ਗੂਗਲ ਨੇ ਭਾਰਤ ਵਿਚ ਟਿੱਕ ਟੌਕ ’ਤੇ ਲਗਾਈ ਰੋਕ
Published : Apr 17, 2019, 10:26 am IST
Updated : Apr 17, 2019, 11:20 am IST
SHARE ARTICLE
Tiktok App blocked in India by google after Madras High Court order
Tiktok App blocked in India by google after Madras High Court order

ਟਿੱਕ ਟੌਕ ਹੁਣ ਨਹੀਂ ਹੋ ਸਕੇਗਾ ਡਾਉਨਲੋਡ

ਨਵੀਂ ਦਿੱਲੀ: ਗੂਗਲ ਨੇ ਮਦਰਾਸ ਹਾਈਕੋਰਟ ਦੇ ਨਿਰਦੇਸ਼ਾ ਦਾ ਪਾਲਣ ਕਰਦੇ ਹੋਏ ਭਾਰਤ ਵਿਚ ਵੀਡੀਓ ਐਪ ਟਿੱਕ ਟੌਕ ਤੇ ਰੋਕ ਲਗਾ ਦਿੱਤੀ ਹੈ। ਹੁਣ ਇਸ ਐਪ ਨੂੰ ਡਾਉਨਲੋਡ ਵੀ ਨਹੀਂ ਕੀਤਾ ਜਾ ਸਕਦਾ। ਟਿੱਕ ਟੌਕ ਤੇ ਇਹ ਕਦਮ ਉਸ ਫੈਸਲੇ ਤੋਂ ਬਾਅਦ ਉਠਾਇਆ ਗਿਆ ਜਿਸ ਵਿਚ ਹਾਈ ਕੋਰਟ ਨੇ ਚੀਨ ਦੀ ਕੰਪਨੀ Bytedance Technology ਦੀ ਬੇਨਤੀ ਨੂੰ ਅਸਵੀਕਾਰ ਕਰ ਦਿੱਤਾ ਸੀ ਜਿਸ ਵਿਚ ਕੰਪਨੀ ਨੇ ਕੋਰਟ ਨੂੰ ਟਿੱਕ ਟੌਕ ਐਪ ਤੋਂ ਰੋਕ ਹਟਾਉਣ ਨੂੰ ਕਿਹਾ ਸੀ।

Tik Tok BannedTik Tok Banned

ਇਸ ਨਾਲ ਬਹੁਤ ਸਾਰੇ ਲੋਕਾਂ ਤੇ ਪ੍ਰਭਾਵ ਪੈ ਸਕਦਾ ਹੈ। ਇਸ ਸ਼ੋਸਲ ਐਪ ਨਾਲ ਬਹੁਤ ਸਾਰੀ ਜਨਤਾ ਜੁੜੀ ਹੋਈ ਹੈ। ਮਦਰਾਸ ਹਾਈਕੋਰਟ ਨੇ 3 ਅਪ੍ਰੈਲ ਨੂੰ ਕੇਂਦਰ ਨੂੰ ਟਿੱਕ ਟੌਕ ਤੇ ਰੋਕ ਲਗਾਉਣ ਲਈ ਕਿਹਾ ਸੀ। ਨਾਲ ਹੀ ਕੋਰਟ ਨੇ ਕਿਹਾ ਕਿ ਟਿੱਕ ਟੌਕ ਐਪ ਪੋਰਨੋਗ੍ਰਾਫੀ ਨੂੰ ਵਧਾ ਰਿਹਾ ਹੈ ਜਿਸ ਨਾਲ ਬੱਚਿਆਂ ਤੇ ਗਲਤ ਅਸਰ ਪੈਂਦਾ ਹੈ। ਦੱਸ ਦਈਏ ਕਿ ਟਿੱਕ ਟੌਕ ਤੇ ਅਸ਼ਲੀਲ ਵੀਡੀਓ ਵੀ ਪਾਈਆਂ ਜਾਂਦੀਆ ਹਨ।

TikTokTikTok

ਇਸ ਤੇ ਰੋਕ ਲਗਾਉਣ ਦਾ ਫੈਸਲਾ ਉਸ ਵਕਤ ਸਾਮ੍ਹਣੇ ਆਇਆ ਜਦੋਂ ਇੱਕ ਵਿਅਕਤੀ ਨੇ ਇਸ ਤੇ ਪਟੀਸ਼ਨ ਦਰਜ ਕਰਵਾਈ। ਆਈਟੀ ਮੰਤਰਾਲੇ ਦੇ ਇੱਕ ਅਧਿਕਾਰੀ ਅਨੁਸਾਰ ਕੇਂਦਰ ਨੇ ਹਾਈਕੋਰਟ ਦੇ ਨਿਰਦੇਸ਼ ਦਾ ਪਾਲਣ ਕਰਨ ਲਈ ਐਪਲ ਅਤੇ ਗੂਗਲ ਨੂੰ ਇੱਕ ਪੱਤਰ ਭੇਜਿਆ ਸੀ। ਸਰਕਾਰ ਨੇ ਗੂਗਲ ਅਤੇ ਐਪਲ ਨੂੰ ਮਦਰਾਸ ਹਾਈਕੋਰਟ ਦੇ ਨਿਰਦੇਸ਼ ਦੀ ਪਾਲਣਾ ਕਰਨ ਨੂੰ ਕਿਹਾ ਹੈ ਜਿਸ ਵਿਚ ਟਿੱਕ ਟੌਕ ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।

ਭਾਰਤ ਵਿਚ ਟਿੱਕ ਟੌਕ ਐਪ ਹੁਣ ਵੀ ਐਪਲ ਦੇ ਪਲੇਟਫਾਰਮ ਤੇ ਮੰਗਲਵਾਰ ਦੇਰ ਰਾਤ ਤੱਕ ਉਪਲੱਬਧ ਸੀ ਪਰ ਗੂਗਲ ਦੇ ਪਲੇ ਸਟੋਰ ਤੋਂ ਹਟਾ ਦਿੱਤਾ ਸੀ। ਗੂਗਲ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਇਹ ਇਸ ਐਪ ਤੇ ਟਿੱਪਣੀ ਨਹੀਂ ਕਰਦਾ ਪਰ ਕਾਨੂੰਨਾਂ ਦੀ ਪਾਲਣਾ ਕਰਦਾ ਹੈ। ਇੱਕ ਰਿਪੋਰਟ ਅਨੁਸਾਰ ਭਾਰਤ ਵਿਚ ਹੁਣ ਤੱਕ 240 ਮਿਲੀਅਨ ਲੋਕਾਂ ਨੇ ਟਿੱਕ ਟੌਕ ਡਾਉਨਲੋਡ ਕੀਤਾ ਹੈ। ਇਹ ਭਾਰਤ ਵਿਚ ਕਾਫੀ ਮਸ਼ਹੂਰ ਹੋ ਚੁੱਕਾ ਹੈ। ਇਸ ਵਿਚ ਇਫੈਕਟ ਲਗਾ ਕੇ ਵੀਡੀਓ ਤਿਆਰ ਕੀਤੀ ਜਾਂਦੀ ਹੈ।

TikTokTikTok

ਮਦਰਾਸ ਹਾਈਕੋਰਟ ਨੇ ਅਪਣੇ ਨਿਰਦੇਸ਼ ਵਿਚ ਕਿਹਾ ਸੀ ਕਿ ਮੀਡੀਆ ਰਿਪੋਰਟਾਂ ਤੋਂ ਸਪਸ਼ਟ ਹੋਇਆ ਹੈ ਕਿ ਇਸ ਵਿਚ ਅਸ਼ਲੀਲ ਅਤੇ ਅਣਉਚਿੱਤ ਸਮੱਗਰੀ ਉਪਲੱਬਧ ਕਰਵਾਈ ਗਈ ਹੈ। ਅਦਾਲਤ ਨੇ ਮੀਡੀਆ ਨੂੰ ਟਿੱਕ ਟੌਕ ਤੋਂ ਬਣੀਆਂ ਵੀਡੀਓ ਦਾ ਪ੍ਰਸਾਰਣ ਨਾ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ। ਦੱਸ ਦਈਏ ਕਿ ਟਿੱਕ ਟੌਕ ਐਪ ਦੀ ਬਾਈਟਡਾਂਸ ਕੰਪਨੀ  ਚੀਨ ਵਿਚ ਹੈ। ਟਿੱਕ ਟੌਕ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਭਾਰਤੀ ਹਾਈਕੋਰਟ ਦੀ ਵਿਵਸਥਾ ਤੇ ਪੂਰਾ ਭਰੋਸਾ ਹੈ।

TikTokTikTok

ਟਿੱਕ ਟੌਕ ਐਪ ਤੇ ਸੁਪਰੀਮ ਕੋਰਟ ਨੇ ਫਿਲਹਾਲ ਹਾਈ ਕੋਰਟ ਦੇ ਫੈਸਲੇ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈਕੋਰਟ ਇਸ ਮਾਮਲੇ ਸੁਣਵਾਈ ਕਰ ਰਿਹਾ ਹੈ। ਮਦੁਰਾਈ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ ਅਤੇ ਪਟੀਸ਼ਨ ਵਿਚ ਹਾਈ ਕੋਰਟ ਦੇ ਆਦੇਸ਼ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।

ਅਸਲ ਵਿਚ ਮਦਰਾਸ ਹਾਈ ਕੋਰਟ ਦੀ ਮਦੁਰਾਈ ਬੈਂਚ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਟਿੱਕ ਟੌਕ ਦੀ ਡਾਉਨਲੋਡਿੰਗ ਤੇ ਰੋਕ ਲਗਾਵੇ ਅਤੇ ਇਸ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ।   

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement