
ਆਤਿਸ਼ੀ ਨੇ ਕਿਹਾ ਕਿ ਸਵਾਤੀ ਮਾਲੀਵਾਲ ਇਸ ਸਾਜ਼ਿਸ਼ ਦਾ ਚਿਹਰਾ ਅਤੇ ਮੋਹਰਾ ਸੀ
Swati Maliwal : AAP ਦੀ ਸੀਨੀਅਰ ਨੇਤਾ ਆਤਿਸ਼ੀ ਨੇ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇਸ ਮਾਮਲੇ ਨੂੰ ਭਾਜਪਾ ਦੀ ਸਾਜ਼ਿਸ਼ ਦੱਸਿਆ। ਆਤਿਸ਼ੀ ਨੇ ਕਿਹਾ ਕਿ ਸਵਾਤੀ ਮਾਲੀਵਾਲ ਇਸ ਸਾਜ਼ਿਸ਼ ਦਾ ਚਿਹਰਾ ਅਤੇ ਮੋਹਰਾ ਸੀ। ਸਵਾਤੀ 13 ਮਈ ਨੂੰ ਬਿਨਾਂ ਮੁਲਾਕਾਤ ਦੇ ਮੁੱਖ ਮੰਤਰੀ ਨਿਵਾਸ ਪਹੁੰਚੀ ਸੀ।
ਉਨ੍ਹਾਂ ਦਾ ਇਰਾਦਾ ਸੀਐਮ ਕੇਜਰੀਵਾਲ ਨੂੰ ਫਸਾਉਣਾ ਸੀ, ਉਹ ਉਥੇ ਨਹੀਂ ਸਨ, ਇਸ ਲਈ ਉਹ ਬਚ ਗਏ। ਫਿਰ ਸਵਾਤੀ ਮਾਲੀਵਾਲ ਨੇ ਵਿਭਵ ਕੁਮਾਰ 'ਤੇ ਆਰੋਪ ਲਾਇਆ। ਅੱਜ ਜੋ ਵੀਡੀਓ ਸਾਹਮਣੇ ਆਈ ਹੈ , ਉਸ ਨੇ ਉਸਦੀ ਪੋਲ ਖੋਲ੍ਹ ਦਿੱਤੀ ਹੈ। ਵੀਡੀਓ 'ਚ ਉਹ ਵਿਭਵ ਕੁਮਾਰ ਨੂੰ ਧਮਕੀਆਂ ਦਿੰਦੀ ਵੀ ਨਜ਼ਰ ਆ ਰਹੀ ਹੈ। ਵੀਡੀਓ 'ਚ ਨਾ ਤਾਂ ਉਸ ਦੇ ਕੱਪੜੇ ਫਟੇ ਹੋਏ ਹਨ ਅਤੇ ਨਾ ਹੀ ਉਸ ਦੇ ਸਿਰ 'ਤੇ ਕੋਈ ਸੱਟ ਨਜ਼ਰ ਆ ਰਹੀ ਹੈ।
'ਆਪ' ਨੇਤਾ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ 'ਚ ਦਾਅਵਾ ਕੀਤਾ ਕਿ ਸਾਰੇ ਦੋਸ਼ ਝੂਠੇ ਹਨ। ਆਤਿਸ਼ੀ ਨੇ ਦੱਸਿਆ ਕਿ ਵਿਭਵ ਕੁਮਾਰ ਨੇ ਵੀ ਸਵਾਤੀ ਮਾਲੀਵਾਲ ਖਿਲਾਫ ਇੱਕ ਐੱਫ.ਆਈ.ਆਰ.ਦਰਜ ਕਾਰਵਾਈ ਹੈ।