ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਨੇ ਬੁਲਾਈ SAARC ਸਮੇਤ ਗੁਆਂਢੀ ਦੇਸ਼ਾਂ ਦੀ ਬੈਠਕ
Published : Feb 17, 2021, 10:49 am IST
Updated : Feb 17, 2021, 11:41 am IST
SHARE ARTICLE
PM Modi 
PM Modi 

ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਭਾਰਤ ਗੁਆਂਢੀ ਦੇਸ਼ਾਂ ਦੀ ਨਿਰੰਤਰ ਸਹਾਇਤਾ ਕਰ ਰਿਹਾ ਹੈ। ‘

ਨਵੀਂ ਦਿੱਲੀ: ਭਾਰਤ ਨੇ ਕੋਰੋਨਵਾਇਰਸ ਮਹਾਮਾਰੀ ਦੇ ਸੰਬੰਧ ਵਿੱਚ ਦੱਖਣੀ ਏਸ਼ੀਅਨ ਖੇਤਰੀ ਸਹਿਕਾਰਤਾ ਸੰਘ ਦੇਸ਼ਾਂ ਸਮੇਤ ਕਈ ਗੁਆਂਢੀ ਦੇਸ਼ਾਂ ਨਾਲ ਮੀਟਿੰਗ ਸੱਦੀ ਹੈ। ਇਹ ਬੈਠਕ 22 ਫਰਵਰੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਇਸ ਬੈਠਕ ਵਿਚ ਪਾਕਿਸਤਾਨ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੋਰੋਨਾਵਾਇਰਸ ਨਾਲ ਲੜਨ ਲਈ ਮੀਟਿੰਗ ਕੀਤੀ ਜਾ ਚੁੱਕੀ ਹੈ।

CoronaCorona

ਇਸ ਮੀਟਿੰਗ ਵਿੱਚ, ਸਾਰੇ ਦੇਸ਼ਾਂ ਦੇ ਸਿਹਤ ਮਾਹਰ ਕੋਰੋਨਾਵਾਇਰਸ ਸੰਕਟ ਨਾਲ ਨਜਿੱਠਣ ਲਈ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਮੀਟਿੰਗ ਨੂੰ ਉੱਚ ਪੱਧਰੀ ਅਧਿਕਾਰੀ ਸੰਬੋਧਨ ਕਰਨਗੇ। ਸੱਦੇ ਗਏ ਕਈ ਦੇਸ਼ਾਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਦੇਸ਼ ਵਿੱਚ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਭਾਰਤ ਨੇ ਗੁਆਂਢੀ ਦੇਸ਼ਾਂ ਵਿੱਚ ਟੀਕੇ ਦੀਆਂ ਖੇਪਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੁਣ ਇਸ ਬੈਠਕ ਵਿਚ ਕੋਰੋਨਾਵਾਇਰਸ ਵਿਰੁੱਧ ਅਗਲੀ ਰਣਨੀਤੀ 'ਤੇ ਵਿਚਾਰ ਕੀਤਾ ਜਾਵੇਗਾ।

PM ModiPM Modi

ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਭਾਰਤ ਗੁਆਂਢੀ ਦੇਸ਼ਾਂ ਦੀ ਨਿਰੰਤਰ ਸਹਾਇਤਾ ਕਰ ਰਿਹਾ ਹੈ। ‘ਨੇਬਰਹੁੱਡ ਫਰਸਟ ਪਾਲਿਸੀ’ ਤਹਿਤ, ਭਾਰਤ ਨੇ ਸ੍ਰੀਲੰਕਾ, ਨੇਪਾਲ, ਬੰਗਲਾਦੇਸ਼, ਮਿਆਂਮਾਰ ਅਤੇ ਕਈ ਗੁਆਂਢੀ ਦੇਸ਼ਾਂ  ਨੂੰ  ਕੋਰੋਨਾ ਵੈਕਸੀਨ  ਲੱਖਾਂ ਖੁਰਾਕਾਂ ਭੇਜੀਆਂ। ਭਾਰਤ ਨੇ ਪਿਛਲੇ ਮਹੀਨੇ ਸ਼੍ਰੀਲੰਕਾ ਨੂੰ ਕੋਰੋਨਾ ਟੀਕੇ ਦੀਆਂ 5 ਲੱਖ ਖੁਰਾਕਾਂ, ਭੂਟਾਨ ਨੂੰ 1.5 ਲੱਖ, ਮਾਲਦੀਵ ਨੂੰ ਇਕ ਲੱਖ, ਨੇਪਾਲ ਨੂੰ 10 ਲੱਖ, ਬੰਗਲਾਦੇਸ਼ ਨੂੰ 20 ਲੱਖ, ਮਿਆਂਮਾਰ ਨੂੰ 1.5 ਲੱਖ ਅਤੇ ਮਾਰੀਸ਼ਸ ਨੂੰ ਇਕ ਲੱਖ ਖੁਰਾਕ ਪ੍ਰਦਾਨ ਕੀਤੀਆਂ ਸਨ।

PM Modi to address NASSCOM Technology and Leadership Forum todayPM Modi 

ਪਿਛਲੇ ਸਾਲ ਮਾਰਚ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਵਿੱਚ ਸਾਰਕ ਦੇਸ਼ਾਂ ਦੀ ਇੱਕ ਬੈਠਕ ਬੁਲਾਈ ਸੀ। ਬੈਠਕ ਵਿਚ, ਸਾਰੇ ਦੇਸ਼ ਕੋਰਨਾਵਾਇਰਸ ਵਿਰੁੱਧ ਇਕਜੁੱਟ ਹੋ ਕੇ ਲੜਨ ਲਈ ਸਹਿਮਤ ਹੋਏ ਸਨ। ਇਸ ਬੈਠਕ ਤੋਂ ਬਾਅਦ, ਸਾਰੇ ਦੇਸ਼ਾਂ ਨੇ ਸਾਰਕ ਐਮਰਜੈਂਸੀ ਫੰਡ ਬਣਾਇਆ ਸੀ, ਜਿਸ ਵਿੱਚ ਭਾਰਤ ਨੇ 10 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਸੀ। ਸਾਰਕ ਮੈਂਬਰਾਂ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਸ਼੍ਰੀਲੰਕਾ ਅਤੇ ਨੇਪਾਲ ਸ਼ਾਮਲ ਹਨ।

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement