LinkedIn report: ਜ਼ਿਆਦਾਤਰ ਪੇਸ਼ੇਵਰ ਇਸ ਸਾਲ ਨੌਕਰੀਆਂ ਬਦਲਣ ’ਤੇ ਵਿਚਾਰ ਕਰ ਰਹੇ ਹਨ: ਰੀਪੋਰਟ
Published : Jan 17, 2024, 6:00 pm IST
Updated : Jan 17, 2024, 6:00 pm IST
SHARE ARTICLE
Majority of professionals considering job change in 2024, says LinkedIn report
Majority of professionals considering job change in 2024, says LinkedIn report

88 ਫੀ ਸਦੀ ਪੇਸ਼ੇਵਰ 2024 ’ਚ ਨੌਕਰੀ ਬਦਲਣ ’ਤੇ ਵਿਚਾਰ ਕਰ ਰਹੇ ਹਨ, ਪਿਛਲੇ ਸਾਲ ਦੇ ਮੁਕਾਬਲੇ ਚਾਰ ਫੀ ਸਦੀ ਜ਼ਿਆਦਾ

LinkedIn report: ਮੁਕਾਬਲੇਬਾਜ਼ੀ ’ਚ ਵਾਧੇ ਦੇ ਮੱਦੇਨਜ਼ਰ ਇਸ ਸਾਲ ਕਰੀਬ 88 ਫੀ ਸਦੀ ਪੇਸ਼ੇਵਰ ਨੌਕਰੀ ਬਦਲਣ ’ਤੇ ਵਿਚਾਰ ਕਰ ਰਹੇ ਹਨ। ਬੁਧਵਾਰ ਨੂੰ ਜਾਰੀ ਇਕ ਰੀਪੋਰਟ ’ਚ ਇਹ ਸਿੱਟਾ ਕਢਿਆ ਗਿਆ ਹੈ। ਲਿੰਕਡਇਨ ਦੀ ਇਕ ਰੀਪੋਰਟ ਮੁਤਾਬਕ ਚੁਨੌਤੀਪੂਰਨ ਆਰਥਕ ਮਾਹੌਲ ’ਚ ਬਿਹਤਰ ਕੰਮ-ਜੀਵਨ ਸੰਤੁਲਨ (42 ਫੀ ਸਦੀ) ਅਤੇ ਉੱਚ ਤਨਖਾਹ (37 ਫੀ ਸਦੀ) ਦੀ ਇੱਛਾ ਜ਼ਿਆਦਾਤਰ ਪੇਸ਼ੇਵਰਾਂ ਲਈ ਨੌਕਰੀ ਬਦਲਣ ਦੇ ਕਾਰਨ ਹਨ।

ਲਿੰਕਡਇਨ ਦੀ ਇਹ ਰੀਪੋਰਟ 24 ਨਵੰਬਰ ਤੋਂ 12 ਦਸੰਬਰ, 2023 ਦੇ ਵਿਚਕਾਰ ਦੇਸ਼ ਭਰ ਦੇ 1097 ਸਥਾਈ ਜਾਂ ਅਸਥਾਈ ਰੁਜ਼ਗਾਰ ਪੇਸ਼ੇਵਰਾਂ ’ਤੇ ‘ਸੇਨਸਵਾਈਡ’ ਵਲੋਂ ਕੀਤੇ ਸਰਵੇ ’ਤੇ ਅਧਾਰਤ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ 88 ਫੀ ਸਦੀ ਪੇਸ਼ੇਵਰ 2024 ’ਚ ਨੌਕਰੀ ਬਦਲਣ ’ਤੇ ਵਿਚਾਰ ਕਰ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਚਾਰ ਫੀ ਸਦੀ ਜ਼ਿਆਦਾ ਹੈ। ਸਰਵੇਖਣ ਵਿਚ ਸ਼ਾਮਲ 10 ਵਿਚੋਂ ਅੱਠ ਤੋਂ ਵੱਧ ਪੇਸ਼ੇਵਰਾਂ (79 ਫੀ ਸਦੀ ) ਨੇ ਕਿਹਾ ਕਿ ਉਹ ਅਪਣੇ ਉਦਯੋਗ ਜਾਂ ਮੌਜੂਦਾ ਭੂਮਿਕਾ ਤੋਂ ਵੱਖਰੇ ਮੌਕਿਆਂ ਦੀ ਭਾਲ ਕਰ ਰਹੇ ਹਨ।

ਸਰਵੇਖਣ ’ਚ ਸ਼ਾਮਲ 72 ਫ਼ੀ ਸਦੀ ਪੇਸ਼ੇਵਰਾਂ ਨੇ ਕਿਹਾ ਕਿ ਉਨ੍ਹਾਂ ਨੇ ਨੌਕਰੀ ਲੱਭਣ ਲਈ ਅਪਣੀ ਪਹੁੰਚ ਬਦਲ ਦਿਤੀ ਹੈ। ਹੁਣ ਉਹ ਵੀਡੀਉ ਅਤੇ ਡਿਜੀਟਲ ਰਿਜ਼ਿਊਮੇ ਵਰਗੇ ਨਵੇਂ ਫਾਰਮੈਟਾਂ ਦੀ ਵਰਤੋਂ ਕਰ ਰਹੇ ਹਨ।  ਜ਼ਿਆਦਾਤਰ ਪੇਸ਼ੇਵਰ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਕਰਨ ਲਈ ਵੀ ਤਿਆਰ ਹਨ। ਲਗਭਗ 81 ਫ਼ੀ ਸਦੀ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਏਆਈ ਦੀ ਮਦਦ ਨਾਲ, ਉਨ੍ਹਾਂ ਦੀ ਨੌਕਰੀ ਦੀ ਭਾਲ ਵਧੇਰੇ ਪ੍ਰਭਾਵਸ਼ਾਲੀ ਅਤੇ ਉਤਪਾਦਕ ਹੋ ਸਕਦੀ ਹੈ।

(For more Punjabi news apart from Majority of professionals considering job change in 2024, says LinkedIn report, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement