
ਪੰਜਾਬ ਦੀਆਂ 109 ਨਗਰ ਪਾਲਿਕਾ-ਨਗਰ ਪੰਚਾਇਤ ਅਤੇ ਸੱਤ ਨਗਰ...
ਚੰਡੀਗੜ੍ਹ: ਪੰਜਾਬ ਦੀਆਂ 109 ਨਗਰ ਪਾਲਿਕਾ-ਨਗਰ ਪੰਚਾਇਤ ਅਤੇ ਸੱਤ ਨਗਰ ਨਿਗਮ ਦੇ ਲਈ ਹੋਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਨਾਗਰਿਕ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸੱਤ ਵਿਚੋਂ 6 ਨਗਰ ਨਿਗਮਾਂ ਉੱਤੇ ਜਿੱਤ ਹਾਸਲ ਕਰ ਲਈ ਹੈ। ਮੋਗਾ, ਹੁਸ਼ਿਆਰਪੁਰ, ਅਬੋਹਰ, ਬਠਿੰਡਾ, ਪਠਾਨਕੋਟ ਅਤੇ ਕਪੂਰਥਲਾ ਨਗਰ ਨਿਗਮ ਜਿੱਤ ਲਈਆਂ ਹਨ ਅਤੇ ਬਟਾਲਾ ਨਗਰ ਨਿਗਮ ਵਿਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ।
Congress
ਨਗਰ ਪਾਲਿਕਾ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆ ਰਹੇ ਹਨ, ਉਸ ਨਾਲ ਭਾਜਪਾ ਦੇ ਲਈ ਵੱਡੇ ਝਟਕੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਉਥੇ ਹੀ, ਮਜੀਠੀਆ ਨਗਰ ਪਾਲਿਕਾ ਦੀਆਂ 13 ਵਿੱਚੋਂ 10 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਲਈਆਂ ਹਨ। ਇਸਦੇ ਲਈ ਵੋਟਿੰਗ 14 ਫਰਵਰੀ ਨੂੰ ਹੋਈ ਸੀ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਰਾਜ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਹੋਈਆਂ ਚੋਣਾਂ ਵਿੱਚ 71.39 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਕਈਂ ਬੂਥਾਂ ਉੱਤੇ ਦੁਬਾਰਾ ਤੋਂ ਚੋਣਾਂ ਕਰਵਾਈਆਂ ਗਈਆਂ ਹਨ।
Akali Dal
ਇਨ੍ਹਾਂ ਦੇ ਨਤੀਜੇ ਵੀ ਅੱਜ ਹੀ ਜਾਰੀ ਕੀਤੇ ਜਾਣਗੇ। ਇਸਦੇ ਨਾਲ ਹੀ ਮੋਹਾਲੀ ਨਗਰ ਨਿਗਮ ਦੇ ਬੂਥ ਨੰਬਰ 32 ਅਤੇ 33 ਉੱਤੇ ਅੱਜ 8 ਤੋਂ 4 ਵਜੇ ਤੱਕ ਦੁਬਾਰਾ ਤੋਂ ਵੋਟਾਂ ਪੈਣਗੀਆਂ। ਇਹਨਾਂ ਦੀ ਗਿਣਤੀ ਵੀਰਵਾਰ ਨੂੰ ਕੀਤੀ ਜਾਵੇਗੀ। ਇਸ ਵਾਰ 9,222 ਉਮੀਦਵਾਰ ਚੋਣਾਂ ਦੇ ਮੈਦਾਨ ਵਿੱਚ ਹਨ। ਚੋਣ ਵਿੱਚ ਸਭ ਤੋਂ ਜ਼ਿਆਦਾ 2,831 ਆਜ਼ਾਦ ਉਮੀਦਵਾਰ ਹਨ। ਜਦਕਿ ਪਾਰਟੀ ਦੇ ਤੌਰ ’ਤੇ ਵੇਖੋ ਤਾਂ ਕਾਂਗਰਸ ਨੇ ਸਭ ਤੋਂ ਜ਼ਿਆਦਾ 2,037 ਉਮੀਦਵਾਰ ਖੜੇ ਕੀਤੇ ਹਨ। ਕਾਂਗਰਸ ਦੇ ਮੁਕਤਸਰ ਦੇ ਉਮੀਦਵਾਰ ਨੂੰ ਸਹਿਮਤੀ ਨਾਲ ਚੁਣ ਲਿਆ ਗਿਆ ਹੈ।
AAP
ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਦਾ ਸਾਮਣਾ ਕਰ ਰਹੀ, ਭਾਜਪਾ ਨੇ ਕੇਵਲ 1,003 ਉਮੀਦਵਾਰ ਹੀ ਖੜੇ ਕੀਤੇ ਹਨ। ਇਸ ਵਾਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਚੋਣ ਲੜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਆਪਣੇ 1,569 ਉਮੀਦਵਾਰਾਂ ਨੂੰ ਚੋਣ ਲੜਵਾ ਰਹੀ ਹਨ। 2,215 ਵਾਰਡਸ ਵਿੱਚੋਂ 1,480 ਵਾਰਡ ਜਨਰਲ ਅਤੇ 610 ਵਾਰਡ ਅਨੁਸੂਚਿਤ ਜਾਤੀ ਅਤੇ 125 ਵਾਰਡ ਹੋਰ ਪਛੜੇ ਵਰਗ ਲਈ ਰਾਖਵੀਂਆਂ ਹਨ। ਪੰਜਾਬ ਰਾਜ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤਾ ਸੀ ਕਿ ਸੰਵੇਦਨਸ਼ੀਲ ਅਤੇ ਅਤੀਸੰਵੇਦਨਸ਼ੀਲ ਵਾਰਡਾਂ ਵਿੱਚ ਗਿਣਤੀ ਲਈ ਮਾਇਕਰੋ-ਆਬਜਰਵਰ ਨਿਯੁਕਤ ਕੀਤੇ ਜਾਣ।