ਰਾਫ਼ੇਲ ਜਹਾਜ਼ ਕਤਰ ਨੂੰ 1319 ਕਰੋੜ ਤੇ ਭਾਰਤ ਨੂੰ 1670 ਕਰੋੜ ਵਿਚ ਮਿਲਿਆ : ਰਾਹੁਲ
Published : Mar 17, 2018, 1:05 am IST
Updated : Mar 17, 2018, 7:11 pm IST
SHARE ARTICLE
rahul gandhi
rahul gandhi

ਰਾਫ਼ੇਲ ਜਹਾਜ਼ ਕਤਰ ਨੂੰ 1319 ਕਰੋੜ ਤੇ ਭਾਰਤ ਨੂੰ 1670 ਕਰੋੜ ਵਿਚ ਮਿਲਿਆ : ਰਾਹੁਲ

ਨਵੀਂ ਦਿੱਲੀ, 16 ਮਾਰਚ :  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਸੌਦੇ ਸਬੰਧੀ ਕੇਂਦਰ ਸਰਕਾਰ 'ਤੇ ਫਿਰ ਹੱਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ 36 ਰਾਫ਼ੇਲ ਜਹਾਜ਼ ਦੀ ਕੀਮਤ ਜ਼ਰੀਏ ਦੇਸ਼ ਦੇ 10 ਫ਼ੀ ਸਦੀ ਰੱਖਿਆ ਬਜਟ ਨੂੰ 'ਜੇਬ ਵਿਚ ਪਾ ਲਿਆ ਗਿਆ।' ਰਾਹੁਲ ਨੇ ਰਾਫ਼ੇਲ ਲੜਾਕੂ ਜਹਾਜ਼ ਬਣਾਉਣ ਵਾਲੀ ਕੰਪਨੀ ਦੀ ਸਾਲਾਨਾ ਰੀਪੋਰਟ ਰਾਹੀਂ ਇਨ੍ਹਾਂ ਜਹਾਜ਼ਾਂ ਦੀ ਤੁਲਨਾਤਮਕ ਕੀਮਤ ਦੱਸੀ। ਉਨ੍ਹਾਂ ਕਿਹਾ, 'ਡਸਾਲਟ ਕੰਪਨੀ ਨੇ ਰੱਖਿਆ ਮੰਤਰੀ ਦੇ ਝੂਠ ਨੂੰ ਖੋਲ੍ਹਿਆ ਅਤੇ ਰੀਪੋਰਟ ਵਿਚ ਪ੍ਰਤੀ ਰਾਫ਼ੇਲ ਜਹਾਜ਼ ਦੀਆਂ ਕੀਮਤਾਂ ਜਾਰੀ ਕੀਤੀਆਂ।' ਉਨ੍ਹਾਂ ਕਿਹਾ ਕਿ ਕਤਰ ਨੂੰ ਇਹ ਪ੍ਰਤੀ ਜਹਾਜ਼ 1319 ਕਰੋੜ ਰੁਪਏ ਵਿਚ ਵੇਚਿਆ ਗਿਆ। 


ਮੋਦੀ ਨੂੰ ਇਹ 1670 ਕਰੋੜ ਰੁਪਏ ਵਿਚ ਵੇਚਿਆ ਗਿਆ। ਉਨ੍ਹਾਂ ਕਿਹਾ ਕਿ ਪਿਛਲੀ ਡਾ. ਮਨਮੋਹਨ ਸਿੰਘ ਸਰਕਾਰ ਦੌਰਾਨ ਪ੍ਰਤੀ ਜਹਾਜ਼ 570 ਕਰੋੜ ਰੁਪਏ ਦਾ ਸੌਦਾ ਹੋਇਆ ਸੀ। ਰਾਹੁਲ ਨੇ ਕਿਹਾ, 'ਪ੍ਰਤੀ ਜਹਾਜ਼ 1100 ਕਰੋੜ ਰੁਪਏ ਜਾਂ 36,000 ਕਰੋੜ ਰੁਪਏ ਯਾਨੀ ਰੱਖਿਆ ਬਜਟ ਦਾ 10 ਫ਼ੀ ਸਦੀ ਜੇਬ ਵਿਚ।' ਉਨ੍ਹਾਂ ਕਿਹਾ ਕਿ ਸਾਡੀ ਫ਼ੌਜ ਧਨ ਲਈ ਸਰਕਾਰ ਨੂੰ ਅਪੀਲ ਕਰ ਰਹੀ ਹੈ। ਉਨ੍ਹਾਂ ਟਵਿਟਰ 'ਤੇ ਕੰਪਨੀ ਦੀ ਸਾਲਾਨਾ ਰੀਪੋਰਟ ਵੀ ਸਾਂਝੀ ਕੀਤੀ।         (ਏਜੰਸੀ)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement