ਹਰਿਆਣਾ: ਸੜਕ ਹਾਦਸੇ ਨੇ ਪਰਿਵਾਰ ਕੀਤਾ ਤਬਾਹ, ਮਾਂ- ਪੁੱਤ ਦੀ ਮੌਤ

By : GAGANDEEP

Published : Jan 17, 2023, 1:01 pm IST
Updated : Jan 17, 2023, 2:57 pm IST
SHARE ARTICLE
Accident
Accident

ਪਰਿਵਾਰ ਦੇ ਤਿੰਨ ਹੋਰ ਜੀਅ ਜ਼ਖ਼ਮੀ

 

ਅੰਬਾਲਾ: ਹਰਿਆਣਾ ਦੇ ਅੰਬਾਲਾ-ਜਗਾਧਰੀ ਹਾਈਵੇਅ 'ਤੇ ਪਿੰਡ ਟੇਪਲਾ ਨੇੜੇ ਸੋਮਵਾਰ ਸਵੇਰੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖਮੀ ਹੋ ਗਏ।

ਪੁਲਿਸ ਨੇ ਦੱਸਿਆ ਕਿ ਯਮੁਨਾਨਗਰ ਦਾ ਰਹਿਣ ਵਾਲਾ ਕਪਿਲ ਅਗਰਵਾਲ (38) ਆਪਣੀ ਮਾਂ ਸ਼ਸ਼ੀ, ਪਤਨੀ ਪੂਨਮ, ਬੇਟਾ ਅਕੁਲ ਅਤੇ ਬੇਟੀ ਅਰਨਾ ਦੇ ਨਾਲ ਨੇੜਲੇ  ਪਿੰਡ 'ਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਯਮੁਨਾਨਗਰ ਵਾਪਸ ਆ ਰਿਹਾ ਸੀ।

ਇਸ ਦੌਰਾਨ ਉਸ ਦੀ ਕਾਰ ਟੇਪਲਾ ਪਿੰਡ ਨੇੜੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ। ਕੰਟੇਨਰ ਦੀਆਂ ਸਿਗਨਲ ਜਾਂ ਪਾਰਕਿੰਗ ਲਾਈਟਾਂ ਨਹੀਂ ਜਗਦੀਆਂ ਸਨ। ਜਿਸ ਕਾਰਨ ਹਾਦਸਾ ਵਾਪਰ ਗਿਆ। ਹਾਦਸੇ 'ਚ ਕਾਰ ਨੁਕਸਾਨੀ ਗਈ ਅਤੇ ਪੂਨਮ ਅਤੇ ਅਕੁਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਪਿਲ, ਸ਼ਸ਼ੀ ਅਤੇ ਅਰਨਾ ਨੂੰ ਪਹਿਲਾਂ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement