'ਆਪ' ਵਰਕਰਾਂ ਨੇ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਲਗਾਇਆ ਧਰਨਾ
Published : Apr 17, 2022, 6:33 pm IST
Updated : Apr 17, 2022, 7:31 pm IST
SHARE ARTICLE
Minister Baljit Kaur
Minister Baljit Kaur

ਮੰਤਰੀ ਦਾ ਪੀ.ਏ ਉਨ੍ਹਾਂ ਨਾਲ ਗੱਲ ਨਹੀਂ ਕਰਵਾਉਂਦਾ

 

ਮੁਹਾਲੀ : ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਆਪਣੀ ਹੀ ਸਰਕਾਰ ਖਿਲਾਫ਼ ਗੁੱਸਾ ਹੈ। 'ਆਪ' ਸਰਕਾਰ 'ਚ ਇਕਲੌਤੀ ਮਹਿਲਾ ਮੰਤਰੀ ਦੇ ਘਰ ਦੇ ਬਾਹਰ ਵਰਕਰ ਧਰਨੇ 'ਤੇ ਬੈਠ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਆਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਵਰਕਰਾਂ ਨੇ ਕਿਹਾ ਕਿ ਉਹ ਪਾਰਟੀ ਲਈ ਤਨ-ਮਨ ਨਾਲ ਸੇਵਾ ਕਰਦੇ ਰਹੇ ਪਰ ਹੁਣ ਮੰਤਰੀ ਨੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਪਿੱਛੇ ਲਾ ਲਿਆ ਹੈ।

PHOTOPHOTO

ਸਾਹਿਲ ਮੋਂਗਾ, ਬੱਬੂ ਉੱਪਲ ਅਤੇ ਹੋਰ ਵਰਕਰਾਂ ਨੇ ਦੋਸ਼ ਲਾਇਆ ਕਿ ਜੇਕਰ ਉਹ ਮੰਤਰੀ ਨੂੰ ਫੋਨ ਕਰਦੇ ਹਨ ਤਾਂ ਉਨ੍ਹਾਂ ਦਾ ਪੀ.ਏ ਉਨ੍ਹਾਂ ਨਾਲ ਗੱਲ ਨਹੀਂ ਕਰਵਾਉਂਦਾ। ਦੂਜੇ ਖੇਤਰ ਦੇ ‘ਆਪ’ ਆਗੂ ਉੱਥੇ ਦਖ਼ਲ ਦੇ ਰਹੇ ਹਨ। ਇੰਨਾ ਹੀ ਨਹੀਂ ਕੌਂਸਲ ਚੋਣਾਂ ਵਿੱਚ ‘ਆਪ’ ਵਰਕਰਾਂ ਨਾਲ ਝਗੜਾ ਕਰਨ ਵਾਲਾ ਕਾਂਗਰਸੀ ਮੰਤਰੀ ਦੇ ਨਾਂ ’ਤੇ ਨਿਯੁਕਤੀਆਂ ਕਰ ਰਿਹਾ ਹੈ। ਸਾਬਕਾ ਕਾਂਗਰਸੀ ਵਿਧਾਇਕ ਅਜਾਇਬ ਸਿੰਘ ਭੱਟੀ ਦੇ ਕਰੀਬੀ ਇਸ ਵੇਲੇ ਮੰਤਰੀ ਦੇ ਨਾਲ ਹਨ। ਕਈ ਸਾਬਕਾ ਅਕਾਲੀ ਆਗੂ ਵੀ ਮੰਤਰੀ ਦੇ ਕਰੀਬੀ ਬਣ ਗਏ ਹਨ। ਉਹ 2014 ਤੋਂ ਪਾਰਟੀ ਨਾਲ ਜੁੜੇ ਹੋਏ ਹਨ ਪਰ ਟਕਸਾਲੀ ‘ਆਪ’ ਵਰਕਰਾਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ।

PHOTOPHOTO

 

ਇਸ ਮਾਮਲੇ ਵਿੱਚ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਵਰਕਰ ਨਾਰਾਜ਼ ਕਿਉਂ ਹਨ। ਉਹ ਵਰਕਰਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਆਗੂਆਂ ਨੂੰ ਅੱਗੇ ਕਰਨ। ਇਹ ਵਰਕਰ ਵੀ ਉਸ ਦੇ ਪਰਿਵਾਰ ਦੇ ਮੈਂਬਰ ਹਨ। ਹਾਲਾਂਕਿ ਮੰਤਰੀ ਨੇ ਵਰਕਰਾਂ ਨੂੰ ਬੁਲਾ ਕੇ ਗੱਲ ਕਰਨੀ ਚਾਹੀ ਪਰ ਵਰਕਰ ਇਸ ਗੱਲ 'ਤੇ ਅੜੇ ਰਹੇ ਕਿ ਮੰਤਰੀ ਬਾਹਰ ਆ ਕੇ ਉਨ੍ਹਾਂ ਦੀ ਗੱਲ ਸੁਣਨ ਨਹੀਂ ਤਾਂ ਧਰਨਾ ਜਾਰੀ ਰਹੇਗਾ।

PHOTOPHOTO

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement