
ਭਾਰਤੀ ਮੂਲ ਦੇ ਮਿਕਸਡ ਮਾਰਸ਼ਲ ਆਰਟਸ (ਐਮਐਮਏ) ਦੇ ਫ਼ਾਈਟਰ ਅਰਜਨ ਸਿੰਘ ਭੁੱਲਰ....
ਨਵੀਂ ਦਿੱਲੀ, 16 ਜੂਨ : ਭਾਰਤੀ ਮੂਲ ਦੇ ਮਿਕਸਡ ਮਾਰਸ਼ਲ ਆਰਟਸ (ਐਮਐਮਏ) ਦੇ ਫ਼ਾਈਟਰ ਅਰਜਨ ਸਿੰਘ ਭੁੱਲਰ ਕੋਵਿਡ -19 ਮਹਾਂਮਾਰੀ ਦੌਰਾਨ ਉਨ੍ਹਾਂ ਦੇ ਜੱਦੀ ਪਿੰਡ ਜਲੰਧਰ 'ਚ ਔਰਤਾਂ ਨੂੰ ਸਮਰਥ ਬਣਾਉਣ ਵਿਚ ਸਹਾਇਤਾ ਕਰ ਰਹੇ ਹਨ। ਕੈਨੇਡਾ ਲਈ ਰਾਸ਼ਟਰਮੰਡਲ ਖੇਡਾਂ ਵਿਚ 2010 'ਚ ਸੋਨ ਤਗਮਾ ਜਿੱਤਣ ਵਾਲੇ ਭੁਲੱਰ ਬਾਅਦ ਵਿਚ ਐਮਐਮਏ 'ਚ ਸ਼ਾਮਲ ਹੋ ਗਿਏ। 'ਵਨ ਚੈਂਪੀਅਨਸ਼ਿਪਸ' ਇਸ ਸਿਤਾਰੇ ਨੇ ਅਪਣੇ ਪਿੰਡ ਬਿਲੀ ਭੁੱਲਰ ਦੀਆਂ ਔਰਤਾਂ ਨੂੰ ਮੌਜੂਦਾ ਸੰਕਟ ਦੇ ਸਮੇਂ ਮਾਸਕ ਬਣਾਉਣ ਵਿਚ ਸਹਾਇਤਾ ਲਈ ਸਿਲਾਈ ਮਸ਼ੀਨਾਂ, ਕਪੜਾ ਅਤੇ ਹੋਰ ਬਹੁਤ ਸਾਰੀਆਂ ਸਮੱਗਰੀਆਂ ਪ੍ਰਦਾਨ ਕੀਤੀਆਂ ਹਨ। 34 ਸਾਲਾ ਖਿਡਾਰੀ ਨੇ ਹਾਲ ਹੀ ਵਿਚ ਇਕ ਅਜਿਹੀ ਸਹੂਲੀਅਤ ਬਣਾਈ ਹੈ ਜਿਥੇ ਔਰਤਾਂ ਸਮਾਜਕ ਗਤੀਵਿਧੀਆਂ ਲਈ ਮਿਲ ਸਕਦੀਆਂ ਹਨ।
MMA fighter Bhullar
ਭੁੱਲਰ ਨੇ ਕਿਹਾ, “''ਮੈਂ ਬਚਪਨ ਤੋਂ ਹੀ ਅਕਸਰ ਭਾਰਤ ਆਉਂਦਾ ਰਹਿੰਦਾ ਹਾਂ। ਅਸੀਂ ਔਰਤਾਂ ਦੀਆਂ ਸਮਾਜਕ ਗਤੀਵਿਧੀਆਂ ਲਈ ਪਿੰਡ ਦੇ ਅੰਦਰ ਇਕ ਵਿਸ਼ੇਸ਼ ਜਗ੍ਹਾ ਬਣਾਈ ਹੈ, ਕਿਉਂਕਿ ਉਹ ਮਰਦਾਂ ਦੀ ਤਰ੍ਹਾਂ ਕਿਤੇ ਵੀ ਜਾਣ ਲਈ ਸੁਤੰਤਰ ਨਹੀਂ ਹਨ।'' ਭੁੱਲਰ ਦਾ ਅਗਲਾ ਮੁਕਾਬਲਾ ਇਕ ਹੈਵੀਵੇਟ ਵਰਲਡ ਚੈਂਪੀਅਨਸ਼ਿਪ ਵਿਚ ਬ੍ਰਾਂਡੋਨ ਵੇਰਾ ਨਾਲ ਹੋਵੇਗਾ। ਭੁੱਲਰ ਨੇ ਕਿਹਾ, ਔਰਤਾਂ ਬਹੁਤ ਵਧੀਆ ਸਮਾਂ ਬਤੀਤ ਕਰ ਰਹੀਆਂ ਹਨ ਅਤੇ ਮਹਾਂਮਾਰੀ ਦੌਰਾਨ ਉਹ ਮੇਰੀ ਦਿਤੀਆਂ ਗਈਆਂ ਸਿਲਾਈ ਮਸ਼ੀਨਾਂ ਨਾਲ ਮਾਸਕ ਬਣਾ ਰਹੀਆਂ ਹਨ। ਇਹ ਔਰਤਾਂ ਨਾ ਸਿਰਫ਼ ਸਵੈ-ਨਿਰਭਰ ਹਨ, ਬਲਕਿ ਪੂਰੇ ਪਿੰਡ ਅਤੇ ਨੇੜਲੇ ਖੇਤਰ ਦੀ ਸਹਾਇਤਾ ਅਤੇ ਸਮਰਥ ਕਰ ਰਹੀਆਂ ਹਨ। ” ਭੁੱਲਰ ਨੇ ਭਾਰਤ ਵਿਚ ਮਿਕਸਡ ਮਾਰਸ਼ਲ ਆਰਟ ਨੂੰ ਉਤਸ਼ਾਹਤ ਕਰਨ ਲਈ ਪਿੰਡ 'ਚ ਇਕ ਜਿਮ ਵੀ ਬਣਾਇਆ ਹੈ। ਭੁੱਲਰ ਨੇ ਪਿਛਲੇ ਅਕਤੂਬਰ 'ਚ ਟੋਕਿਓ ਵਿਚ ਇਕ ਚੈਂਪੀਅਨਸ਼ਿਪ ਤੋਂ ਸ਼ੁਰੂਆਤ ਕੀਤੀ ਸੀ ਅਤੇ ਚੋਟੀ ਦੇ ਦਾਅਵੇਦਾਰ ਮੌਰੋ ਸੇਰੀਲੀ ਨੂੰ ਹਰਾਇਆ ਸੀ।