ਕੋਵਿਡ 19 ਦੇ ਇਲਾਜ ਲਈ ਦੋ ਦਵਾਈਆਂ ਨੂੰ ਮਿਲਾ ਕੇ ਤਿਆਰ ਕੀਤੀ ਦਵਾਈ
Published : May 17, 2020, 11:38 pm IST
Updated : May 17, 2020, 11:38 pm IST
SHARE ARTICLE
ਚਾਰ ਦਿਨਾਂ 'ਚ ਠੀਕ ਹੋ ਕੇ ਘਰ ਜਾ ਰਹੇ ਨੇ ਮਰੀਜ਼
ਚਾਰ ਦਿਨਾਂ 'ਚ ਠੀਕ ਹੋ ਕੇ ਘਰ ਜਾ ਰਹੇ ਨੇ ਮਰੀਜ਼

ਚਾਰ ਦਿਨਾਂ 'ਚ ਠੀਕ ਹੋ ਕੇ ਘਰ ਜਾ ਰਹੇ ਨੇ ਮਰੀਜ਼

ਉਸਨੇ ਕਿਹਾ ਕਿ ਕੋਵਿਡ-19 ਮਰੀਜ਼ਾਂ ਨੂੰ ਆਮ ਤੌਰ 'ਤੇ ਵਰਤੇ ਜਾਣ ਵਾਲੇ ਪ੍ਰੋਟੋਜੋਆਨ ਦੀ ਦਵਾਈ 'ਇਵਰਮੇਕਟਿਨ' ਦੀ ਇਕ ਖੁਰਾਕ ਐਂਟੀਬਾਇਓਟਿਕ ਦਵਾਈ 'ਡੌਕਸਾਈਸਾਈਕਲਿਨ' ਦੇ ਨਾਲ ਦੇਣ ਦੇ ਲਗਭਗ ਚਮਤਕਾਰੀ ਨਤੀਜੇ ਸਾਹਮਣੇ ਆਏ ਹਨ।

ਆਲਮ ਨੇ ਕਿਹਾ, “ਮੇਰੀ ਟੀਮ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਲੋਕਾਂ ਨੂੰ ਸਿਰਫ਼ ਦੋ ਦਵਾਈਆਂ ਦਿਤੀਆਂ ਜਿਨ੍ਹਾਂ ਨੂੰ ਸ਼ੁਰੂ 'ਚ ਸਾਹ ਅਤੇ ਹੋਰ ਸਬੰਧਤ ਸਮੱਸਿਆਵਾਂ ਸਨ ਅਤੇ ਜੋ ਬਾਅਦ ਵਿਚ ਇਸ ਲਾਗ ਦੀ ਪੁਸ਼ਟੀ ਹੋਈ।''

ਉਸਨੇ ਦਾਅਵਾ ਕੀਤਾ ਕਿ ਉਸਦੀ ਟੀਮ ਦੁਆਰਾ ਵਿਕਸਿਤ ਕੀਤੀ ਗਈ ਦਵਾਈ ਦਾ ਪ੍ਰਭਾਵ ਇੰਨਾ ਸੀ ਕਿ ਮਰੀਜ਼ ਚਾਰ ਦਿਨਾਂ ਦੇ ਅੰਦਰ-ਅੰਦਰ ਠੀਕ ਹੋ ਗਏ ਅਤੇ ਦਵਾਈ ਦਾ ਉਨ੍ਹਾਂ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਹੋਇਆ।

