ਭਾਰਤ ਵਿਚ 80 ਆਕਸੀਜਨ ਪਲਾਂਟ ਲਗਵਾਉਣ ਲਈ ਗੂਗਲ ਦੇਵੇਗਾ 113 ਕਰੋੜ ਰੁਪਏ 
Published : Jun 17, 2021, 4:07 pm IST
Updated : Jun 17, 2021, 4:11 pm IST
SHARE ARTICLE
 Google announces Rs 113-cr grant for 80 oxygen plants
Google announces Rs 113-cr grant for 80 oxygen plants

ਵਿਸ਼ੇਸ਼ ਤੌਰ ’ਤੇ ਗ੍ਰਾਮੀਣ ਖੇਤਰਾਂ ’ਚ ਸਿਹਤ ਕਰਮਚਾਰੀਆਂ ਦੇ ਕੌਸ਼ਲ ਵਿਕਾਸ ’ਚ ਮਦਦ ਲਈ ਕੰਪਨੀ 113 ਕਰੋੜ ਰੁਪਏ (1.55 ਕਰੋੜ ਡਾਲਰ) ਦੀ ਗ੍ਰਾਂਟ ਦੇਵੇਗੀ।

ਨਵੀਂ ਦਿੱਲੀ : ਭਾਰਤ ਵਿਚ ਆਕਸੀਜਨ ਦੀ ਕਮੀ ਕਾਫ਼ੀ ਦੇਖਣ ਨੂੰ ਮਿਲੀ ਹੈ ਜਿਸ ਦੇ ਚਲਦਿਆਂ ਕਈ ਸੰਸਥਾਵਾਂ ਨੇ ਜ਼ਰੂਰਤਮੰਦਾਂ ਲਈ ਆਕਸੀਜਨ ਦਾ ਇੰਤਜ਼ਾਮ ਕੀਤਾ ਤੇ ਹੁਣ ਭਾਰਤ ’ਚ ਗੂਗਲ 80 ਆਕਸੀਜਨ ਪਲਾਂਟ ਦੀ ਮਦਦ ਲਈ ਅੱਗੇ ਆਇਆ ਹੈ। ਉਦਯੋਗਿਕੀ ਖੇਤਰ ਦੀ ਮੁੱਖ ਕੰਪਨੀ ਗੂਗਲ ਨੇ ਅੱਜ ਦੱਸਿਆ ਕਿ ਉਸ ਦੀ ਪਰੋਪਕਾਰ ਸ਼ਾਖਾ ਗੂਗਲ ਡਾਟ ਆਰਗ (Google.org) ਵਿਭਿੰਨ ਸੰਗਠਨਾਂ ਦੇ ਨਾਲ ਮਿਲ ਕੇ ਦੇਸ਼ ’ਚ 80 ਆਕਸੀਜਨ ਪਲਾਂਟਾਂ ਦੀ ਖ਼ਰੀਦ ਅਤੇ ਸਥਾਪਨਾ ਕਰੇਗਾ।

Google introduced new fact check tool would impose bans on fake images and videosGoogle 

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਕਾਂਗਰਸ 'ਚ ਸ਼ਾਮਲ ਹੋਏ ਤਿੰਨੋਂ ਵਿਧਾਇਕ 

ਵਿਸ਼ੇਸ਼ ਤੌਰ ’ਤੇ ਗ੍ਰਾਮੀਣ ਖੇਤਰਾਂ ’ਚ ਸਿਹਤ ਕਰਮਚਾਰੀਆਂ ਦੇ ਕੌਸ਼ਲ ਵਿਕਾਸ ’ਚ ਮਦਦ ਲਈ ਕੰਪਨੀ 113 ਕਰੋੜ ਰੁਪਏ (1.55 ਕਰੋੜ ਡਾਲਰ) ਦੀ ਗ੍ਰਾਂਟ ਦੇਵੇਗੀ। ਦੱਸ ਦਈਏ ਕਿ ਗੂਗਲ ਡਾਟ ਆਰਗ ਆਪਣੇ ਇਸ ਪਲਾਨ ਤਹਿਤ 80 ਆਕਸੀਜਨ ਯੰਤਰਾਂ ਦੀ ਸਥਾਪਨਾ ਲਈ ਗਿਵਇੰਡੀਆ ਨੂੰ ਕਰੀਬ 90 ਕਰੋੜ ਰੁਪਏ ਅਤੇ ਪਾਥ ਨੂੰ ਕਰੀਬ 18.5 ਕਰੋੜ ਰੁਪਏ ਪ੍ਰਦਾਨ ਕਰੇਗੀ।

Oxygen CyclinderOxygen 

ਇਹ ਵੀ ਪੜ੍ਹੋ: ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਪਿਤਾ ਦੀ ਪਟੀਸ਼ਨ ਕੀਤੀ ਖਾਰਜ, ਹੁਣ ਸੁਪਰੀਮ ਕੋਰਟ ਜਾਵੇਗਾ ਪਰਿਵਾਰ

ਇਸ ਤੋਂ ਇਲਾਵਾ ਗ੍ਰਾਮੀਣ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਅਪੋਲੋ ਮੈਡਸਕਿਲਸ ਰਾਹੀਂ ਕੋਰੋਨਾ ਪ੍ਰਬੰਧਨ ’ਚ 20,000 ਮੋਹਰੀ ਸਿਹਤ ਕਰਮਚਾਰੀਆਂ ਨੂੰ ਸਿੱਖਿਅਤ ਕਰਨ ਵੱਲ ਧਿਆਨ ਦਿੱਤਾ ਜਾਵੇਗਾ। ਰਿਪੋਰਟ ਅਨੁਸਾਰ ਗੂਗਲ ਦੁਆਰਾ ਅਰਮਾਨ ਨੂੰ ਦਿੱਤੀ ਗਈ ਇਸ ਗ੍ਰਾਂਟ ਦੇ ਇਸਤੇਮਾਲ ਨਾਲ ਆਸ਼ਾ ਅਤੇ ਏਐੱਨਐੱਮ ਨੂੰ ਵੱਧ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਨ ਲਈ ਕਾਲ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ। ਗੂਗਲ ਇੰਡੀਆ ਦੇ ਕੰਟਰੀ ਹੈੱਡ ਅਤੇ ਉਪ ਪ੍ਰਧਾਨ ਸੰਜੈ ਗੁਪਤਾ ਨੇ ਦੱਸਿਆ ਕਿ ਗੂਗਲ ’ਚ ਲੋਕਾਂ ਕੋਲ ਸੁਰੱਖਿਅਤ ਰਹਿਣ ਲਈ ਜ਼ਰੂਰੀ ਜਾਣਕਾਰੀ ਅਤੇ ਉਪਕਰਣ ਹੋਣੇ ਚਾਹੀਦੇ ਹਨ।

SHARE ARTICLE

ਏਜੰਸੀ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement