ਤਾਮਿਲਨਾਡੂ: ‘ਸਿੱਖ ਧਰਮ ਅਪਨਾਉਣ ਕਾਰਨ’ ਲੋਕ ਸਭਾ ਉਮੀਦਵਾਰ 'ਤੇ ਚੋਣ ਪ੍ਰਚਾਰ ਦੌਰਾਨ ਹਮਲੇ ਦੀ ਕੋਸ਼ਿਸ਼
Published : Apr 17, 2024, 2:28 pm IST
Updated : Apr 17, 2024, 2:35 pm IST
SHARE ARTICLE
Representative Image.
Representative Image.

ਕੀਜ਼ਾ ਠੱਟਾਪਰਾਈ ਦਾ ਨੌਜੁਆਨ ਗ੍ਰਿਫਤਾਰ, ਓਟਾਪੀਡਾਰਮ ’ਚ ਵੀ ਵਾਪਰ ਚੁਕੀ ਹੈ ਅਜਿਹੀ ਘਟਨਾ

ਥੂਥੁਕੁਡੀ: ਬਹੁਜਨ ਦ੍ਰਾਵਿੜ ਪਾਰਟੀ (ਬੀ.ਡੀ.ਪੀ.) ਨਾਲ ਜੁੜੇ ਇਕ ਆਜ਼ਾਦ ਉਮੀਦਵਾਰ ਨੇ ਮੰਗਲਵਾਰ ਨੂੰ ਪੁਲਿਸ ਸੁਰੱਖਿਆ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਕੀਜ਼ਾ ਠੱਟਾਪਰਾਈ ਵਿਚ ਕੁੱਝ ਨੌਜੁਆਨਾਂ ਨੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਠੱਟਾਪਰਾਈ ਪੁਲਿਸ ਕੋਲ ਦਰਜ ਕਰਵਾਈ ਅਪਣੀ ਸ਼ਿਕਾਇਤ ’ਚ ਥੂਥੁਕੁਡੀ ਲੋਕ ਸਭਾ ਉਮੀਦਵਾਰ ਅਸੀਰੀਅਰ ਸ਼ਨਮੁਗਸੁੰਦਰਮ ਸਿੰਘ (37) ਨੇ ਕਿਹਾ ਕਿ ਨੌਜੁਆਨਾਂ ਨੇ ਉਸ ਦੀ ਧਾਰਮਕ ਪਛਾਣ ਨੂੰ ਲੈ ਕੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਿੱਛੇ ਜਿਹੇ ਸਿੱਖ ਧਰਮ ਅਪਣਾ ਲਿਆ ਸੀ। 

ਜ਼ਿਕਰਯੋਗ ਹੈ ਕਿ ਬੀ.ਡੀ.ਪੀ. ਨੇ ਆਉਣ ਵਾਲੀਆਂ ਚੋਣਾਂ ਲਈ ਦਖਣੀ ਜ਼ਿਲ੍ਹਿਆਂ ’ਚ ਸੱਤ ਸਿੱਖ ਉਮੀਦਵਾਰ ਖੜੇ ਕੀਤੇ ਹਨ। ਸੂਤਰਾਂ ਨੇ ਦਸਿਆ ਕਿ ਉਹ ਕਾਂਸ਼ੀ ਰਾਮ ਅਤੇ ਪੇਰੀਅਰ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਲਈ ਮੁਹਿੰਮ ਚਲਾ ਰਹੇ ਹਨ ਅਤੇ ਤਬਦੀਲੀ ਲਿਆਉਣ ਲਈ ਸਮਾਜਕ ਬਰਾਬਰੀ ਅਤੇ ਏਕਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦੇ ਰਹੇ ਹਨ। 

ਸ਼ਨਮੁਗਸੁੰਦਰਮ ਨੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਕੁਲੈਕਟਰ ਜੀ. ਲਕਸ਼ਮੀਪਤੀ ਨੂੰ ਇਕ ਪਟੀਸ਼ਨ ਸੌਂਪੀ ਅਤੇ ਕਿਹਾ ਕਿ ਇਹ ਹਮਲਾ ਸੋਮਵਾਰ ਸ਼ਾਮ ਕਰੀਬ 6 ਵਜੇ ਕੀਜ਼ਾ ਠੱਟਾਪਰਾਈ ’ਚ ਚੋਣ ਪ੍ਰਚਾਰ ਦੌਰਾਨ ਹੋਇਆ। ਪਟੀਸ਼ਨ ਮੁਤਾਬਕ ਜਦੋਂ ਉਮੀਦਵਾਰ ਗਲੀ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਇਲਾਕੇ ’ਚ ਪੁਲ ਦੇ ਕੋਲ ਖੜ੍ਹੇ ਇਕ ਨੌਜੁਆਨ ਨੇ ਉਸ ਦੀ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ ਟਿਪਣੀ ਕੀਤੀ ਅਤੇ ਉਸ ’ਤੇ ਸ਼ੀਸ਼ੇ ਦੀ ਟੁੱਟੀ ਹੋਈ ਬੋਤਲ ਨਾਲ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਭੱਜਣ ’ਚ ਕਾਮਯਾਬ ਹੋ ਗਿਆ ਅਤੇ ਬਾਅਦ ’ਚ ਪੁਲਿਸ ਸ਼ਿਕਾਇਤ ਦਰਜ ਕਰਵਾਈ। 

ਇਸ ਦੌਰਾਨ ਠੱਟਾਪਰਾਈ ਪੁਲਿਸ ਨੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਪਛਾਣ ਅਜੀਤ ਵਾਸੀ ਕੀਜ਼ਾ ਠੱਟਾਪਰਾਈ ਵਜੋਂ ਹੋਈ ਹੈ। ਟੀ.ਐਨ.ਆਈ.ਈ. ਨਾਲ ਗੱਲ ਕਰਦਿਆਂ ਸ਼ਨਮੁਗਸੁੰਦਰਮ ਨੇ ਕਿਹਾ ਕਿ ਦੋਸ਼ੀ ਅਪਮਾਨਜਨਕ ਟਿਪਣੀਆਂ ਕਰਦੇ ਸਮੇਂ ਨਸ਼ੇ ਦੀ ਹਾਲਤ ’ਚ ਸੀ, ਅਤੇ ਇਹ ਵੀ ਕਿਹਾ ਕਿ ਅਜਿਹੀ ਹੀ ਇਕ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਉਹ ਪਹਿਲਾਂ ਓਟਾਪੀਡਾਰਮ ’ਚ ਚੋਣ ਪ੍ਰਚਾਰ ਕਰ ਰਿਹਾ ਸੀ। 

ਉਨ੍ਹਾਂ ਕਿਹਾ, ‘‘ਓਟਾਪੀਡਾਰਮ ’ਚ ਲੋਕਾਂ ’ਚੋਂ ਇਕ ਵਿਅਕਤੀ ਨੇ ਮੇਰੇ ਇਕ ਸਮਰਥਕ ਨੂੰ ਧਮਕੀ ਦਿਤੀ ਕਿ ਉਹ ਮੇਰੀ ਚੋਣ ਮੁਹਿੰਮ ਲਈ ਪ੍ਰਚਾਰ ਨਾ ਕਰੇ। ਇਸ ਲਈ ਮੈਂ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਮੇਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਬੰਦੂਕਧਾਰੀ ਨਿਯੁਕਤ ਕੀਤਾ ਜਾਵੇ।’’

Tags: tamilnadu, sikh

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement