ਖ਼ਬਰਾਂ |

ਤਾਜ਼ਾ |

ਨੰਦਾ ਦੇਵੀ ਜਹਾਜ਼ 46,500 ਮੀਟ੍ਰਿਕ ਟਨ ਐਲ.ਪੀ.ਜੀ. ਲੈ ਕੇ ਗੁਜਰਾਤ ਦੀ ਜਾਮਨਗਰ ਬੰਦਰਗਾਹ ’ਤੇ ਪੁੱਜਿਆ
Published : Mar 17, 2026, 2:03 pm IST
Updated : Mar 17, 2026, 2:03 pm IST
SHARE ARTICLE
Nanda Devi ship carrying 46,500 metric tonnes of LPG arrives at Jamnagar port in Gujarat
Nanda Devi ship carrying 46,500 metric tonnes of LPG arrives at Jamnagar port in Gujarat

ਦੇਸ਼ ’ਚ ਐਲ.ਪੀ.ਜੀ. ਦੀ ਸਪਲਾਈ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ 

ਗੁਜਰਾਤ : ‘ਨੰਦਾ ਦੇਵੀ’ ਜਹਾਜ਼ 46,500 ਮੀਟ੍ਰਿਕ ਟਨ ਐਲ.ਪੀ.ਜੀ. ਲੈ ਕੇ ਅੱਜ ਗੁਜਰਾਤ ਦੀ ਜਾਮਨਗਰ ਬੰਦਰਗਾਹ ’ਤੇ ਪਹੁੰਚਿਆ, ਜਿਥੇ ਐਂਕਰੇਜ ਖੇਤਰ ਵਿਚ ਸ਼ਿਪ-ਟੂ-ਸ਼ਿਪ ਟ੍ਰਾਂਸਫਰ ਪ੍ਰਕਿਰਿਆ ਚੱਲ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਲ.ਪੀ.ਜੀ. ਨੂੰ ‘ਨੰਦਾ ਦੇਵੀ’ ਤੋਂ ਇਕ ਹੋਰ ਜਹਾਜ਼, ਐਮ.ਟੀ. ਬੀ.ਡਬਲਯੂ. ਬਿਰਚ ਵਿਚ ਟ੍ਰਾਂਸਫਰ ਕੀਤਾ ਜਾਵੇਗਾ। ਇਹ ਟ੍ਰਾਂਸਫਰ ਜੋ ਅੱਜ ਸ਼ੁਰੂ ਹੋਣ ਵਾਲਾ ਹੈ, ਨੂੰ ਦੇਸ਼ ਵਿਚ ਐਲ.ਪੀ.ਜੀ. ਸਪਲਾਈ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ । ਪੋਰਟ ਅਥਾਰਟੀ ਦੇ ਚੇਅਰਮੈਨ ਸੁਸ਼ੀਲ ਕੁਮਾਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਨਿੱਜੀ ਤੌਰ 'ਤੇ ਨੰਦਾ ਦੇਵੀ ਦਾ ਦੌਰਾ ਕੀਤਾ। ਉਨ੍ਹਾਂ ਨੇ ਜਹਾਜ਼ ਦੇ ਕੈਪਟਨ ਅਤੇ ਚਾਲਕ ਦਲ ਨਾਲ ਗੱਲਬਾਤ ਕੀਤੀ ਅਤੇ ਟ੍ਰਾਂਸਫਰ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਲਈ ਜ਼ਰੂਰੀ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਗੱਲਬਾਤ ਕਰਦੇ ਹੋਏ ਸੁਸ਼ੀਲ ਕੁਮਾਰ ਸਿੰਘ ਨੇ ਕਿਹਾ ਕਿ ਨੰਦਾ ਦੇਵੀ ਜਹਾਜ਼ ਅੱਜ ਸਵੇਰੇ 2.30 ਵਜੇ ਪਹੁੰਚਿਆ। ਇਹ ਜਹਾਜ਼ ਤੋਂ ਜਹਾਜ਼ (ਐਸਟੀਐਸ) ਟ੍ਰਾਂਸਫਰ ਲਈ 46,500 ਮੀਟਰਕ ਟਨ ਐਲ.ਪੀ.ਜੀ. ਲੈ ਕੇ ਆਇਆ ਹੈ, ਜੋ ਕਿ ਸਮੁੰਦਰਾਂ ਵਿਚ ਐਂਕਰੇਜ ਖੇਤਰ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਸ ਪਾਰਸਲ ਨੂੰ ਇੱਥੇ ਲਿਆਉਣ ਲਈ ਚਾਲਕ ਦਲ ਦਾ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਦਿੰਦੇ ਹਾਂ।
 

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement