Delhi News : ਯੂਪੀ ਦੇ ਐਂਟੀ ਰੋਮੀਉ ਸਕੁਐਡ ਦੀ ਤਰਜ਼ 'ਤੇ, ਦਿੱਲੀ ਵਿੱਚ ਬਣਾਇਆ ਜਾਵੇਗਾ ਸਕੁਐਡ
Published : Mar 17, 2025, 11:49 am IST
Updated : Mar 17, 2025, 11:50 am IST
SHARE ARTICLE
On the lines of UP's Anti-Romeo Squad, a squad will be formed in Delhi Latest News in Punjabi
On the lines of UP's Anti-Romeo Squad, a squad will be formed in Delhi Latest News in Punjabi

Delhi News : ਹਰ ਜ਼ਿਲ੍ਹੇ ਵਿਚ ਹੋਣਗੀਆਂ ਦੋ ਟੀਮਾਂ, ਮੁਲਾਜ਼ਮ ਸਾਦੇ ਕੱਪੜਿਆਂ ਵਿਚ ਹੋਣਗੇ ਤਾਇਨਾਤ

On the lines of UP's Anti-Romeo Squad, a squad will be formed in Delhi Latest News in Punjabi : ਹੁਣ ਦਿੱਲੀ ਵਿਚ ਗੁੰਡਿਆਂ ਲਈ ਕੋਈ ਰਾਹਤ ਨਹੀਂ ਹੈ। ਹੁਣ, ਉੱਤਰ ਪ੍ਰਦੇਸ਼ ਵਾਂਗ, ਰਾਜਧਾਨੀ ਵਿਚ ਵੀ ਐਂਟੀ ਰੋਮੀਉ ਸਕੁਐਡ ਵਰਗਾ ਇਕ ਸਕੁਐਡ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦਾ ਨਾਮ ਸ਼ਿਸਟਾਚਾਰ ਸਕੁਐਡ ਹੋਵੇਗਾ। ਇਹ ਯੂਪੀ ਦੇ ਐਂਟੀ ਰੋਮੀਉ ਸਕੁਐਡ ਦੀ ਤਰਜ਼ 'ਤੇ ਕੰਮ ਕਰੇਗਾ। ਇਸ ਦੀਆਂ ਟੀਮਾਂ ਦਿੱਲੀ ਦੇ ਹਰ ਜ਼ਿਲ੍ਹੇ ਵਿਚ ਤਾਇਨਾਤ ਕੀਤੀਆਂ ਜਾਣਗੀਆਂ।

ਦਿੱਲੀ ਵਿਚ ਸਰਕਾਰ ਬਦਲ ਗਈ ਹੈ। ਹੁਣ ਦਿੱਲੀ ’ਚ ਭਾਜਪਾ ਦੀ ਮੁੱਖ ਮੰਤਰੀ ਰੇਖਾ ਗੁਪਤਾ ਹੈ, ਜੋ ਅਹੁਦਾ ਸੰਭਾਲਣ ਤੋਂ ਬਾਅਦ ਕਈ ਮਹੱਤਵਪੂਰਨ ਫ਼ੈਸਲੇ ਲੈ ਰਹੇ ਹਨ। ਜਿਸ ਵਿਚ ਨਾਲੀਆਂ ਅਤੇ ਯਮੁਨਾ ਦੀ ਸਫ਼ਾਈ ਸ਼ਾਮਲ ਹੈ। ਹੁਣ ਉਨ੍ਹਾਂ ਨੇ ਦਿੱਲੀ ਵਿਚ ਔਰਤਾਂ ਦੀ ਸੁਰੱਖਿਆ ਲਈ ਇਕ ਅਹਿਮ ਕਦਮ ਚੁੱਕੇ ਹਨ, ਜਿਸ ਤੋਂ ਬਾਅਦ ਦਿੱਲੀ ਵਿਚ ਬਦਮਾਸ਼ਾਂ 'ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਕ ਯੋਜਨਾ ਤਿਆਰ ਕੀਤੀ ਹੈ। ਹੁਣ, ਯੂਪੀ ਵਾਂਗ ਦਿੱਲੀ ਵਿਚ ਵੀ ਇਕ ਸਕੁਐਡ ਫਾਰਮੂਲਾ ਅਪਣਾਇਆ ਜਾਵੇਗਾ।

ਉੱਤਰ ਪ੍ਰਦੇਸ਼ ਦੇ ਐਂਟੀ ਰੋਮੀਉ ਸਕੁਐਡ ਵਾਂਗ, ਇਹ ਇਕ ਈਵ ਟੀਜ਼ਿੰਗ ਸਕੁਐਡ ਹੋਵੇਗਾ ਅਤੇ ਇਹ ਉਸੇ ਤਰ੍ਹਾਂ ਹੀ ਕੰਮ ਕਰੇਗਾ। ਇਸ ਦਾ ਨਾਮ 'ਸ਼ਿਸਟਾਚਾਰ ਸਕੁਐਡ' ਹੋਵੇਗਾ। ਇਸ ਦੇ ਤਹਿਤ ਦਿੱਲੀ ਦੇ ਹਰ ਜ਼ਿਲ੍ਹੇ ਵਿਚ ਦੋ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ, ਹਰੇਕ ਟੀਮ ਵਿਚ ਇਕ ਇੰਸਪੈਕਟਰ, ਇਕ ਸਬ-ਇੰਸਪੈਕਟਰ ਅਤੇ 8 ਕਾਂਸਟੇਬਲ ਅਤੇ ਇਕ ਹੈੱਡ ਕਾਂਸਟੇਬਲ ਹੋਵੇਗਾ। ਇਨ੍ਹਾਂ ਵਿਚ 4 ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਲ ਹੋਣਗੇ। ਇਸ ਦਾ ਮੁਖੀ ਏਸੀਪੀ, ਸਕੁਐਡ ਵਿਚ ਔਰਤਾਂ ਵਿਰੁਧ ਅਪਰਾਧ (ਕ੍ਰਾਈਮ ਅਗੇਂਸਟ ਵੂਮੈਨ) ਹੋਵੇਗਾ। ਇਸ ਦਾ ਮਤਲਬ ਹੈ ਕਿ ਸਾਰੇ ਸੀਨੀਅਰ ਅਧਿਕਾਰੀ ਇਸ ਵਿਚ ਸ਼ਾਮਲ ਹੋਣਗੇ।

ਇਸ ਦੇ ਨਾਲ ਹੀ, ਵਿਸ਼ੇਸ਼ ਯੂਨਿਟ ਦਾ ਇਕ ਪੁਲਿਸ ਕਰਮਚਾਰੀ ਤਕਨੀਕੀ ਸਹਾਇਤਾ ਲਈ ਹਰੇਕ ਟੀਮ ਦੇ ਨਾਲ ਰਹੇਗਾ। ਇਸ ਟੀਮ ਕੋਲ ਕਾਰਾਂ ਅਤੇ ਦੋਪਹੀਆ ਵਾਹਨ ਵੀ ਹੋਣਗੇ। ਟੀਮ ਵਿਚ ਪੁਲਿਸ ਮੁਲਾਜ਼ਮ ਸਾਦੇ ਕੱਪੜਿਆਂ ਵਿਚ ਤਾਇਨਾਤ ਹੋਣਗੇ। ਸਕੁਐਡ ਮੈਂਬਰ ਪੀੜਤਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਪ੍ਰੇਰਿਤ ਕਰਨਗੇ।

ਸਕੁਐਡ ਟੀਮ ਆਰਡਬਲਿਯੂਏ ਅਤੇ ਸਥਾਨਕ ਵਲੰਟੀਅਰਾਂ ਦੇ ਸੰਪਰਕ ਵਿਚ ਵੀ ਰਹੇਗੀ, ਤਾਂ ਜੋ ਸੰਵੇਦਨਸ਼ੀਲ ਥਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਹਰ ਹਫ਼ਤੇ ਇਸ ਦਸਤੇ ਨੂੰ ਆਪਣੀ ਚਲਾਈ ਜਾ ਰਹੀ ਮੁਹਿੰਮ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਸੌਂਪਣੀ ਪਵੇਗੀ। 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement