Tamil Nadu News : ਤਾਮਿਲਨਾਡੂ ਵਿਚ ਜਲੀਕੱਟੂ ਖੇਡ ਦੌਰਾਨ 7 ਲੋਕਾਂ ਦੀ ਮੌਤ, 400 ਤੋਂ ਵੱਧ ਲੋਕ ਜ਼ਖ਼ਮੀ
Published : Jan 17, 2025, 1:20 pm IST
Updated : Jan 17, 2025, 1:20 pm IST
SHARE ARTICLE
7 people died, more than 400 injured during Jallikattu game in Tamil Nadu Latest news in Punjabi
7 people died, more than 400 injured during Jallikattu game in Tamil Nadu Latest news in Punjabi

Tamil Nadu News : ਮ੍ਰਿਤਕਾਂ ’ਚੋਂ ਜ਼ਿਆਦਾਤਰ ਸਾਨ੍ਹ ਮਾਲਕ ਅਤੇ ਦਰਸ਼ਕ, 2 ਸਾਨ੍ਹਾਂ ਦੀ ਵੀ ਗਈ ਜਾਨ

7 people died, more than 400 injured during Jallikattu game in Tamil Nadu Latest news in Punjabi : ਤਾਮਿਲਨਾਡੂ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੋਂਗਲ ਦੇ ਤਿਉਹਾਰ ਮੌਕੇ 'ਤੇ ਖੇਡੀ ਜਾਣ ਵਾਲੀ ਜਲੀਕੱਟੂ ਖੇਡ ਵਿਚ ਬੀਤੇ ਦਿਨ ਸੱਤ ਲੋਕਾਂ ਦੀ ਮੌਤ ਹੋ ਗਈ। ਭੀੜ ਵਿਚੋਂ ਸਾਨ੍ਹਾਂ ਨੂੰ ਭਜਾਉਣ ਦੇ ਇਸ ਖੇਡ ਵਿਚ ਇਕ ਦਿਨ ਵਿਚ ਹੀ 400 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਾਮਿਲਨਾਡੂ ਪੁਲਿਸ ਨੇ ਕਿਹਾ ਕਿ ਕਾਨੂੰਮ ਪੋਂਗਲ ਮੌਕੇ ਇਸ ਜਲੀਕੱਟੂ ਖੇਡ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਪੁਡੁਕੋਟਾਈ ਤੇ ਸ਼ਿਵਗੰਗਾ ਵਿਚ 7 ​​ਲੋਕਾਂ ਤੋਂ ਇਲਾਵਾ 2 ਸਾਨ੍ਹਾਂ ਦੀ ਵੀ ਮੌਤ ਹੋ ਗਈ। ਜਾਨ ਗਵਾਉਣ ਵਾਲੇ ਜ਼ਿਆਦਾਤਰ ਲੋਕ ਖੇਡ ਵਿਚ ਹਿੱਸਾ ਲੈਣ ਵਾਲੇ ਨਹੀਂ ਸਨ, ਸਗੋਂ ਸਾਨ੍ਹਾਂ ਦੇ ਮਾਲਕ ਅਤੇ ਦਰਸ਼ਕ ਸਨ।

ਪੁਲਿਸ ਨੇ ਦਸਿਆ ਕਿ ਪੁਲਿਸ ਨੇ ਦੱਸਿਆ ਕਿ ਵੱਖ-ਵੱਖ ਘਟਨਾਵਾਂ ਵਿਚ ਦੋ ਬਲਦਾਂ ਦੀ ਵੀ ਮੌਤ ਹੋ ਗਈ। ਸ਼ਿਵਗੰਗਾ ਜ਼ਿਲ੍ਹੇ ਦੇ ਸਿਰਾਵਾਇਲ ਦੇ ਮੰਜੂਵੀਰੱਟੂ ਵਿਖੇ, ਨਾਦੁਵਿਕੋਟਾਈ ਕਿਲ੍ਹਾ ਅਵੰਤੀਪੱਟੀ ਪਿੰਡ ਦੇ ਥਾਨੀਸ਼ ਰਾਜਾ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਅਪਣਾ ਬਲਦ ਲੈ ਕੇ ਆਏ। ਉਨ੍ਹਾਂ ਕਿਹਾ ਕਿ ਰਾਜਾ ਦੀ ਬਲਦ ਸਮੇਤ ਮੌਤ ਹੋ ਗਈ ਜਦੋਂ ਬਲਦ ਖੇਤ ਤੋਂ ਭੱਜਦੇ ਸਮੇਂ ਕੰਬਨੂਰ ਵਿਖੇ ਇਕ ਖੇਤ ਦੇ ਖੂਹ ਵਿਚ ਡਿੱਗ ਪਿਆ।

ਪੁਲਿਸ ਨੇ ਕਿਹਾ ਕਿ ਰਾਜਾ ਨੇ ਜਾਨਵਰ ਨੂੰ ਫੜਨ ਲਈ ਖੂਹ ਵਿਚ ਛਾਲ ਮਾਰ ਦਿਤੀ। ਉਹ ਅਤੇ ਉਸ ਦਾ ਬਲਦ ਡੁੱਬਣ ਨਾਲ ਮਰ ਗਏ। ਦੂਜੇ ਪਾਸੇ, ਮਦੁਰਾਈ ਦੇ ਅਲੰਗਨਲੂਰ ਵਿਚ ਮੈਚ ਦੇਖਣ ਆਏ ਇਕ ਦਰਸ਼ਕ ਨੂੰ ਸਾਨ੍ਹ ਨੇ ਜ਼ਖ਼ਮੀ ਕਰ ਦਿਤਾ। ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਵੱਖ-ਵੱਖ ਜ਼ਿਲ੍ਹਿਆਂ ਵਿਚ ਜਲੀਕੱਟੂ ਕਾਰਨ 5 ਹੋਰ ਲੋਕਾਂ ਦੀ ਵੀ ਮੌਤ ਹੋ ਗਈ।

2025 ਦਾ ਪਹਿਲਾ ਜਲੀਕੱਟੂ ਪੁਡੁੱਕੋਟਾਈ ਦੇ ਗੰਦਾਰਵਾਕੋਟਾਈ ਤਾਲੁਕ ਦੇ ਥਚਾਨਕੁਰੀਚੀ ਪਿੰਡ ਵਿੱਚ ਸ਼ੁਰੂ ਹੋਇਆ। ਇਸ ਤੋਂ ਬਾਅਦ, ਇਹ ਤ੍ਰਿਚੀ, ਡਿੰਡੀਗੁਲ, ਮਨਾਪਾਰਾਈ, ਪੁਡੁਕੋਟਾਈ ਅਤੇ ਸ਼ਿਵਗੰਗਾਈ ਵਰਗੇ ਜ਼ਿਲ੍ਹਿਆਂ ਵਿਚ ਕਰਵਾਇਆ ਜਾਣ ਲੱਗਾ। ਇਸ ਖੇਡ ਵਿਚ 600 ਤੋਂ ਵੱਧ ਸਾਨ੍ਹ ਸ਼ਾਮਲ ਕੀਤੇ ਜਾਂਦੇ ਹਨ।

ਜਲੀਕੱਟੂ ਕੀ ਹੈ ਅਤੇ ਇਹ ਕਿਉਂ ਮਨਾਇਆ ਜਾਂਦਾ ਹੈ? :

ਲਗਭਗ 2500 ਸਾਲਾਂ ਤੋਂ, ਸਾਨ੍ਹ ਤਾਮਿਲਨਾਡੂ ਦੇ ਲੋਕਾਂ ਲਈ ਆਸਥਾ ਅਤੇ ਪਰੰਪਰਾ ਦਾ ਹਿੱਸਾ ਰਿਹਾ ਹੈ। ਇੱਥੇ ਲੋਕ ਹਰ ਸਾਲ ਮਕਰ ਸੰਕ੍ਰਾਂਤੀ ਵਾਲੇ ਦਿਨ ਖੇਤਾਂ ਵਿੱਚ ਫ਼ਸਲਾਂ ਪੱਕਣ ਤੋਂ ਬਾਅਦ ਪੋਂਗਲ ਦਾ ਤਿਉਹਾਰ ਮਨਾਉਂਦੇ ਹਨ।

(For more Punjabi news apart from 7 people died, more than 400 injured during Jallikattu game in Tamil Nadu Latest news in Punjabi stay tuned to Rozana Spokesman)

Location: India, Tamil Nadu

SHARE ARTICLE

ਏਜੰਸੀ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement