
ਸਾਵਧਾਨ,ਹੈਕਰਾਂ ਨੇ ਹੁਣ ਬੈਂਕ ਧੋਖਾਧੜੀ ਕਰਨ ਦਾ ਨਵਾਂ ਤਰੀਕਾ ਅਖ਼ਤਿਆਰ ਕੀਤਾ ਹੈ ਜਿਸ ਜ਼ਰੀਏ ਹੈਕਰ ਬੈਂਕ ਖਾਤਿਆਂ ...
ਸਾਵਧਾਨ,ਹੈਕਰਾਂ ਨੇ ਹੁਣ ਬੈਂਕ ਧੋਖਾਧੜੀ ਕਰਨ ਦਾ ਨਵਾਂ ਤਰੀਕਾ ਅਖ਼ਤਿਆਰ ਕੀਤਾ ਹੈ ਜਿਸ ਜ਼ਰੀਏ ਹੈਕਰ ਬੈਂਕ ਖਾਤਿਆਂ ਵਿਚੋਂ ਆਸਾਨੀ ਨਾਲ ਕਰੋੜਾਂ ਰੁਪਏ ਉਡਾ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਯੂਪੀਆਈ ਜ਼ਰੀਏ ਇਸ ਨਵੀਂ ਤਰ੍ਹਾਂ ਦੀ ਬੈਂਕ ਧੋਖਾਧੜੀ ਦੇ ਬਾਰੇ ਬੈਂਕਾਂ ਨੂੰ ਚਿਤਾਵਨੀ ਦਿਤੀ ਹੈ ਕੇਂਦਰੀ ਬੈਂਕ ਨੇ ਇਸ ਸਬੰਧੀ ਸਾਰੀਆਂ ਕਮਰਸ਼ੀਅਲ ਬੈਂਕਾਂ ਨੂੰ ਅਡਵਾਇਜ਼ਰੀ ਭੇਜੀ ਹੈ। ਕਿਉਂਕਿ ਇਸ ਨਾਲ ਖੁਦਰਾ ਗਾਹਕਾਂ ਦੇ ਖ਼ਾਤਿਆਂ ਵਿਚ ਜਮ੍ਹਾਂ ਹਜ਼ਾਰਾਂ ਕਰੋੜ ਰੁਪਏ ਦੀ ਰਕਮ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
Bank Hackers
ਆਰਬੀਆਈ ਨੇ ਇਹ ਵੀ ਕਿਹਾ ਹੈ ਕਿ ਜਾਅਲਸਾਜ਼ ਬਹੁਤ ਆਸਾਨ ਤਰੀਕੇ ਨਾਲ ਇਸ ਧੋਖਾਧੜੀ ਨੂੰ ਅੰਜ਼ਾਮ ਦੇ ਸਕਦੇ ਹਨ ਦਰਅਸਲ ਧੋਖਾਧੜੀ ਕਰਨ ਵਾਲੇ ਇਸ ਕੰਮ ਲਈ ਪੀੜਤ ਨੂੰ ਇਕ ਐਪ ਐਨੀ ਡਿਸਕ ਡਾਊਨਲੋਡ ਕਰਨ ਲਈ ਭੇਜਦੇ ਹਨ ਇਸ ਤੋਂ ਬਾਅਦ ਹੈਕਰਜ਼ ਪੀੜਤ ਦੇ ਮੋਬਾਈਲ 'ਤੇ ਆਏ ਨੌਂ ਡਿਜਿਟ ਕੋਡ ਜ਼ਰੀਏ ਉਸ ਦੇ ਫ਼ੋਨ ਨੂੰ ਰਿਮੋਟ 'ਤੇ ਲੈ ਲੈਂਦੇ ਹਨ ਆਰਬੀਆਈ ਨੇ ਅਡਵਾਇਜ਼ਰੀ ਵਿਚ ਕਿਹਾ ਕਿ ਜਿਵੇਂ ਹੀ ਹੈਕਰਜ਼ ਇਸ ਐਪ ਕੋਡ ਨੂੰ ਅਪਣੇ ਮੋਬਾਇਲ ਫ਼ੋਨ ਵਿਚ ਪਾਉਂਦੇ ਹਨ ਉਹ ਪੀੜਤ ਤੋਂ ਕੁੱਝ ਪਰਮਿਸ਼ਨ ਮੰਗਦੇ ਹਨ ਜਿਵੇਂ ਕਿ ਹੋਰ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਹੁੰਦਾ ਹੈ।
ਇਸ ਨਾਲ ਹੈਕਰਾਂ ਦੀ ਤੁਹਾਡੇ ਮੋਬਾਇਲ ਤਕ ਪਹੁੰਚ ਬਣ ਜਾਂਦੀ ਹੈ ਅਤੇ ਉਹ ਗ਼ਲਤ ਤਰੀਕੇ ਨਾਲ ਟ੍ਰਰਾਂਜੈਕਸ਼ਨ ਨੂੰ ਅੰਜ਼ਾਮ ਦਿੰਦੇ ਹਨ।
ਆਰਬੀਆਈ ਦਾ ਕਹਿਣਾ ਹੈ ਕਿ ਧੋਖਾਧੜੀ ਦੇ ਇਸ ਤਰੀਕੇ ਦੀ ਵਰਤੋਂ ਯੂਪੀਆਈ ਜਾਂ ਵਾਲੇਟ ਵਰਗੇ ਪੇਮੈਂਟ ਨਾਲ ਸਬੰਧਤ ਕਿਸੇ ਵੀ ਮੋਬਾਇਲ ਬੈਂਕਿੰਗ ਐਪ ਜ਼ਰੀਏ ਟ੍ਰਾਂਜੈਕਸ਼ਨ ਲਈ ਕੀਤੀ ਜਾ ਸਕਦੀ ਹੈ ਜਿਸ ਨਾਲ ਤੁਹਾਡੇ ਬੈਂਕ ਖ਼ਾਤੇ ਵਿਚ ਪਏ ਲੱਖਾਂ-ਕਰੋੜਾਂ ਰੁਪਏ ਵੀ ਉਡਾਏ ਜਾ ਸਕਦੇ ਹਨ