
ਅਮਰੀਕਾ ਅਤੇ ਜਾਪਾਨ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੈਧ ਲੰਮੇ ਸਮੇਂ (10 ਸਾਲ) ਦੇ ਨਿਯਮਤ ਸੈਲਾਨੀ ਵੀਜ਼ਾ ਵੀ ਬਹਾਲ ਕਰ ਦਿਤਾ ਗਿਆ ਹੈ।
ਨਵੀਂ ਦਿੱਲੀ : ਭਾਰਤ ਨੇ ਕੋਵਿਡ 19 ਮਹਾਂਮਾਰੀ ਦੇ ਚਲਦੇ ਦੋ ਸਾਲ ਤਕ ਮੁਅੱਤਲ ਰੱਖਣ ਦੇ ਬਾਅਦ 156 ਦੇਸ਼ਾਂ ਦੇ ਨਾਗਰਿਕਾਂ ਨੂੰ ਦਿਤੇ ਗਏ ਸਾਰੇ ਵੈਧ ਪੰਜ ਸਾਲਾ ਈ-ਟੂਰਿਸਟ ਵੀਜ਼ਾ ਅਤੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਯਮਤ ਕਾਗ਼ਜੀ ਵੀਜ਼ਾ ਨੂੰ ਤਤਕਾਲ ਪ੍ਰਭਾਵ ਨਾਲ ਬਹਾਲ ਕਰ ਦਿਤਾ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਵਿਚ ਅਮਰੀਕਾ ਅਤੇ ਜਾਪਾਨ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੈਧ ਲੰਮੇ ਸਮੇਂ (10 ਸਾਲ) ਦੇ ਨਿਯਮਤ ਸੈਲਾਨੀ ਵੀਜ਼ਾ ਵੀ ਬਹਾਲ ਕਰ ਦਿਤਾ ਗਿਆ ਹੈ।
Visa
ਅਮਰੀਕੀ ਅਤੇ ਜਾਪਾਨੀ ਨਾਗਰਿਕਾਂ ਨੂੰ ਨਵੇਂ ਲਮੇਂ ਸਮੇਂ (10ਸਾਲ) ਦਾ ਸੈਲਾਨੀ ਵੀਜ਼ਾ ਵੀ ਜਾਰੀ ਕੀਤਾ ਜਾਵੇਗਾ। ਇਕ ਅਧਿਕਾਰੀ ਨੇ ਪੀਟੀਆਈ ਨੂੰ ਦਸਿਆ ਕਿ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਮੌਜੂਦਾ ਸਮੇਂ ਵਿਚ ਪੰਜ ਸਾਲ ਲਈ ਜਾਰੀ ਵੈਧ ਈ-ਟੂਰਿਸਟ ਵੀਜ਼ਾ, ਜਿਸ ਨੂੰ ਮਾਰਚ 2020 ਤੋਂ ਮੁਅੱਤਲ ਕਰ ਦਿਤਾ ਗਿਆ ਸੀ, ਨੂੰ 156 ਦੇਸ਼ਾਂ ਦੇ ਨਾਗਰਿਕਾਂ ਲਈ ਬਹਾਲ ਕਰ ਦਿਤਾ ਜਾਵੇਗਾ।