੰਬਈ ਵਿੱਚ ਟੀਕਾਕਰਨ ਲਈ 10 ਸੈਂਟਰ ਸਥਾਪਤ ਕੀਤੇ ਗਏ ਹਨ।
ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਵੈਕਸੀਨ ਦੀ ਸ਼ੁਰੂਵਾਤ ਕਰ ਦਿੱਤੀ ਗਈ ਹੈ ਪਰ ਮਹਾਰਾਸ਼ਟਰ 'ਚ ਕੋਰੋਨਾ ਵੈਕਸੀਨ ਅਭਿਆਨ 'ਤੇ 18 ਜਨਵਰੀ ਤਕ ਰੋਕ ਲਾ ਦਿੱਤੀ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਕੋਵਿਨ ਐਪਲੀਕੇਸ਼ਨ 'ਚ ਆਈਆਂ ਤਕਨੀਕੀ ਦਿੱਕਤਾਂ ਦੇ ਚੱਲਦਿਆਂ ਪੂਰੇ ਮਹਾਰਾਸ਼ਟਰ 'ਚ ਟੀਕਾਕਰਨ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਰਾਜ ਦੇ ਸਿਹਤ ਵਿਭਾਗ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਕੋਵਿਨ ਐਪ ਵਿੱਚ ਤਕਨੀਕੀ ਮੁੱਦਿਆਂ ਕਾਰਨ ਪ੍ਰੋਗਰਾਮ ਉੱਤੇ ਪਾਬੰਦੀ ਲਗਾਈ ਗਈ ਹੈ।
ਦੱਸ ਦੇਈਏ ਕਿ ਮੁੰਬਈ ਵਿੱਚ ਟੀਕਾਕਰਨ ਲਈ 10 ਸੈਂਟਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿਚ 41 ਬੂਥ ਹਨ। ਇਸ ਵਿੱਚ ਬੀਐਮਸੀ ਦੇ 9 ਅਤੇ ਰਾਜ ਸਰਕਾਰ ਦਾ ਇੱਕ ਕੇਂਦਰ ਸ਼ਾਮਲ ਹੈ। ਰਾਜ ਸਰਕਾਰ ਦੇ ਅਧੀਨ ਆਉਂਦੇ ਜੇ ਜੇ ਹਸਪਤਾਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਿਰਫ ਇੱਕ ਸ਼ਿਫਟ ਦਾ ਟੀਕਾ ਲਗਾਇਆ ਜਾਵੇਗਾ, ਜਦੋਂਕਿ ਟੀਕਾਕਰਣ ਦਾ ਕੰਮ ਦੋ ਸ਼ਿਫਟਾਂ ਵਿੱਚ ਕੀਤਾ ਜਾਵੇਗਾ ਭਾਵ ਬੀਐਮਸੀ ਦੇ 9 ਕੇਂਦਰਾਂ 'ਤੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ।
ਦਰਅਸਲ ਮੁੰਬਈ 'ਚ ਅੱਜ ਕੋਰੋਨਾ ਵੈਕਸਨੇਸ਼ਨ ਅਭਿਆਨ ਦੇ ਪਹਿਲੇ ਦਿਨ ਤਕਨੀਕੀ ਖਰਾਬੀ ਦੇ ਚੱਲਦਿਆਂ 4000 ਲੋਕਾਂ ਦੇ ਟੀਕਾਕਰਨ ਦਾ ਟੀਚਾ ਪੂਰਾ ਨਹੀਂ ਹੋ ਸਕਿਆ। ਸਰਕਾਰ ਦਾ ਕਹਿਣਾ ਹੈ ਕਿ ਆਫਲਾਈਨ ਮਾਧਿਅਮ ਜ਼ਰੀਏ ਵੈਕਸੀਨੇਸ਼ਨ ਦਾ ਕੰਮ ਨਹੀਂ ਕੀਤਾ ਜਾਵੇਗਾ।