
ਸਕੂਲਾਂ 'ਚ ਪਾਣੀ ਪੀਣ ਲਈ ਦਿੱਤੀ ਜਾਵੇਗੀ ਸਪੈਸ਼ਲ 'ਬ੍ਰੇਕ'
Water Break: ਤਿਰੂਵਨੰਤਪੁਰਮ - ਕੇਰਲ ਸਰਕਾਰ ਦਿਨੋ-ਦਿਨ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਸਕੂਲਾਂ 'ਚ 'ਵਾਟਰ ਬੈੱਲ ਪ੍ਰਣਾਲੀ' ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਿਦਿਆਰਥੀ ਡੀਹਾਈਡਰੇਸ਼ਨ ਨੂੰ ਦੂਰ ਕਰਨ ਲਈ ਗਰਮੀਆਂ ਦੌਰਾਨ ਲੋੜੀਂਦਾ ਪਾਣੀ ਪੀ ਸਕਣ। ਨਵੀਂ ਪਹਿਲ ਦੇ ਤਹਿਤ, ਸੂਬੇ ਭਰ ਦੇ ਸਾਰੇ ਸਕੂਲੀ ਬੱਚਿਆਂ ਨੂੰ ਪਾਣੀ ਪੀਣ ਦੀ ਯਾਦ ਦਿਵਾਉਣ ਲਈ ਸਵੇਰੇ 10.30 ਵਜੇ ਅਤੇ ਦੁਪਹਿਰ 2.30 ਵਜੇ ਦੋ ਵਾਰ ਘੰਟੀ ਵਜਾਈ ਜਾਵੇਗੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਵਿਦਿਆਰਥੀਆਂ ਨੂੰ ਪਾਣੀ ਪੀਣ ਲਈ ਪੰਜ ਮਿੰਟ ਦਿੱਤੇ ਜਾਣਗੇ। ਆਮ ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਜਲਵਾਯੂ ਪਰਿਵਰਤਨ ਕਾਰਨ ਸੂਬੇ ਵਿਚ ਤਾਪਮਾਨ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਬੱਚੇ ਸਕੂਲ ਦੇ ਸਮੇਂ ਦੌਰਾਨ ਲੋੜੀਂਦਾ ਪਾਣੀ ਪੀਣ। ਸੂਤਰਾਂ ਨੇ ਦੱਸਿਆ ਕਿ ਇਸ ਨੂੰ ਧਿਆਨ 'ਚ ਰੱਖਦੇ ਹੋਏ ਸਕੂਲਾਂ 'ਚ 'ਵਾਟਰ ਬੈਲ ਪ੍ਰਣਾਲੀ' ਸ਼ੁਰੂ ਕੀਤੀ ਜਾ ਰਹੀ ਹੈ
ਜਿਸ ਨੂੰ 20 ਫਰਵਰੀ ਤੋਂ ਸੂਬੇ ਭਰ ਦੇ ਸਕੂਲਾਂ 'ਚ ਲਾਗੂ ਕੀਤਾ ਜਾਵੇਗਾ। ਇਹ ਬੱਚਿਆਂ ਵਿਚ ਪਾਣੀ ਦੀ ਕਮੀ ਅਤੇ ਹੋਰ ਸਿਹਤ ਸਮੱਸਿਆਵਾਂ ਤੋਂ ਬਚਣ ਵਿਚ ਮਦਦ ਕਰੇਗਾ। ਇਸ ਦੌਰਾਨ ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਕੇਐਸਡੀਐਮਏ) ਨੇ ਸ਼ਨੀਵਾਰ ਨੂੰ ਚਾਰ ਜ਼ਿਲ੍ਹਿਆਂ ਕੰਨੂਰ, ਕੋਟਾਯਮ, ਕੋਝੀਕੋਡ ਅਤੇ ਅਲਾਪੁਝਾ ਲਈ ਅਲਰਟ ਜਾਰੀ ਕੀਤਾ ਹੈ।
(For more Punjabi news apart from Water Break, stay tuned to Rozana Spokesman)