ਮੌਲਾਨਾ ਸਾਦ ਵਿਰੁਧ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਪਰਚਾ ਦਰਜ
Published : Apr 17, 2020, 7:22 am IST
Updated : Apr 17, 2020, 7:22 am IST
SHARE ARTICLE
File photo
File photo

ਨਿਜ਼ਾਮੂਦੀਨ ਵਿਚ ਹੋਏ ਤਬਲੀਗ਼ੀ ਜਮਾਤ ਦੇ ਸਮਾਗਮ ਵਿਚ ਲੋਕਾਂ ਨੂੰ ਬੁਲਾਉਣ ਵਾਲੇ ਮੌਲਾਨਾ ਸਾਦ ਵਿਰੁਧ ਇਨਫ਼ੋਰਸਮੈਂਟ ਡਾਇਰੈਕਟਰੋਰੇਟ ਨੇ ਕਾਲੇ

ਨਵੀਂ ਦਿੱਲੀ, 16 ਅਪ੍ਰੈਲ: ਨਿਜ਼ਾਮੂਦੀਨ ਵਿਚ ਹੋਏ ਤਬਲੀਗ਼ੀ ਜਮਾਤ ਦੇ ਸਮਾਗਮ ਵਿਚ ਲੋਕਾਂ ਨੂੰ ਬੁਲਾਉਣ ਵਾਲੇ ਮੌਲਾਨਾ ਸਾਦ ਵਿਰੁਧ ਇਨਫ਼ੋਰਸਮੈਂਟ ਡਾਇਰੈਕਟਰੋਰੇਟ ਨੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਮੌਲਾਨਾ ਸਾਦ ਅਤੇ ਉਸ ਦੇ ਸਾਥੀਆਂ ਨੂੰ ਹੁਣ ਪੁੱਛ-ਪੜਤਾਲ ਲਈ ਬੁਲਾਇਆ ਜਾਵੇਗਾ। ਅਧਿਕਾਰੀਆਂ ਮੁਤਾਬਕ ਤਬਲੀਗ਼ੀ ਜਮਾਤ ਦੇ ਪ੍ਰੋਗਰਾਮ ਤੋਂ ਪਹਿਲਾਂ ਸਾਦ ਦੇ ਦਿੱਲੀ ਵਿਚ ਬੈਂਕ ਖਾਤੇ ਵਿਚ ਵਿਦੇਸ਼ਾਂ ਤੋਂ ਚੰਦੇ ਦੇ ਨਾਮ 'ਤੇ ਅਚਾਨਕ ਕਾਫ਼ੀ ਪੈਸਾ ਜਮ੍ਹਾਂ ਹੋਇਆ ਸੀ।

File photoFile photo

ਪੁਲਿਸ ਨੇ ਸਾਦ ਦੇ ਸੀਏ ਨੂੰ ਬੁਲਾ ਕੇ ਪੁੱਛ-ਪੜਤਾਲ ਕੀਤੀ ਸੀ ਅਤੇ ਮੌਲਾਨਾ ਨੂੰ ਮਿਲਣ ਦੀ ਗੱਲ ਕਹੀ ਸੀ ਪਰ ਸੀਏ ਨੇ ਕਿਹਾ ਸੀ ਕਿ ਮੌਲਾਨਾ ਵੱਡੇ ਆਦਮੀ ਹਨ ਅਤੇ ਉਹ ਕਿਸੇ ਨੂੰ ਨਹੀਂ ਮਿਲਦੇ। ਹੁਣ ਕਰਾਈਮ ਬ੍ਰਾਂਚ ਨੂੰ ਮਰਕਜ਼ ਦੇ ਲੈਣਦੇਣ 'ਤੇ ਸ਼ੱਕ ਹੈ ਅਤੇ ਇਸ ਦਾ ਹਵਾਲਾ ਕੁਨੈਕਸ਼ਨ ਲੱਭਣ ਵਿਚ ਜੁਟੀ ਹੈ। ਸਾਦ ਦੇ ਬੈਂਕ ਖਾਤੇ ਵਿਚ ਲੈਣ-ਦੇਣ 'ਤੇ ਰੋਕ ਲਾਉਣ ਦੀ ਹਦਾਇਤ ਕਰ ਦਿਤੀ ਗਈ ਹੈ। ਇਸ ਜਮਾਤ ਵਿਚ ਸ਼ਾਮਲ ਭਾਰੀ ਗਿਣਤੀ ਵਿਚ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਹੋਏ ਹਨ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement