60 ਸਾਲਾਂ 'ਚ ਪਹਿਲੀ ਵਾਰ 2020 'ਚ ਏਸ਼ੀਆ ਦੀ ਵਿਕਾਸ ਦਰ ਰਹਿ ਸਕਦੀ ਹੈ ਸਿਫ਼ਰ : ਆਈ.ਐਮ.ਐਫ਼.
Published : Apr 17, 2020, 11:22 am IST
Updated : Apr 17, 2020, 11:22 am IST
SHARE ARTICLE
File photo
File photo

ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਸਾਲ ਏਸ਼ੀਆ ਦੀ ਆਰਥਕ ਵਾਧਾ ਦਰ ਜ਼ੀਰੋ ਰਹਿ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਇਹ ਪਿਛਲੇ 60 ਸਾਲ ਦਾ ਸਭ

ਨਵੀਂ ਦਿੱਲੀ, 16 ਅਪ੍ਰੈਲ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਸਾਲ ਏਸ਼ੀਆ ਦੀ ਆਰਥਕ ਵਾਧਾ ਦਰ ਜ਼ੀਰੋ ਰਹਿ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਇਹ ਪਿਛਲੇ 60 ਸਾਲ ਦਾ ਸਭ ਤੋਂ ਬੁਰਾ ਪ੍ਰਦਰਸ਼ਨ ਹੋਵੇਗਾ। ਕੌਮਾਂਤਰੀ ਮੁਦਰਾ ਫੰਡ ਨੇ ਇਹ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਆਈ. ਐੱਮ. ਐੱਫ. ਦਾ ਇਹ ਵੀ ਮੰਨਣਾ ਹੈ ਕਿ ਗਤੀਵਿਧੀਆਂ ਦੇ ਸੰਦਰਭ ਵਿਚ ਹੋਰ ਖੇਤਰਾਂ ਦੇ ਮੁਕਾਬਲੇ ਹੁਣ ਵੀ ਏਸ਼ੀਆ ਬਿਹਤਰ ਸਥਿਤੀ 'ਚ ਹੈ।

ਆਈ.ਐਮ.ਐਫ਼ ਨੇ 'ਕੋਵਿਡ 19 ਮਹਾਂਮਾਰੀ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ : 1960 ਦੇ ਦਹਾਕੇ ਦੇ ਬਾਅਦ ਦੀ ਸਭ ਤੋਂ ਘੱਟ ਵਿਕਾਸ ਦਰ' ਦੇ ਨਾਂ ਤੋਂ ਇਕ ਬਲਾਗ 'ਚ ਕਿਹਾ ਕਿ ਇਸ ਮਹਾਂਮਾਰੀ ਦਾ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਗੰਭੀਰ ਅਤੇ ਅਚਾਨਕ ਅਸਰ ਹੋਵੇਗਾ। ਉਸਨੇ ਕਿਹਾ, ''2020 'ਚ ਏਸ਼ੀਆ ਦੀ ਵਿਕਾਸ ਦਰ ਜ਼ੀਰੋ ਰਹਿਣ ਦਾ ਖਦਸ਼ਾ ਹੈ। ਏਸ਼ੀਆ ਦੀ ਆਰਥਕ ਵਿਕਾਸ ਦਰ ਗਲੋਬਲ ਵਿੱਤੀ ਸਕੰਟ ਦੇ ਦੌਰਾਨ 4.7 ਫ਼ੀ ਸਦੀ ਅਤੇ ਏਸ਼ੀਆਈ ਵਿੱਤੀ ਸੰਕਟ ਦੇ ਦੌਰਾਨ 1.3 ਫ਼ੀ ਸਦੀ ਸੀ। ਜ਼ੀਰੋ ਵਿਕਾਸ ਦਰ ਕਰੀਬ 60 ਸਾਲ ਦੀ ਸਭ ਤੋਂ ਖ਼ਰਾਬ ਸਥਿਤੀ ਹੋਵੇਗੀ।
(ਪੀਟੀਆਈ)

File photoFile photo

ਹੋਰ ਖੇਤਰਾਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਏਸ਼ੀਆਈ ਦੇਸ਼ ਕਰ ਸਕਦੇ ਹਨ ਤੇਜ ਵਾਪਸੀ : ਆਈ.ਐਮ.ਐਫ਼
ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਦੀ ਦਿਸ਼ਾ 'ਚ ਏਸ਼ੀਆਈ ਦੇਸ਼ ਹੋਰ ਖੇਤਰਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਹ ਦੇਸ਼ ਤੇਜੀ ਨਾਲ ਵਾਪਸੀ ਕਰ ਸਕਦੇ ਹਨ। ਆਈ.ਐਮ.ਐਫ਼ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਟਿੱਪਣੀ ਕੀਤੀ। ਆਈ.ਐਮ.ਐਫ਼ ਦੇ ਡਾਇਰੈਕਟਰ ਚਾਂਗ ਯੋਂਗ ਰੀ ਨੇ ਕਿਹਾ ਕਿ ਏਸ਼ੀਆ 'ਚ ਕੋਰੋਨਾ ਵਾਇਰਸ ਦਾ ਅਸਰ ਹਰ ਖੇਤਰ 'ਚ ਹੋਵੇਗਾ ਅਤੇ ਗੰਭੀਰ ਤੇ ਅਚਾਨਕ ਹੋਵੇਗਾ। ਉਨ੍ਹਾਂ ਕਿਹਾ, ''ਏਸ਼ੀਆ ਹਾਲੇ ਵੀ ਹੋਰ ਖੇਤਰਾਂ ਦੇ ਮੁਕਾਬਲੇ ਬਿਹਤਰ ਚੱਲ ਰਿਹਾ ਹੈ ਅਤੇ ਤੇਜ ਵਾਪਸੀ ਕਰ ਸਕਦਾ ਹੈ।

ਏਸ਼ੀਆ ਦੀ ਔਸਤ ਵਿਕਾਸ ਦਰ ਹੋਰ ਖੇਤਰਾਂ ਦੇ ਮੁਕਾਬਲੇ 'ਚ ਵੱਧ ਹੈ।'' ਉਨ੍ਹਾਂ ਕਿਹਾ, ''ਸਾਨੂੰ 2020 'ਚ ਏਸ਼ੀਆ ਦੀ ਵਿਕਾਸ ਦਰ ਜ਼ੀਰੋ ਰਹਿਣ ਦਾ ਅਨੁਮਾਨ ਹੈ। ਇਹ ਕਾਫ਼ੀ ਵੱਡੀ ਗਿਰਾਵਟ ਹੈ ਕਿਉਂਕਿ ਪਿਛਲੇ 60 ਸਾਲਾਂ ਤੋਂ ਕਦੇ ਵੀ ਏਸ਼ੀਆ ਦੀ ਵਿਕਾਸ ਦਰ ਡਿਗ ਕੇ ਜ਼ੀਰੋ 'ਤੇ ਨਹੀਂ ਆਈ। ਉਨ੍ਹਾਂ ਕਿਹਾ, ਹੋਰ ਦੇਸ਼ਾਂ ਦੇ ਮੁਕਾਬਲੇ 'ਚ ਵਾਇਰਸ ਦਾ ਕਹਿਰ ਏਸ਼ੀਆ 'ਚ ਪਹਿਲਾਂ ਸੁਰੂ ਹੋਇਆ, ਏਸ਼ੀਆ ਖੇਤਰ ਵਾਪਸੀ ਦੀ ਰਾਹ 'ਤੇ ਵੀ ਪਹਿਲਾਂ ਮੁੜ ਸਕਦਾ ਹੈ। ਏਸ਼ੀਆ ਦੀ ਵਿਕਾਸ ਦਰ 2021 'ਚ ਵੱਧ ਕੇ 7.6 ਫ਼ੀ ਸਦੀ ਹੋ ਜਾਣ ਦੀ ਉਮੀਦ ਹੈ।

ਜੀ20 ਦੇਸ਼ਾਂ ਨੂੰ ਇਕ ਹਜ਼ਾਰ ਅਰਬ ਡਾਲਰ ਦੀ ਮਦਦ ਦੇਣ ਦੀ ਤਿਆਰੀ 'ਚ ਆਈ.ਐਮ.ਐਫ਼
ਆਈ.ਐਮ.ਐਫ਼ ਦੀ ਮੁਖੀ ਕ੍ਰਿਸਟਾਲਿਨਾ ਜਾਰਜੀਵਾ ਨੇ ਬੁਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਮੈਂਬਰ ਦੇਸ਼ ਮਦਦ ਦੀ ਭਾਰੀ ਮੰਗ ਕਰ ਰਹੇ ਹਨ। ਹੁਣ ਤਕ 189 ਮੈਂਬਰਾਂ ਦੇਸ਼ਾਂ 'ਚੋਂ 102 ਦੇਸ਼ ਮਦਦ ਦੀ ਮੰਗ ਕਰ ਚੁੱਕੇ ਹਨ। ਉਨ੍ਹਾਂ ਨੇ ਵਿਸ਼ਵ ਬੈਂਕ ਦੇ ਨਾਲ ਸਾਲਾਨਾ ਬੈਠਕ ਦੀ ਸ਼ੁਰੂਆਤ  'ਚ ਇਕ ਕਾਨਫਰੰਸ ਵਿਚ ਕਿਹਾ ਕਿ ਆਈ.ਐਮ.ਐਫ਼ ਮਦਦ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਅਪਣੀ ਪੂਰੀ ਸਮਰਥਾ ਯਾਨੀ ਇਕ ਹਜ਼ਾਰ ਅਰਬ ਡਾਲਰ ਦੇ ਕਰਜ ਵੰਡਣ ਦੇ ਲਈ ਵਚਨਬੱਦ ਹੈ। ਆਈ.ਐਮ.ਐਫ਼ ਮੁਖੀ ਅਤੇ ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਦੋਵਾਂ ਨੇ ਜੀ20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਵਲੋਂ ਗ਼ਰੀਬ ਦੇਸ਼ਾ ਦੇ ਲਈ ਕਰਜ਼ ਦੀ ਕਿਸਤਾਂ ਦੀ ਦੇਣਦਾਰੀ ਮੁਅੱਤਲ ਕਰਨ ਦੇ ਫ਼ੈਸਲੇ ਦਾ ਸਲਾਂਘਾ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement