
ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਲਾਕਡਾਊਨ ਦੀ ਮਿਆਦ ਦੇ ਦੌਰਾਨ ਜਿਨ੍ਹਾਂ ਮੈਡੀਕਲ ਅਤੇ ਵਾਹਨ ਬੀਮਿਆਂ ਦੀ ਮਿਆਦ ਖ਼ਤਮ ਹੋ ਰਹੀ ਹੈ,
ਨਵੀਂ ਦਿੱਲੀ, 16 ਅਪ੍ਰੈਲ : ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਲਾਕਡਾਊਨ ਦੀ ਮਿਆਦ ਦੇ ਦੌਰਾਨ ਜਿਨ੍ਹਾਂ ਮੈਡੀਕਲ ਅਤੇ ਵਾਹਨ ਬੀਮਿਆਂ ਦੀ ਮਿਆਦ ਖ਼ਤਮ ਹੋ ਰਹੀ ਹੈ, ਉਨ੍ਹਾਂ ਨੂੰ ਹੁਣ 15 ਮਈ ਤਕ ਰੀਨਿਊ ਕਰਾਇਆ ਜਾ ਸਕਦਾ ਹੈ। ਇਹ ਛੋਟ ਉਨ੍ਹਾਂ ਬੀਮਾ ਪਾਲਿਸੀਆਂ ਦੇ ਲਈ ਹੈ ਜਿਨ੍ਹਾਂ ਦੇ ਨਵੀਨੀਕਰਨ ਦੀ ਤਾਰੀਖ਼ 25 ਮਾਰਚ ਤੋਂ ਤਿੰਨ ਮਹੀ ਦੇ ਵਿਚਾਕਾਰ ਦੀ ਹੈ।'
ਵਿੱਤ ਮੰਤਰਾਲੇ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿਤੀ। ਵਿੱਤ ਮੰਤਰਾਲੇ ਨੇ ਦੋ ਵੱਖ ਵੱਖ ਸੂਚਨਾਵਾਂ ’ਚ ਕਿਹਾ ਕਿ ਉਸ ਤਰ੍ਹਾਂ ਦੇ ਬੀਮਾ ਧਾਰਕ ਜਿਨ੍ਹਾਂ ਦਾ ਥਰਡ ਪਾਰਟੀ ਵਾਹਨ ਬੀਮਾ ਜਾਂ ਮੈਡੀਕਲ ਬੀਮਾ 25 ਮਾਰਚ ਤੋਂ 3 ਮਈ ਦੇ ਵਿਚਾਲੇ ਖ਼ਤਮ ਹੋ ਰਿਹਾ ਹੈ ਅਤੇ ਉਹ ਹਾਲੇ ਬੀਮਾ ਦੇ ਨਵੀਨੀਕਰਨ ਦਾ ਭੁਗਤਾਨ ਕਰ ਸਕਣ ਵਿਚ ਸਮਰਥ ਨਹੀਂ ਹੈ, ਉਹ ਹੁਣ 15 ਮਈ ਤਕ ਭੁਗਤਾਨ ਕਰ ਸਕਦੇ ਹਨ। ਸੂਚਨਾ ’ਚ ਬੀਮਾ ਧਾਰਕਾਂ ਨੂੰ ਇਹ ਵੀ ਯਕੀਨ ਦਿਲਾਇਆ ਗਿਆ ਕਿ ਜੇਕਰ ਨਵੀਨੀਕਰਨ ਕਰਾਏ ਜਾਣ ਤੋਂ ਪਹਿਲਾਂ ਇਸ ਮਿਆਦ ’ਚ ਉਹ ਸਹੀ ਦਾਅਵਾ ਕਰਦੇ ਹਨ ਤਾਂ ਉਨ੍ਹਾਂ ਨੂੰ ਬੀਮਾ ਪਾਲਿਸੀ ਦੇ ਸਾਰੇ ਲਾਭ ਪ੍ਰਾਪਤ ਹੋਣਗੇ। (ਪੀਟੀਆਈ)