ਭਾਰਤ ਸਰਕਾਰ ’ਤੇ ਜਨਤਾ ਦਾ ਭਰੋਸਾ ਮਜ਼ਬੂਤ ਤੋਂ ਮਜ਼ਬੂਤ ਹੁੰਦਾ ਜਾ ਰਿਹਾ ਹੈ : ਮੋਦੀ
Published : Feb 17, 2021, 10:19 pm IST
Updated : Feb 17, 2021, 10:19 pm IST
SHARE ARTICLE
Narinder Modi
Narinder Modi

ਕਿਹਾ, 130 ਕਰੋੜ ਤੋਂ ਵੱਧ ਭਾਰਤੀਆਂ ਦੀਆਂ ਉਮੀਦਾਂ ਸਾਨੂੰ ਤੇਜ਼ੀ ਨਾਲ ਅੱਗੇ ਵਧਣ ਲਈ ਪ੍ਰੇਰਤ ਕਰਦੀਆਂ ਹਨ

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਭਾਰਤੀ ਆਈਟੀ ਖੇਤਰ ਨੇ ਦੁਨੀਆਂ ਵਿਚ ਅਪਣੀ ਛਾਪ ਛੱਡੀ ਹੈ ਅਤੇ ਇਸ ਖੇਤਰ ਵਿਚ ਮੋਹਰੀ ਬਣਨ ਲਈ ਨਵੀਂ ਤਬਦੀਲੀ ’ਤੇ ਜ਼ੋਰ, ਮੁਕਾਬਲੇ ਦੀ ਸਮਰਥਾ ਵਧਾਉਣ ਦੇ ਨਾਲ ਹੀ ਆਧੁਨਿਕ ਸੰਸਥਾਨਾਂ ਦਾ ਨਿਰਮਾਣ ਕਰਨ ’ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਆਈਟੀ ਉਦਯੋਗ ਨੂੰ ਖੇਤੀ, ਸਿਹਤ, ਸਿਖਿਆ, ਕੌਸ਼ਲ ਵਿਕਾਸ ਸਮੇਤ ਦੇਸ਼ ਦੇ ਲੋਕਾਂ ਦੀਆਂ ਹੋਰ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਹੱਲ ਕੱਢਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨਵੇਂ ਭਾਰਤ ਲਈ ਅਪਣੇ ਵਲੋਂ ਹਰ ਸੰਭਵ ਯਤਨ ਕਰ ਰਹੀ ਹੈ, ਪਰ ਇਸ ਵਿਚ ਨਿਜੀ ਖੇਤਰ ਦੀ ਵੀ ਉਨੀ ਹੀ ਮਹੱਤਵਪੂਰਨ ਭੂਮਿਕਾ ਹੈ।

PM ModiPM Modi

ਪ੍ਰਧਾਨ ਮੰਤਰੀ ਨੇ ‘ਨਾਸਕਾਮ ਟੈਕਨਾਲੋਜੀ ਐਂਡ ਲੀਡਰਸ਼ਿਪ ਫ਼ੋਰਮ’ ਨੂੰ ਸੰਬੋਧਨ ਕਰਦੇ ਹੋਏ ਕਿਹਾ,‘‘ਭਾਰਤੀ ਆਈ ਉਦਯੋਗ ਦੀ ਵਿਸ਼ਵ ਵਿਚ ਛਾਪ ਹੈ ਪਰ ਸਾਨੂੰ ਇਸ ਖੇਤਰ ਵਿਚ ਮੋਹਰੀ ਬਣਨਾ ਹੈ ਤਾਂ ਸਾਨੂੰ ਨਵੀਂ ਤਬਦੀਲੀ, ਮੁਕਾਬਲੇ ਦੀ ਸਮਰਥਾ ਅਤੇ ਆਧੁਨਿਕਤਾ ਦੇ ਨਾਲ ਸੰਸਥਾਨਾਂ ਦਾ ਨਿਰਮਾਣ ਕਰਨ ’ਤੇ ਧਿਆਨ ਦੇਣਾ ਹੋਵੇਗਾ।’’ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਲੱਖਾਂ ਨਵੇਂ ਰੁਜ਼ਗਾਰ ਦੇ ਕੇ ਆਈਟੀ ਸੈਕਟਰ ਨੇ ਸਾਬਿਤ ਕਰ ਦਿਤਾ ਹੈ ਕਿ ਉਹ ਭਾਰਤ ਵਿਕਾਸ ਦਾ ਮਜਬੂਤ ਥੰਮ ਕਿਉਂ ਹੈ।

PMModiPMModi

ਉਨ੍ਹਾਂ ਅੱਗੇ ਕਿਹਾ ਨਵਾਂ ਭਾਰਤ, ਹਰ ਭਾਰਤੀ ਦੀ ਤਰੱਕੀ ਲਈ ਬੇਚੈਨ ਹੈ। ਸਾਡੀ ਸਰਕਾਰ ਨਵੇਂ ਭਾਰਤ ਦੇ ਨੌਜਵਾਨਾਂ ਦੀ ਇਸ ਭਾਵਨਾ ਨੂੰ ਸਮਝਦੀ ਹੈ। 130 ਕਰੋੜ ਤੋਂ ਵੱਧ ਭਾਰਤੀਆਂ ਦੀਆਂ ਉਮੀਦਾਂ ਸਾਨੂੰ ਤੇਜ਼ੀ ਨਾਲ ਅੱਗੇ ਵਧਣ ਲਈ ਪ੍ਰੇਰਤ ਕਰਦੀਆਂ ਹਨ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਉ ਕਾਨਫ਼ਰੰਸ ਜ਼ਰੀਏ ਨੈਸਕੌਮ ਟੈਕਨਾਲੋਜੀ ਅਤੇ ਲੀਡਰਸ਼ਿੱਪ ਫ਼ੋਰਮ ਵਿਚ ਹਿੱਸਾ ਲਿਆ।

 PM ModiPM Modi

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਜਿਹਾ ਸਮਾਂ ਹੈ ਜਦੋਂ ਦੁਨੀਆਂ ਭਾਰਤ ਨੂੰ ਪਹਿਲਾਂ ਨਾਲੋਂ ਜ਼ਿਆਦਾ ਉਮੀਦ ਅਤੇ ਯਕੀਨ ਨਾਲ ਦੇਖ ਰਹੀ ਹੈ। ਕੋਰੋਨਾ ਦੌਰਾਨ ਸਾਡੇ ਗਿਆਨ-ਵਿਗਿਆਨ ਅਤੇ ਸਾਡੀ ਟੈਕਨਾਲੋਜੀ ਨੇ ਖੁਦ ਨੂੰ ਸਾਬਤ ਕੀਤਾ ਹੈ। ਅੱਜ ਅਸੀਂ ਦੁਨੀਆਂ ਦੇ ਅਨੇਕਾਂ ਦੇਸ਼ਾਂ ਨੂੰ ਮੇਡ ਇਨ ਇੰਡੀਆ ਵੈਕਸੀਨ ਦੇ ਰਹੇ ਹਾਂ। ਡਿਜੀਟਲ ਇੰਡੀਆ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅੱਜ 90 ਫ਼ੀ ਸਦੀ ਤੋਂ ਜ਼ਿਆਦਾ ਲੋਕ ਅਪਣੇ ਘਰਾਂ ਤੋਂ ਕੰਮ ਕਰ ਰਹੇ ਹਨ। ਕੁਝ ਲੋਕ ਅਪਣੇ ਪਿੰਡਾਂ ਵਿਚੋਂ ਕੰਮ ਕਰ ਰਹੇ ਹਨ।

pm modipm modi

ਇਹ ਅਪਣੇ ਆਪ ਵਿਚ ਵੱਡੀ ਤਾਕਤ ਬਣਨ ਵਾਲਾ ਹੈ। 2 ਦਿਨ ਪਹਿਲਾਂ ਹੀ ਇਕ ਨੀਤੀ ਵਿਚ ਸੁਧਾਰ ਕੀਤਾ ਗਿਆ ਹੈ। ਮੈਪ ਅਤੇ ਜੀਓ ਸਪੈਸ਼ਲ ਡਾਟਾ ਨੂੰ ਕੰਟਰੋਲ ਤੋਂ ਮੁਕਤ ਕਰ ਕੇ ਇਸ ਨੂੰ ਉਦਯੋਗ ਲਈ ਖੋਲ੍ਹਿਆ ਗਿਆ ਹੈ।  ਉਨ੍ਹਾਂ ਕਿਹਾ ਜਿੰਨਾ ਜ਼ਿਆਦਾ ਡਿਜੀਟਲ ਲੈਣ-ਦੇਣ ਹੁੰਦਾ ਹੈ, ਓਨੇ ਜ਼ਿਆਦਾ ਕਾਲੇ ਧੰਨ ਦੇ ਸਰੋਤ ਘੱਟ ਹੋ ਰਹੇ ਹਨ। ਪਾਰਦਰਸਤਾ ਚੰਗੇ ਸ਼ਾਸਨ ਦੀ ਸੱਭ ਤੋਂ ਜ਼ਰੂਰੀ ਸ਼ਰਤ ਹੁੰਦੀ ਹੈ। ਇਹੀ ਬਦਲਾਅ ਹੁਣ ਦੇਸ਼ ਦੀ ਸ਼ਾਸਨ ਵਿਵਸਥਾ ’ਤੇ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਸਰਵੇ ਵਿਚ ਭਾਰਤ ਸਰਕਾਰ ’ਤੇ ਜਨਤਾ ਦਾ ਭਰੋਸਾ ਮਜ਼ਬੂਤ ਤੋਂ ਮਜ਼ਬੂਤ ਹੁੰਦਾ ਜਾ ਰਿਹਾ ਹੈ।        

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement