
ਭਾਰਤ ਨੇ ਕਿਹਾ ਹੈ ਕਿ ਪੂਰਬੀ ਲਦਾਖ਼ ਵਿਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹਿੰਸਕ ਝੜਪ ਖੇਤਰ....
ਨਵੀਂ ਦਿੱਲੀ, 16 ਜੂਨ : ਭਾਰਤ ਨੇ ਕਿਹਾ ਹੈ ਕਿ ਪੂਰਬੀ ਲਦਾਖ਼ ਵਿਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਹਿੰਸਕ ਝੜਪ ਖੇਤਰ ਵਿਚ 'ਜਿਉਂ ਦੀ ਤਿਉਂ ਸਥਿਤੀ ਨੂੰ ਇਕਪਾਸੜ ਤਰੀਕੇ ਨਾਲ ਬਦਲਣ ਦੇ ਚੀਨੀ ਧਿਰ ਦੇ ਯਤਨ' ਕਾਰਨ ਹੋਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਸਿਖਰਲੇ ਪੱਧਰ 'ਤੇ ਜਿਹੜੀ ਸਹਿਮਤੀ ਬਣੀ ਸੀ, ਜੇ ਚੀਨੀ ਧਿਰ ਨੇ ਗੰਭੀਰਤਾ ਨਾਲ ਉਸ ਦੀ ਪਾਲਣਾ ਕੀਤੀ ਹੁੰਦੀ ਤਾਂ ਦੋਵੇਂ ਧਿਰਾਂ ਨੁਕਸਾਨ ਤੋਂ ਬਚ ਸਕਦੀਆਂ ਸਨ।
Anurag Srivastava
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ, 'ਭਾਰਤ ਦਾ ਸਪੱਸ਼ਟ ਤੌਰ 'ਤੇ ਮੰਨਣਾ ਹੈ ਕਿ ਸਾਡੀਆਂ ਸਾਰੀਆਂ ਗਤੀਵਿਧੀਆਂ ਹਮੇਸ਼ਾ ਅਸਲ ਕੰਟਰੋਲ ਰੇਖਾ ਦੇ ਭਾਰਤੀ ਹਿੱਸੇ ਵਲ ਹੋਈਆਂ ਹਨ। ਅਸੀਂ ਚੀਨ ਤੋਂ ਵੀ ਅਜਿਹੀ ਉਮੀਦ ਕਰਦੇ ਹਾਂ।' ਉਨ੍ਹਾਂ ਕਿਹਾ ਕਿ ਸਰਹੱਦ 'ਤੇ ਸ਼ਾਂਤੀ ਕਾਇਮ ਰੱਖਣ ਦੀ ਲੋੜ ਹੈ ਅਤੇ ਗੱਲਬਾਤ ਜ਼ਰੀਏ ਮਤਭੇਦ ਦੂਰ ਹੋਣੇ ਚਾਹੀਦੇ ਹਨ।