ਆਲਮ ਨੇ ਕਿਹਾ, “ਅਸੀਂ ਉਨ੍ਹਾਂ (ਮਰੀਜ਼ਾਂ) ਨੂੰ ਪਹਿਲਾਂ ਕੋਵਿਡ -19 ਦਾ ਟੈਸਟ ਕਰਵਾਉਣ ਲਈ ਕਿਹਾ ਅਤੇ ਪ੍ਰਭਾਵਤ ਹੋਣ 'ਤੇ ਅਸੀਂ ਉਨ੍ਹਾਂ ਨੂੰ ਦਵਾਈਆਂ ਦਿਤੀਆਂ... ਉਹ ਚਾਰ ਦਿਨਾਂ ਦੇ ਅੰਦਰ-ਅੰਦਰ ਠੀਕ ਹੋ ਰਹੇ ਹਨ।'' ਉਸ ਨੇ ਕਿਹਾ, “ਖੋਜ ਅਧੀਨ ਸਾਰੇ ਮਾਮਲਿਆਂ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਦੁਬਾਰਾ ਜਾਂਚ ਤੋਂ ਬਾਅਦ ਵੀ ਕੋਰੋਨਾ ਮੁਕਤ ਹੋਣ ਦੀ ਪੁਸ਼ਟੀ ਹੋਈ। ਇਸਦਾ ਕੋਈ ਮਾੜਾ ਅਸਰ ਨਹੀਂ ਹੋਇਆ। ਆਲਮ ਨੇ ਕਿਹਾ, “ਅਸੀਂ ਦਵਾਈਆਂ ਦੇ ਮਿਸ਼ਰਣ ਦੇ ਪ੍ਰਭਾਵ ਬਾਰੇ 100 ਫ਼ੀ ਸਦੀ ਆਸ਼ਾਵਾਦੀ ਹਾਂ।''

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਬੰਧਤ ਸਰਕਾਰੀ ਰੈਗੂਲੇਟਰਾਂ ਕੋਲ ਪਹੁੰਚ ਕੀਤੀ ਹੈ ਅਤੇ ਹੁਣ ਕੋਵਿਡ -19 ਦੇ ਇਲਾਜ ਲਈ ਦਵਾਈ ਨੂੰ ਮਾਨਤਾ ਦੇਣ ਲਈ ਅੰਤਰਰਾਸ਼ਟਰੀ ਪ੍ਰਕਿਰਿਆਵਾਂ ਨਾਲ ਸਬੰਧਤ ਕੰਮ ਕਰ ਰਹੇ ਹਨ।

ਆਲਮ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਕ ਅੰਤਰਰਾਸ਼ਟਰੀ ਪੱਤਰੀਕਾ ਲਈ ਦਵਾਈ ਦੇ ਵਿਕਾਸ ਬਾਰੇ ਇਕ ਚਿੱਠੀ ਤਿਆਰ ਕਰ ਰਹੀ ਹੈ ਜੋ ਵਿਗਿਆਨਕ ਸਮੀਖਿਆ ਅਤੇ ਮਾਨਤਾ ਲਈ ਜ਼ਰੂਰੀ ਹੈ।

ਆਲਮ ਦੇ ਸਹਿਯੋਗੀ ਡਾ: ਰਬੀਉਲ ਮੁਰਸ਼ਿਦ ਨੇ ਕਿਹਾ ਕਿ ਕੋਵਿਡ -19 ਹਸਪਤਾਲ ਦੇ ਬਾਵਜੂਦ ਵੱਡੀ ਗਿਣਤੀ ਵਿਚ ਮਰੀਜ਼ ਸਿੱਧੇ ਅਤੇ ਅਸਿੱਧੇ ਤੌਰ 'ਤੇ ਬੀਐਮਸੀਐਚ ਆ ਰਹੇ ਹਨ। ਉਸਨੇ ਕਿਹਾ, “ਪਰ ਉਹ ਸਾਰੇ ਚਾਰ ਦਿਨਾਂ ਵਿਚ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਦੇ ਲੱਛਣ ਤਿੰਨ ਦਿਨਾਂ ਵਿਚ 50 ਫ਼ੀ ਸਦੀ ਘਟ ਰਹੇ ਹਨ।''  (ਪੀਟੀਆਈ)
 

SHARE ARTICLE

ਏਜੰਸੀ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement