ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਪੁਲਵਾਮਾ ਅਤਿਵਾਦੀ ਹਮਲੇ ਦੇ ਸ਼ਹੀਦ.....
ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਪੁਲਵਾਮਾ ਅਤਿਵਾਦੀ ਹਮਲੇ ਦੇ ਸ਼ਹੀਦ ਸੀ.ਆਰ.ਪੀ.ਐਫ਼. ਜਵਾਨ ਤਿਲਕ ਰਾਜ ਨੂੰ ਸਨਿਚਰਵਾਰ ਨੂੰ ਸ਼ਰਧਾਂਜਲੀ ਦਿਤੀ। ਠਾਕੁਰ ਕਾਂਗੜਾ ਜ਼ਿਲ੍ਹੇ ਦੇ ਜਵਾਲੀ ਖੇਤਰ 'ਚ ਸੂਬੇ ਦੇ ਪਿੰਡ ਗਏ ਅਤੇ ਉਨ੍ਹਾਂ ਨੇ ਤਿਰੰਗੇ 'ਚ ਲਪੇਟੀ ਗਈ ਜਵਾਨ ਦੀ ਮ੍ਰਿਤਕ ਦੇਹ 'ਤੇ ਫੁੱਲਾਂ ਦੀ ਮਾਲਾ ਚੜ੍ਹਾਈ ਕਰੀਬ ਦੋ ਵਜੇ ਪੂਰੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਮ ਸਸਕਾਰ ਕਰ ਦਿਤਾ ਗਿਆ। ਰਾਜ ਦੇ ਭਰਾ ਬਲਦੇਵ ਸਿੰਘ ਨੇ ਉਸ ਦੀ ਚਿਤਾ ਨੂੰ ਅੱਗ ਦਿਤੀ।
ਅੰਤਮ ਸਸਕਾਰ ਮੌਕੇ ਪਿੰਡ ਵਾਸੀਆਂ ਨੇ 'ਸ਼ਹੀਦ ਤਿਲਕ ਰਾਜ ਅਮਰ ਰਹੇ' ਦੇ ਨਾਹਰੇ ਲਾਏ। ਪਾਕਿਸਤਾਨ ਵਿਰੋਧੀ ਨਾਹਰੇ ਵੀ ਲੱਗੇ। ਮੁੱਖ ਮੰਤਰੀ ਨੇ ਰਾਜ ਦੇ ਪ੍ਰਵਾਰ ਨੂੰ 20 ਲੱਖ ਰੁਪਏ ਦੀ ਵਿੱਤੀ ਮਦਦ ਅਤੇ ਜਵਾਨ ਦੀ ਪਤਨੀ ਨੂੰ ਸਰਕਾਰੀ ਨੋਕਰੀ ਦੇਣ ਦਾ ਐਲਾਨ ਕੀਤਾ। (ਪੀਟੀਆਈ)