ਕਿਸਾਨਾਂ ਦਾ ਦੇਸ਼-ਵਿਆਪੀ ਰੇਲ ਰੋਕੋ ਐਕਸ਼ਨ ਭਲਕੇ, 12 ਤੋਂ 4 ਵਜੇ ਤਕ ਰੋਕੀਆਂ ਜਾਣਗੀਆਂ ਰੇਲਾਂ
Published : Feb 17, 2021, 6:55 pm IST
Updated : Feb 17, 2021, 6:55 pm IST
SHARE ARTICLE
Rail Roko campaign
Rail Roko campaign

ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਦਾਅਵਾ, ਰੇਲਵੇ ਯਾਤਰੀਆਂ ਨੂੰ ਚਾਹ-ਨਾਸ਼ਤਾ ਕਰਵਾਉਣਗੇ ਕਿਸਾਨ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਕਿਸਾਨੀ ਸੰਘਰਸ਼ 84 ਦਿਨਾਂ ਨੂੰ ਪਾਰ ਕਰ ਗਿਆ ਹੈ। ਇਸ ਦੌਰਾਨ ਪੌਣੇ 200 ਤੋਂ ਵਧੇਰੇ ਕਿਸਾਨ ਜਾਨ ਤੋਂ ਹੱਥ ਧੋ ਬੈਠੇ ਹਨ, ਜਦਕਿ ਕੇਂਦਰ ਸਰਕਾਰ ਅਜੇ ਵੀ ਖੇਤੀ ਕਾਨੂੰਨਾਂ ਦਾ ਗੁਣਗਾਣ ਕਰਨ ਵਿਚ ਮਸ਼ਰੂਫ ਹੈ। ਸਰਕਾਰ 'ਤੇ ਦਬਾਅ ਬਣਾਉਣ ਖਾਤਰ ਕਿਸਾਨਾਂ ਵਲੋਂ ਭਲਕੇ (18 ਫਰਵਰੀ ਨੂੰ) ਦੇਸ਼ ਭਰ ਵਿਚ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਰੇਲ ਰੋਕੋ ਮੁਹਿੰਮ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤਕ ਜਾਰੀ ਰਹੇਗੀ। ਕਿਸਾਨ ਜਥੇਬੰਦੀਆਂ ਮੁਤਾਬਕ ਵੀਰਵਾਰ ਨੂੰ ਦੇਸ਼ ਭਰ ਵਿਚ ਹਜ਼ਾਰਾਂ ਕਿਸਾਨ ਰੇਲ ਦੀਆਂ ਪਟੜੀਆਂ ’ਤੇ ਬੈਠਣਗੇ।  ਇਸ ਦੌਰਾਨ ਪੂਰੇ ਦੇਸ਼ ਦੇ ਰੇਲ ਨੈੱਟਵਰਕ ਨੂੰ 4 ਘੰਟਿਆਂ ਲਈ ਠੱਪ ਰੱਖਿਆ ਜਾਵੇਗਾ।

rail transportrail transport

ਕਿਸਾਨਾਂ ਮੁਤਾਬਕ ਉਨ੍ਹਾਂ ਨੇ ਪਿਛਲੀ ਵਾਰ ‘ਚੱਕਾ ਜਾਮ ਵਿਚ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਛੋਟ ਦਿੱਤੀ ਸੀ ਜਦਕਿ ਇਸ ਵਾਰ ਅਜਿਹੀ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ। ਉੱਥੇ ਹੀ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਅਲਰਟ ’ਤੇ ਹੈ, ਉਨ੍ਹਾਂ ਦੀਆਂ ਛੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਜਿੱਥੇ-ਜਿੱਥੇ ਰੇਲ ਰੋਕੋ ਮੁਹਿੰਮ ਦਾ ਵਧੇਰੇ ਅਸਰ ਪੈਣ ਦੀ ਸੰਭਾਵਨਾ ਹੈ, ਉੱਥੇ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ।

railrail

ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਤਾਂ ਰੇਲਾਂ ਚਲਾਉਣ ਦੀ ਗੱਲ ਕਰ ਰਹੇ ਹਾਂ। ਜੇਕਰ ਰੇਲਾਂ ਰੋਕਾਂਗੇ ਤਾਂ ਸੰਦੇਸ਼ ਦੇਵਾਂਗੇ ਕਿ ਰੇਲਾਂ ਚੱਲਣ। ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਵਿਚ ਜੁੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਆਪਣੇ ਹਿਸਾਬ ਨਾਲ ਰੇਲ ਰੋਕੋ ਮੁਹਿੰਮ ਦਾ ਸੰਚਾਲਨ ਕਰ ਲੈਣਗੇ।

 Rakesh TikaitRakesh Tikait

ਰਾਕੇਸ਼ ਨੇ ਕਿਹਾ ਕਿ ਰੇਲ ਰੋਕੋ ਮੁਹਿੰਮ ਦਰਮਿਆਨ ਰਸਤੇ ਵਿਚ ਰੇਲਾਂ ਨਹੀਂ ਰੋਕੀਆਂ ਜਾਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਟਿਕੈਤ ਨੇ ਕਿਹਾ ਕਿ ਕਿਸਾਨ ਇੰਜਣ ’ਤੇ ਫੁੱਲ ਚੜ੍ਹਾ ਕੇ ਰੇਲ ਰੋਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਨੂੰ ਰਸਤੇ ਵਿਚ ਚਾਹ-ਨਾਸ਼ਤਾ ਵੀ ਕਰਵਾਇਆ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement