
ਸੁਪਰੀਮ ਕੋਰਟ ਨੇ ਵਿਆਹ ਦਾ ਵਾਅਦਾ ਕਰ ਕੇ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਵਿਚ ਅਹਿਮ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਇਸ ....
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵਿਆਹ ਦਾ ਵਾਅਦਾ ਕਰ ਕੇ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਵਿਚ ਅਹਿਮ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਇਸ ਸਬੰਧੀ ਇਕ ਮਾਮਲੇ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਅੱਠ ਸਾਲ ਦੇ ਲੰਬੇ ਸਮੇਂ ਤਕ ਚੱਲੇ ਸਰੀਰਕ ਸਬੰਧਾਂ ਨੂੰ ਬਲਾਤਕਾਰ ਠਹਿਰਾਉਣਾ ਮੁਸ਼ਕਲ ਹੈ। ਉਹ ਵੀ ਉਦੋਂ, ਜਦੋਂ ਸ਼ਿਕਾਇਤਕਰਤਾ ਖ਼ੁਦ ਮੰਨ ਰਹੀ ਹੈ ਕਿ ਉਹ ਅੱਠ ਸਾਲਾਂ ਤਕ ਪਤੀ-ਪਤਨੀ ਵਾਂਗ ਰਹੇ ਹਨ।
supreme court said cheating of marriage for physical relationship not rape
ਸੁਪਰੀਮ ਕੋਰਟ ਪਹੁੰਚੇ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਵਲੋਂ ਦੋਸ਼ੀ ਸੀ ਕਿ ਉਹ ਪਤੀ-ਪਤਨੀ ਵਾਂਗ ਅੱਠ ਸਾਲ ਤਕ ਇਕੱਠੇ ਰਹੇ ਅਤੇ ਹੁਣ ਉਹ ਉਸ ਤੋਂ ਭੱਜ ਰਿਹਾ ਹੈ ਅਤੇ ਧੋਖਾ ਦੇ ਰਿਹਾ ਹੈ। ਕਥਿਤ ਪਤੀ ਨੇ ਰੇਪ (ਆਈਪੀਸੀ ਦੀ ਧਾਰਾ 376, 420, 323 ਅਤੇ 506 ਤਹਿਤ) ਦੀ ਕਾਰਵਾਈ ਖ਼ਤਮ ਕਰਨ ਦੀ ਕਰਨਾਟਕ ਹਾਈ ਕੋਰਟ ਵਿਚ ਅਪੀਲ ਕੀਤੀ ਪਰ ਹਾਈ ਕੋਰਟ ਨੇ ਕਾਰਵਾਈ ਖ਼ਤਮ ਕਰਨ ਤੋਂ ਮਨ੍ਹਾਂ ਕਰ ਦਿਤਾ ਅਤੇ ਕਿਹਾ ਕਿ ਜਦੋਂ ਆਦਮੀ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਹੈ ਅਤੇ ਇਹ ਪਤਾ ਲੱਗ ਜਾਵੇ ਕਿ ਉਸ ਦਾ ਸ਼ੁਰੂ ਤੋਂ ਹੀ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ, ਤਾਂ ਇਸ ਨੂੰ ਬਲਾਤਕਾਰ ਮੰਨਿਆ ਜਾਵੇਗਾ।
supreme court said cheating of marriage for physical relationship not rape
ਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਵੀ ਕਈ ਫ਼ੈਸਲੇ ਹਨ। ਹਾਈ ਕੋਰਟ ਦੇ ਇਸ ਫ਼ੈਸਲੇ ਵਿਰੁਧ ਸ਼ਿਵਸ਼ੰਕਰ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ। ਜਸਟਿਸ ਐਸ ਏ ਬੋਬਡੇ ਅਤੇ ਐਲ ਨਾਗੇਸ਼ਵਰ ਰਾਓ ਦੀ ਬੈਂਚ ਨੇ ਆਦੇਸ਼ ਵਿਚ ਕਿਹਾ ਕਿ ਸਾਨੂੰ ਇਸ ਗੱਲ ਨਾਲ ਮਤਲਬ ਨਹੀਂ ਕਿ ਅਪੀਲਕਰਤਾ ਅਤੇ ਸ਼ਿਕਾਇਤਕਰਤਾ ਅਸਲ ਵਿਚ ਵਿਆਹੁਤਾ ਹਨ ਜਾਂ ਨਹੀਂ? ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਵਿਆਹੁਤਾ ਜੋੜੇ ਵਾਂਗ ਇਕੱਠੇ ਰਹਿੰਦੇ ਰਹੇ ਹਨ।
supreme court said cheating of marriage for physical relationship not rape
ਇੱਥੋਂ ਤਕ ਕਿ ਸ਼ਿਕਾਇਕਰਤਾ ਨੇ ਵੀ ਇਹ ਕਿਹਾ ਹੈ ਕਿ ਉਹ ਪਤੀ-ਪਤਨੀ ਵਾਂਗ ਇਕੱਠੇ ਰਹਿੰਦੇ ਸਨ ਪਰ ਮੁਲਜ਼ਮ 'ਤੇ ਬਲਾਤਕਾਰ ਦਾ ਦੋਸ਼ ਬਣਾਏ ਰਖਣਾ ਮੁਸ਼ਕਲ ਹੈ। ਹਾਲਾਂਕਿ ਹੋ ਸਕਦਾ ਹੈ ਕਿ ਉਸ ਨੇ ਵਿਆਹ ਲਈ ਝੂਠਾ ਵਾਅਦਾ ਕਰ ਦਿਤਾ ਹੋਵੇ ਪਰ ਅੱਠ ਸਾਲ ਤਕ ਚੱਲੇ ਇਸ ਰਿਸ਼ਤੇ ਵਿਚ ਸਰੀਰਕ ਸਬੰਧਾਂ ਨੂੰ ਬਲਾਤਕਾਰ ਮੰਨਣਾ ਮੁਸ਼ਕਲ ਹੈ। ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਸ਼ਿਵਸ਼ੰਕਰ ਨੇ ਉਸ ਦੇ ਮੱਥੇ 'ਤੇ ਸਿੰਧੂਰ ਵੀ ਲਗਾਇਆ ਸੀ ਅਤੇ ਗਲੇ ਵਿਚ ਮੰਗਲਸੂਤਰ ਵੀ ਪਹਿਨਾਇਆ ਸੀ ਪਰ ਜਦੋਂ ਉਸ ਨੇ ਵਿਆਹ ਦੀ ਗੱਲ ਕੀਤੀ ਤਾਂ ਉਹ ਭੱਜਣ ਲੱਗਿਆ।