
ATM facility in Trains : ਰੇਲਵੇ ਨੇ ਇਸ ਰੂਟ 'ਤੇ ਲਗਾਈ ਮਸ਼ੀਨ
For the first time in the country, now ATM facility will be available in moving trains Latest News in Punjabi : ਜਦੋਂ ਤੁਸੀਂ ਰੇਲਗੱਡੀ ਰਾਹੀਂ ਕਿਤੇ ਵੀ ਯਾਤਰਾ ਕਰਦੇ ਹੋ ਤਾਂ ਤੁਹਾਨੂੰ ਆਪਣੇ ਕੋਲ ਕੈਸ਼ ਰੱਖਣਾ ਪੈਂਦਾ ਹੈ। ਤਾਂ ਕਿ ਜੇ ਤੁਹਾਨੂੰ ਰੇਲਗੱਡੀ ਵਿਚ ਖਾਣ-ਪੀਣ ਲਈ ਕਿਸੇ ਚੀਜ ਦੀ ਲੋੜ ਪਵੇ ਤਾਂ ਤੁਸੀਂ ਇਸ ਨੂੰ ਖ਼ਰੀਦ ਸਕਦੇ ਹੋ, ਕਿਉਂਕਿ ਅਕਸਰ ਟ੍ਰੇਨਾਂ ਵਿਚ ਨੈੱਟਵਰਕ ਨਹੀਂ ਹੁੰਦਾ। ਪਰ ਹੁਣ ਰੇਲਵੇ ਨੇ ਇਸ ਸਮੱਸਿਆ ਤੋਂ ਨਿਜਾਤ ਦਿਵਾਉਦਿਆਂ ਟ੍ਰੇਨ ਵਿਚ ਏਟੀਐਮ ਦੀ ਸਹੂਲਤ ਕਰਵਾਈ ਹੈ।
ਦੇਸ਼ ਵਿਚ ਪਹਿਲੀ ਵਾਰ ਰੇਲਗੱਡੀ ਦੇ ਅੰਦਰ ਲਗਾਏ ਗਏ ATM ਦੀ ਸਫ਼ਲ ਜਾਂਚ ਬੀਤੇ ਦਿਨ ਨੂੰ ਪੂਰੀ ਹੋ ਗਈ। ਮਨਮਾੜ (ਨਾਸਿਕ) ਅਤੇ ਮੁੰਬਈ ਵਿਚਕਾਰ ਚੱਲਣ ਵਾਲੀ ਪੰਚਵਟੀ ਐਕਸਪ੍ਰੈਸ ਦੇ ਏਅਰ-ਕੰਡੀਸ਼ਨਡ ਕੋਚ ਵਿਚ ਲਗਾਈ ਗਈ, ਇਹ ਮਸ਼ੀਨ ਯਾਤਰੀਆਂ ਨੂੰ ਰੇਲਗੱਡੀ ਦੇ ਚੱਲਦੇ ਸਮੇਂ ਨਕਦੀ ਕਢਵਾਉਣ ਦੀ ਆਗਿਆ ਦੇਵੇਗੀ।
ਭਾਰਤੀ ਰੇਲਵੇ ਦੇ ਅਧਿਕਾਰੀਆਂ ਦੇ ਅਨੁਸਾਰ, ਇਗਤਪੁਰੀ ਅਤੇ ਕਸਾਰਾ ਵਿਚਕਾਰ ਨੈੱਟਵਰਕ ਵਿਚ ਕੁੱਝ ਛੋਟੀਆਂ ਗਲਤੀਆਂ ਨੂੰ ਛੱਡ ਕੇ ਟ੍ਰਾਇਲ ਸੁਚਾਰੂ ਢੰਗ ਨਾਲ ਚੱਲਿਆ। ਇਹ ਏਟੀਐਮ ਰੇਲਵੇ ਦੇ ਭੁਸਾਵਲ ਡਿਵੀਜ਼ਨ ਅਤੇ ਬੈਂਕ ਆਫ਼ ਮਹਾਰਾਸ਼ਟਰ ਵਿਚਕਾਰ ਸਾਂਝੇਦਾਰੀ ਰਾਹੀਂ ਇਨੋਵੇਟਿਵ ਐਂਡ ਨਾਨ-ਫੇਅਰ ਰੈਵੇਨਿਊ ਆਈਡੀਆਜ਼ ਸਕੀਮ (INFRIS) ਦੇ ਤਹਿਤ ਪੇਸ਼ ਕੀਤਾ ਗਿਆ ਸੀ। ਜਿਸ ਦੇ ਨਤੀਜੇ ਚੰਗੇ ਰਹੇ ਹਨ।
ਭੁਸਾਵਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਇਤੀ ਪਾਂਡੇ ਨੇ ਕਿਹਾ ਕਿ ਲੋਕ ਹੁਣ ਚਲਦੀ ਰੇਲਗੱਡੀ ਵਿਚ ਨਕਦੀ ਕਢਵਾ ਸਕਣਗੇ। ਅਸੀਂ ਮਸ਼ੀਨ ਦੇ ਪ੍ਰਦਰਸ਼ਨ ਦੀ ਨਿਗਰਾਨੀ ਕਰਦੇ ਰਹਾਂਗੇ। ਰੇਲਗੱਡੀਆਂ ਵਿਚ ਏਟੀਐਮ ਲਗਾਉਣ ਦਾ ਵਿਚਾਰ ਸੱਭ ਤੋਂ ਪਹਿਲਾਂ ਭੁਸਾਵਲ ਡਿਵੀਜ਼ਨ ਦੁਆਰਾ ਆਯੋਜਿਤ ਇਕ ਬੁਨਿਆਦੀ ਢਾਂਚੇ ਦੀ ਮੀਟਿੰਗ ਦੌਰਾਨ ਪੇਸ਼ ਕੀਤਾ ਗਿਆ ਸੀ। ਪਾਂਡੇ ਨੇ ਕਿਹਾ ਕਿ ਜਦੋਂ ਪ੍ਰਸਤਾਵ ਆਇਆ, ਅਸੀਂ ਤੁਰਤ ਰੂਪ-ਰੇਖਾ ’ਤੇ ਚਰਚਾ ਕੀਤੀ।
ਜ਼ਿਕਰਯੋਗ ਹੈ ਕਿ ਇਹ ਏਟੀਐਮ ਇੱਕ ਏਸੀ ਕੋਚ ਵਿਚ ਲਗਾਇਆ ਗਿਆ ਹੈ, ਪਰ ਇਸ ਦੀ ਵਰਤੋਂ ਰੇਲਗੱਡੀ ਦੇ ਸਾਰੇ ਯਾਤਰੀ ਕਰ ਸਕਦੇ ਹਨ ਕਿਉਂਕਿ ਪੰਚਵਟੀ ਐਕਸਪ੍ਰੈਸ ਦੇ ਸਾਰੇ 22 ਕੋਚ ਵੇਸਟੀਬੂਲਾਂ ਰਾਹੀਂ ਜੁੜੇ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਕੋਚ ਵਿਚ ਜ਼ਰੂਰੀ ਬਦਲਾਅ ਮਨਮਾੜ ਰੇਲਵੇ ਵਰਕਸ਼ਾਪ ਵਿਚ ਕੀਤੇ ਗਏ ਸਨ। ਪੰਚਵਟੀ ਐਕਸਪ੍ਰੈਸ, ਜੋ ਕਿ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਅਤੇ ਗੁਆਂਢੀ ਨਾਸਿਕ ਜ਼ਿਲ੍ਹੇ ਦੇ ਮਨਮਾਡ ਜੰਕਸ਼ਨ ਵਿਚਕਾਰ ਰੋਜ਼ਾਨਾ ਚੱਲਦੀ ਹੈ।