ਜਹਾਂਗੀਰਪੁਰੀ ਹੰਗਾਮਾ: ਦਿੱਲੀ ਪੁਲਿਸ ਦੀ FIR 'ਚ ਪੜ੍ਹੋ ਆਖ਼ਿਰ ਹੋਇਆ ਕੀ ਸੀ
Published : Apr 17, 2022, 2:09 pm IST
Updated : Apr 17, 2022, 2:09 pm IST
SHARE ARTICLE
Jahangirpuri Violence
Jahangirpuri Violence

ਜਾਮਾ ਮਸਜਿਦ ਕੋਲ ਸ਼ੋਭਾ ਯਾਤਰਾ ਪਹੁੰਚਦੇ ਹੀ ਕੁੱਝ ਲੋਕਾਂ ਨੇ ਝਗੜਾ ਸ਼ੁਰੂ ਕਰ ਦਿੱਤਾ।

 

ਨਵੀਂ ਦਿੱਲੀ - ਜਹਾਂਗੀਰਪੁਰ 'ਚ ਹਨੂੰਮਾਨ ਜਨਮ ਉਤਸਵ ਦੀ ਸ਼ੋਭਾ ਯਾਤਰਾ 'ਤੇ ਹੋਏ ਹਮਲੇ ਨੂੰ ਲੈ ਕੇ ਪੁਲਿਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ ਤੇ ਇਕ ਪੁਲਿਸ ਅਧਿਕਾਰੀ ਰਾਜੀਵ ਰੰਜਨ ਸਿੰਘ ਨੇ ਐਫਆਈਆਰ ਵਿਚ ਜੋ ਕਹਾਣੀ ਦੱਸੀ ਹੈ ਉਸ ਦੇ ਮੁਤਾਬਿਕ ਜਾਮਾ ਮਸਜਿਦ ਕੋਲ ਸ਼ੋਭਾ ਯਾਤਰਾ ਪਹੁੰਚਦੇ ਹੀ ਕੁੱਝ ਲੋਕਾਂ ਨੇ ਝਗੜਾ ਸ਼ੁਰੂ ਕਰ ਦਿੱਤਾ। ਬਹਿਸ ਇੰਨੀ ਵਧ ਗਈ ਕਿ ਪੱਥਰਬਾਜ਼ੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਹਿੰਸਾ ਭੜਕ ਗਈ।

ਐਫਆਈਆਰ ਵਿਚ ਦੱਸਿਆ ਗਿਆ ਹੈ ਕਿ ਥਾਣਾ ਜਹਾਂਗੀਰਪੁਰੀ ਦੇ ਇਲਾਕੇ ਵਿਚ ਹਨੂੰਮਾਨ ਜਨਮ ਉਤਸਵ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਯਾਤਰਾ ਸ਼ਨੀਵਾਰ ਸ਼ਾਮ ਨੂੰ 04:15 ਵਜੇ ਜਹਾਂਗੀਰਪੁਰੀ ਤੋਂ ਸ਼ੁਰੂ ਹੋਈ, ਜੋ ਬੀ.ਜੇ.ਆਰ.ਐਮ ਹਸਪਤਾਲ ਰੋਡ, ਬੀ.ਸੀ. ਮਾਰਕੀਟ, ਕੁਸ਼ਲ ਚੌਕ ਤੋਂ ਹੁੰਦੀ ਹੋਈ ਮਹਿੰਦਰਾ ਪਾਰਕ ਵਿਖੇ ਸਮਾਪਤ ਹੋਣੀ ਸੀ। ਯਾਤਰਾ ਸ਼ਾਂਤੀਪੂਰਵਕ ਚੱਲ ਰਹੀ ਸੀ। 

file photo

 

ਸ਼ਾਮ 6 ਵਜੇ ਜਿਵੇਂ ਹੀ ਯਾਤਰਾ ਜਾਮਾ ਮਸਜਿਦ ਨੇੜੇ ਪਹੁੰਚੀ ਤਾਂ ਅੰਸਾਰ ਨਾਂ ਦਾ ਵਿਅਕਤੀ ਆਪਣੇ 4-5 ਸਾਥੀਆਂ ਸਮੇਤ ਆਇਆ ਅਤੇ ਯਾਤਰਾ 'ਚ ਸ਼ਾਮਲ ਲੋਕਾਂ ਨਾਲ ਬਹਿਸ ਕਰਨ ਲੱਗਾ। ਬਹਿਸ ਵਧਣ 'ਤੇ ਦੋਵਾਂ ਪਾਸਿਆਂ ਤੋਂ ਪਥਰਾਅ ਸ਼ੁਰੂ ਹੋ ਗਿਆ, ਜਿਸ ਕਾਰਨ ਯਾਤਰਾ 'ਚ ਭਗਦੜ ਮੱਚ ਗਈ। ਹੰਗਾਮੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਅਤੇ ਦੋਵਾਂ ਧਿਰਾਂ ਨੂੰ ਪਥਰਾਅ ਰੋਕਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਮਨਾ ਕੇ ਵੱਖ ਕਰ ਦਿੱਤਾ। ਕੁਝ ਮਿੰਟਾਂ ਬਾਅਦ ਹੀ ਦੋਵੇਂ ਪਾਸਿਓਂ ਫਿਰ ਤੋਂ ਨਾਅਰੇਬਾਜ਼ੀ ਅਤੇ ਪਥਰਾਅ ਸ਼ੁਰੂ ਹੋ ਗਿਆ। ਸਥਿਤੀ ਵਿਗੜਦੀ ਦੇਖ ਕੇ ਪੁਲਿਸ ਫੋਰਸ ਬੁਲਾ ਲਈ ਗਈ। 

file photo

 

ਪੁਲਿਸ ਵੱਲੋਂ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਇੱਕ ਧਿਰ ਵੱਲੋਂ ਪਥਰਾਅ ਜਾਰੀ ਰੱਖਿਆ ਗਿਆ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ 40-50 ਅੱਥਰੂ ਗੈਸ ਦੇ ਗੋਲੇ ਛੱਡੇ। ਭੀੜ ਵਲੋਂ ਪੁਲਿਸ 'ਤੇ ਗੋਲੀਬਾਰੀ ਅਤੇ ਪਥਰਾਅ ਕੀਤਾ ਗਿਆ। ਥਾਣਾ ਜਹਾਂਗੀਰਪੁਰੀ ਦੇ ਐਸਆਈ ਮੈਡਲ ਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੈ। ਪਥਰਾਅ 'ਚ 6-7 ਪੁਲਿਸ ਕਰਮਚਾਰੀ ਅਤੇ ਇਕ ਨਾਗਰਿਕ ਗੰਭੀਰ ਜ਼ਖਮੀ ਹੋਏ ਹਨ। ਦੰਗਾਕਾਰੀਆਂ ਨੇ ਇੱਕ ਸਕੂਟੀ ਨੂੰ ਅੱਗ ਲਗਾ ਦਿੱਤੀ ਅਤੇ 4-5 ਗੱਡੀਆਂ ਦੀ ਭੰਨਤੋੜ ਕੀਤੀ। ਬਦਮਾਸ਼ਾਂ ਨੇ ਨਾ ਸਿਰਫ ਯਾਤਰਾ 'ਤੇ ਹਮਲਾ ਕੀਤਾ, ਸਗੋਂ ਨਿੱਜੀ ਜਾਇਦਾਦ ਨੂੰ ਵੀ ਸਾੜ ਦਿੱਤਾ। ਐਫਆਈਆਰ ਦਰਜ ਕਰਨ ਵਾਲੇ ਸਬ-ਇੰਸਪੈਕਟਰ ਰਾਜੀਵ ਰੰਜਨ ਨੇ ਕਿਹਾ ਕਿ ਉਹ ਵੀ ਹੰਗਾਮੇ ਵਿਚ ਜ਼ਖ਼ਮੀ ਹੋ ਗਿਆ। 

ਜਾਂਚ ਅਧਿਕਾਰੀ ਜਹਾਂਗੀਰਪੁਰੀ ਥਾਣੇ ਦੇ ਸਬ-ਇੰਸਪੈਕਟਰ ਰਾਜੇਸ਼ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉਥੇ ਪੱਥਰ, ਟੁੱਟੀਆਂ ਬੋਤਲਾਂ, ਨੁਕਸਾਨੇ ਵਾਹਨ ਪਏ ਸਨ। ਲੋਕਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਸ ਹੰਗਾਮੇ 'ਚ ਕਈ ਲੋਕ ਜ਼ਖਮੀ ਹੋਏ ਹਨ, ਜੋ ਨਿੱਜੀ ਹਸਪਤਾਲਾਂ 'ਚ ਆਪਣਾ ਇਲਾਜ ਕਰਵਾ ਰਹੇ ਹਨ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement