
ਹਰਿਆਣਾ ਰੋਡਵੇਜ਼ ਕਰਮਚਾਰੀ ਤਾਲਮੇਲ ਕਮੇਟੀ ਵਲੋਂ 10 ਮਾਰਚ ਨੂੰ ਇਜਰਾਨਾ ਵਿਚ 'ਰੋਡਵੇਜ਼ ਬਚਾਓ - ਰੁਜ਼ਗਾਰ ਬਚਾਓ'
ਚੰਡੀਗੜ੍- ਹਰਿਆਣਾ ਰੋਡਵੇਜ਼ ਕਰਮਚਾਰੀ ਤਾਲਮੇਲ ਕਮੇਟੀ ਵਲੋਂ 10 ਮਾਰਚ ਨੂੰ ਇਜਰਾਨਾ ਵਿਚ 'ਰੋਡਵੇਜ਼ ਬਚਾਓ - ਰੁਜ਼ਗਾਰ ਬਚਾਓ' ਰਾਜ ਪੱਧਰ ਨਾਗਰਿਕ ਸੰਮੇਲਨ ਦੀ ਘੋਸ਼ਣਾ ਕੀਤੀ ਗਈ ਹੈ। ਇੱਕ ਦਿਨ ਪਹਿਲਾਂ ਹੀ ਕਮੇਟੀ ਦੇ 12 ਸੂਤਰਾਂ ਦੀਆਂ ਮੰਗਾਂ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਦੇ ਨਿਦੇਸ਼ਕ 'ਆਰ ਸੀ ਵਿਧਾਨ' ਦੇ ਨਾਲ ਗੱਲਬਾਤ ਹੋਈ,
ਪਰ ਇੱਥੇ ਕਮੇਟੀ ਉਨਹਾਂ ਦੇ ਵਾਅਦਿਆਂ ਤੋਂ ਸੰਤੁਸ਼ਟ ਨਹੀਂ ਹੋਈ। ਇਸ ਦੌਰਾਨ ਕਮੇਟੀ ਦੇ ਉੱਚ ਨੇਤਾ ਇੰਦਰ ਸਿੰਘ ਬਧਾਨਾ, ਵੀਰੇਂਦਰ ਸਿੰਘ ਧਨਖੜ, ਦਲਬੀਰ ਕਿਰਮਾਰਾ, ਅਨੂਪ ਸਹਿਰਾਵਤ, ਸਰਬੱਤ ਸਿੰਘ ਪੂਨੀਆ, ਪਹਿਲ ਸਿੰਘ ਤੰਵਰ, ਦਿਨੇਸ਼ ਹੁੱਡਾ, ਕੁਲਦੀਪ ਪਾਬੜਾ ਮੌਜੂਦ ਰਹੇ। ਗੱਲਬਾਤ ਤੋਂ ਬਾਅਦ ਕਰਮਚਾਰੀ ਨੇਤਾਵਾਂ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 700 ਪ੍ਰਾਈਵੇਟ ਬੱਸਾਂ ਠੇਕੇ ਉੱਤੇ ਲੈਣ ਦਾ ਫ਼ੈਸਲਾ ਰੱਦ ਕਰਨ, ਵਿਭਾਗ ਵਿਚ ਸਰਕਾਰੀ ਬੱਸਾਂ ਸ਼ਾਮਿਲ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਓਵਰਟੀਮ ਖ਼ਤਮ ਕਰਨ ਦੇ ਨਾਮ 'ਤੇ ਕਰਮਚਾਰੀਆਂ ਦਾ ਸ਼ੋਸ਼ਣ ਬੰਦ ਕਰਨ,
ਪੇਂਡੂ ਖੇਤਰਾਂ ਵਿੱਚ ਬੱਸਾਂ ਦਾ ਰਾਤ ਨੂੰ ਰੁਕਣਾ ਸ਼ੁਰੂ ਕਰਨ, ਬਾਕੀ ਸਾਰੇ ਖਾਲੀ ਅਹੁਦਿਆਂ 'ਤੇ ਪੱਕੀ ਭਰਤੀ ਕਰਨ , ਸਾਰੀਆਂ ਸ਼੍ਰੇਣੀਆਂ ਦੇ ਖਾਲੀ ਅਹੁਦਿਆਂ ਦੀ ਤਰੱਕੀ ਕਰਨ, ਪੰਜ ਹਜ਼ਾਰ ਰੁਪਏ ਜੋਖਮ ਭੱਤਾ ਦੇਣ, ਜੂਨੀਅਰ ਡਰਾਈਵਰ ਦੀ ਤਨਖਾਹ ਬਾਕੀ ਡਰਾਈਵਰਾ ਦੇ ਬਰਾਬਰ ਕਰਨ, ਤਿੰਨ ਸਾਲ ਦੇ ਬਾਕੀ ਬੋਨਸ ਦਾ ਭੁਗਤਾਨ ਕਰਨ ਅਤੇ 2012 ਦੇ ਭਰਤੀ ਕਰਮਚਾਰੀਆਂ ਦੀ ਸੱਤਵੀਂ ਤਨਖ਼ਾਹ ਦੇ ਏਰੀਅਰ ਦਾ ਭੁਗਤਾਨ ਕਰਨ ਦੀ ਮੰਗ ਹੋਈ ਹੈ।